ਭਾਜਪਾ ਵੱਲੋਂ ‘ਭਾਰਤ ਦੇ ਮਨ ਦੀ ਬਾਤ ਮੋਦੀ ਦੇ ਨਾਲ’ ਮੁਹਿੰਮ ਸ਼ੁਰੂ
Wednesday, Feb 20, 2019 - 03:31 AM (IST)

ਮੋਗਾ (ਗੋਪੀ ਰਾਊਕੇ)-ਭਾਜਪਾ ਵੱਲੋਂ ‘ਭਾਰਤ ਦੇ ਮਨ ਦੀ ਬਾਤ ਮੋਦੀ ਦੇ ਨਾਲ’ ਮੁਹਿੰਮ ਦੀ ਸ਼ੁਰੂਆਤ ਮੋਗਾ ਵਿਚ ਵੀ ਕੀਤੀ ਗਈ। ਜ਼ਿਲੇ ’ਚ ਭਾਜਪਾ ਦੇ ਅਹੁਦੇਦਾਰਾਂ ਅਤੇ ਆਮ ਲੋਕਾਂ ਨੇ ਭਾਜਪਾ ਦੇ ਜ਼ਿਲਾ ਪ੍ਰਧਾਨ ਵਿਨੇ ਸ਼ਰਮਾ ਦੀ ਅਗਵਾਈ ਵਿਚ ਸੀਨੀਅਰ ਡਿਪਟੀ ਮੇਅਰ ਅਨਿਲ ਬਾਂਸਲ ਦੇ ਦਫਤਰ ਵਿਚ ਭਾਰਤ ਦੇ ਮਨ ਦੀ ਬਾਤ ਮੋਦੀ ਦੇ ਨਾਲ ਭੇਜੇ ਗਏ ਪੋਸਟ ਕਾਰਡ ’ਤੇ ਆਪਣੇ ਵਿਚਾਰ ਲਿਖ ਕੇ ਪੇਟੀ ਵਿਚ ਪਾਏ। ਵਿਨੇ ਸ਼ਰਮਾ ਨੇ ਕਿਹਾ ਕਿ ‘ਭਾਰਤ ਦੇ ਮਨ ਦੀ ਬਾਤ ਮੋਦੀ ਦੇ ਨਾਲ’ ਪ੍ਰੋਗਰਾਮ ਭਾਰਤ ਦੀ ਚੋਣ ਪ੍ਰਕਿਰਿਆ ਵਿਚ ਆਪਣੇ ਆਪ ਵਿਚ ਇਕ ਅਨੋਖਾ ਪ੍ਰੋਗਰਾਮ ਹੋਵੇਗਾ। ਦੇਸ਼ ਦੇ ਚੰਗੇ ਅਤੇ ਰਾਸ਼ਟਰ ਨਿਰਮਾਣ ਵਿਚ ਲੋਕਾਂ ਦੀ ਰਾਏ ਨੂੰ ਸ਼ਾਮਲ ਕਰਨਾ ਭਾਜਪਾ ਦਾ ਚੰਗਾ ਅਤੇ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਮੋਗਾ ਵਿਚ ਸਿੰਘ ਸਭਾ ਗੁਰਦੁਆਰਾ ਸਮੇਤ ਜ਼ਿਲੇ ਦੇ ਸਾਰੇ ਵਿਧਾਨ ਸਭਾ ਖੇਤਰਾਂ ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ ਅਤੇ ਧਰਮਕੋਟ ਵਿਚ ਵੀ ਪੇਟੀਆਂ ਦੇ ਰਾਹੀਂ ਪੱਤਰ ’ਤੇ ਲੋਕਾਂ ਵੱਲੋਂ ਆਪਣੇ ਮਨ ਦੀ ਗੱਲ ਅਤੇ ਵਿਚਾਰਾਂ ਨੂੰ ਮੋਦੀ ਤੱਕ ਪਹੁੰਚਾਇਆ ਜਾਵੇਗਾ। ਇਸ ਮੌਕੇ ਜ਼ਿਲਾ ਪ੍ਰਧਾਨ ਵਿਨੇ ਸ਼ਰਮਾ ਸਮੇਤ ਮਹਾਮੰਤਰੀ ਬੋਹਡ਼ ਸਿੰਘ, ਪ੍ਰਦੇਸ਼ ਕਾਰਜਕਾਰਨੀ ਮੈਂਬਰ ਰਾਕੇਸ਼ ਭੱਲਾ, ਉਪ ਪ੍ਰਧਾਨ ਮੁਨੀਸ਼ ਮੈਨਰਾਏ, ਯੁਵਾ ਮੋਰਚਾ ਜ਼ਿਲਾ ਪ੍ਰਧਾਨ ਰਾਹੁਲ ਗਰਗ, ਜ਼ਿਲਾ ਸਕੱਤਰ ਵਿੱਕੀ ਸਿਤਾਰਾ, ਸਾਹਿਲ ਮਿੱਤਲ, ਸੰਦੀਪ ਪਲਤਾ, ਰਾਜਨ ਸੂਦ, ਕੁਲਵੰਤ ਰਾਜਪੂਤ, ਮੰਡਲ ਪ੍ਰਧਾਨ ਲੋਕੇਸ਼ ਸ਼ਰਮਾ ਲੱਕੀ, ਸ਼ਹਿਰੀ ਪ੍ਰਧਾਨ ਮੰਡਲ ਰਮਨ ਗਾਂਧੀ, ਐਡਵੋਕੇਟ ਸੁਮਿਤ ਮਿੱਤਲ, ਸਾਹਿਲ ਬਾਂਸਲ, ਪੰਕਜ ਬਾਂਸਲ, ਸੰਜੇ ਵਰਮਾ, ਹਰਮਨਦੀਪ ਸਿੰਘ, ਪੁਨੀਤ ਕਾਠਪਾਲ ਆਦਿ ਹਾਜ਼ਰ ਸਨ।