ਗੋ ਗਲੋਬਲ ਨੇ ਲਵਾਇਆ ਕੈਨੇਡਾ ਦਾ ਵੀਜ਼ਾ

Wednesday, Feb 13, 2019 - 04:17 AM (IST)

ਗੋ ਗਲੋਬਲ ਨੇ ਲਵਾਇਆ ਕੈਨੇਡਾ ਦਾ ਵੀਜ਼ਾ
ਮੋਗਾ (ਗੋਪੀ.ਬੀ.ਐੱਨ./295/2)-ਗੋ ਗਲੋਬਲ ਸੰਸਥਾ, ਜੋ ਕਿ ਪਿਛਲੇ ਲੰਬੇ ਸਮੇਂ ਤੋਂ ਹਰ ਵਰਗ ਦੇ ਵਿਦਿਆਰਥੀਆਂ ਦੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਬਹੁਤ ਥੋਡ਼੍ਹੇ ਸਮੇਂ ’ਚ ਸਾਕਾਰ ਕਰ ਚੁੱਕੀ ਹੈ, ਨੇ ਇਸ ਵਾਰ ਵੀ ਜ਼ਿਲਾ ਮੋਗਾ ਨਿਵਾਸੀ ਰੁਪਨੀਤ ਕੌਰ ਢਿੱਲੋਂ ਦਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕੀਤਾ ਹੈ। ਸੰਸਥਾ ਦੇ ਡਾਇਰੈਕਟਰ ਦੀਪਕ ਮਨਚੰਦਾ ਤੇ ਜਤਿਨ ਆਨੰਦ ਨੇ ਦੱਸਿਆ ਕਿ ਵਿਦਿਆਰਥਣ ਨੇ ਆਪਣੀ 12ਵੀਂ ਦੀ ਪਡ਼੍ਹਾਈ 2018 ਵਿਚ ਮੁਕੰਮਲ ਕਰ ਕੇ ਆਈਲੈੱਟਸ ’ਚੋਂ 6.5 ਬੈਂਡ ਹਾਸਲ ਕੀਤੇ ਸਨ। ਵਿਦਿਆਰਥਣ ਦੀ ਮਿਹਨਤ ਤੇ ਲਗਨ ਕਰ ਕੇ ਉਸ ਦਾ ਕੈਨੇਡਾ ਟੋਰਾਂਟੋ ਦਾ ਵੀਜ਼ਾ ਲਵਾਇਆ ਗਿਆ। ਇਸ ਉਪਰੰਤ ਸੰਸਥਾਨ ਦੇ ਡਾਇਰੈਕਟਰਜ਼ ਨੇ ਵਿਦਿਆਰਥਣ ਨੂੰ ਵੀਜ਼ਾ ਕਾਪੀ ਸੌਂਪ ਕੇ ਉੱਜਵਲ ਭਵਿੱਖ ਦੀਆਂ ਕਾਮਨਾਵਾਂ ਦਿੱਤੀਆਂ।

Related News