ਪੁਸਤਕ ‘ਦਿਲਾਂ ’ਚ ਧਡ਼ਕਦੀ ਐਂ ਤੂੰ’ ਲੋਕ ਅਰਪਣ

Wednesday, Feb 20, 2019 - 03:30 AM (IST)

ਪੁਸਤਕ ‘ਦਿਲਾਂ ’ਚ ਧਡ਼ਕਦੀ ਐਂ ਤੂੰ’ ਲੋਕ ਅਰਪਣ
ਮੋਗਾ (ਬਾਵਾ/ਜਗਸੀਰ)-ਅਮਰੀਕਾ ਵਰਗੇ ਮੋਹਰੀ ਦੇਸ਼ ’ਚ ਰਹਿ ਕੇ ਪੰਜਾਬੀ ਮਾਂ ਬੋਲੀ ਦੀ ਸੇਵਾ ’ਚ ਸਮਰਪਿਤ ਲੇਖਕ ਤੇ ਪ੍ਰਤੀਨਿਧੀ ਗੁਰਿੰਦਰਜੀਤ ਨੀਟਾ ਮਾਛੀਕੇ ਨੇ ਆਪਣੀ ਮਾਂ ਰਿਟਾ. ਅਧਿਆਪਕਾ ਮੁਖਤਿਆਰ ਕੌਰ ਦੀ ਯਾਦ ਵਿਚ ਲਿਖੀ ਪੁਸਤਕ ‘ਦਿਲਾਂ ’ਚ ਧਡ਼ਕਦੀ ਐਂ ਤੂੰ’ ਅੱਜ ਪਿੰਡ ਮਾਛੀਕੇ ਵਿਖੇ ਗੁਰਿੰਦਰਜੀਤ ਨੀਟਾ ਤੇ ਅਮਰੀਕਾ ਵਿਖੇ ਡਾਕਟਰ ਵਜੋਂ ਸੇਵਾ ਨਿਭਾਅ ਰਹੇ ਸਿਮਰਜੀਤ ਧਾਲੀਵਾਲ ਦੇ ਨਿਵਾਸ ’ਤੇ ਸਮਾਗਮ ਦੌਰਾਨ ਲੋਕ ਅਰਪਣ ਕੀਤੀ ਗਈ। ਪ੍ਰੋਗਰਾਮ ਦੀ ਸ਼ੁਰੂਆਤ ਮਾਸਟਰ ਦਲਬਾਰਾ ਸਿੰਘ ਧਾਲੀਵਾਲ ਨੇ ਸਭਨਾਂ ਨੂੰ ਜੀ ਆਇਆਂ ਕਹਿ ਕੇ ਕੀਤੀ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਰੇਡੀਓ ਪੰਜਾਬ ਟੂਡੇ ਦੇ ਸਵਰਨ ਸਿੰਘ ਦਾਨੇਵਾਲੀਆ, ਬਖਤੌਰ ਸਿੰਘ ਢਿੱਲੋਂ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਲੈਕਚਰਾਰ ਡਾ. ਮਨਮੀਤ ਕੌਰ, ਡਾ. ਗੁਰਮੇਲ ਸਿੰਘ, ਮਾਸਟਰ ਜਲੌਰ ਸਿੰਘ, ਪ੍ਰਿੰਸੀਪਲ ਗੁਰਜੀਤ ਸਿੰਘ, ਲੈਕਚਰਾਰ ਰਾਜਦੀਪ ਸਿੰਘ ਮਾਛੀਕੇ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਗੁਰਿੰਦਰਜੀਤ ਨੀਟਾ ਤੇ ਉਸ ਦੇ ਭਰਾ ਸਿਮਰਜੀਤ ਧਾਲੀਵਾਲ ਨੇ ਜਿੱਥੇ ਆਪਣੇ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਤੇ ਆਪਣੇ ਵਿਰਸੇ ਨਾਲ ਜੋਡ਼ ਕੇ ਰੱਖਿਆ ਹੋਇਆ ਹੈ, ਉੱਥੇ ਹੀ ਆਪਣੀ ਮਾਂ ਦੀ ਯਾਦ ’ਚ ਪੁਸਤਕ ਦੀ ਪ੍ਰਕਾਸ਼ਨਾ ਕਰ ਕੇ ਪੰਜਾਬੀਆਂ ਨੂੰ ਵੱਡਾ ਸੰਦੇਸ਼ ਦਿੱਤਾ ਹੈ। ਬੁਲਾਰਿਆਂ ਨੇ ਕਿਹਾ ਕਿ ਮਾਤਾ ਮੁਖਤਿਆਰ ਕੌਰ ਜੀ ਇਕ ਸੂਝਵਾਨ, ਲੋਕ-ਭਲਾਈ ਅਤੇ ਸਮਾਜਿਕ ਸੇਵਾ ਕਰਨ ਵਾਲੀ ਮਹਾਨ ਸ਼ਖ਼ਸੀਅਤ ਦੇ ਮਾਲਕ ਸਨ। ਇਹ ਪੁਸਤਕ ਸਮੁੱਚੇ ਤੌਰ ’ਤੇ ਮਾਤਾ ਜੀ ਦੀਆਂ ਸਮਾਜ ਪ੍ਰਤੀ ਵਿਦਿਅਕ ਅਤੇ ਸਮਾਜਕ ਸੇਵਾਵਾਂ ਦਾ ਇਕ ਗੁਲਦਸਤਾ ਹੈ। ਗੁਰਿੰਦਰਜੀਤ ਨੀਟਾ ਮਾਛੀਕੇ ਨੇ ਇਸ ਦੀ ਸੰਪਾਦਨਾ ਕੀਤੀ ਹੈ। ਮਾਸਟਰ ਰਾਜਦੀਪ ਸਿੰਘ ਸਿੱਧੂ ਨੇ ਸਟੇਜ ਸੰਚਾਲਨ ਬਾਖੂਬੀ ਕੀਤਾ। ਪਹੁੰਚੀਆਂ ਹੋਈਆਂ ਸ਼ਖ਼ਸੀਅਤਾਂ ’ਚ ਸਰਪੰਚ ਗੁਰਪ੍ਰੀਤ ਸਿੰਘ ਨਵਾਂ ਮਾਛੀਕੇ, ਨੰਬਰਦਾਰ ਬਚਿੱਤਰ ਸਿੰਘ, ਮਾਸਟਰ ਮੇਜਰ ਸਿੰਘ, ਮਾਸਟਰ ਬਲੌਰ ਸਿੰਘ, ਮਾਸਟਰ , ਨਵਦੀਪ ਸਿੰਘ, ਕਮਲਜੀਤ ਸਿੰਘ, ਸ. ਜਗਤਾਰ ਸਿੰਘ ਕੈਨੇਡੀਅਨ, ਤਰਸੇਮ ਸਿੰਘ ਧਾਲੀਵਾਲ, ਬਲਦੇਵ ਸਿੰਘ, ਦਵਿੰਦਰ ਸਿੰਘ ਟੋਨੀ, ਬਹਾਦਰ ਸਿੰਘ, ਅਮਨਦੀਪ ਸਿੰਘ ਆਸਟਰੇਲੀਆ, ਬਹਾਦਰ ਸਿੰਘ, ਰੁਪਿੰਦਰ ਸਿੰਘ ਸੇਖੋਂ ਕੈਨੇਡੀਅਨ, ਰਣਜੀਤ ਕੁਮਾਰ ਬਾਵਾ, ਬਲਵਿੰਦਰ ਸਿੰਘ ਸਮਰਾ, ਮਿੰਟੂ ਖੁਰਮੀ ਆਦਿ ਸ਼ਾਮਲ ਸਨ।

Related News