ਅਧਿਆਪਕਾਂ ’ਤੇ ਲਾਠੀਚਾਰਜ ਦੀ ਪੈਨਸ਼ਨਰਾਂ ਕੀਤੀ ਨਿਖੇਧੀ

Wednesday, Feb 13, 2019 - 04:17 AM (IST)

ਅਧਿਆਪਕਾਂ ’ਤੇ ਲਾਠੀਚਾਰਜ ਦੀ ਪੈਨਸ਼ਨਰਾਂ ਕੀਤੀ ਨਿਖੇਧੀ
ਮੋਗਾ (ਰਾਕੇਸ਼)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲਾ ਇਕਾਈ ਮੋਗਾ ਨੇ ਮੀਟਿੰਗ ਦੌਰਾਨ ਇਕ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਪਟਿਆਲਾ ’ਚ ਆਪਣੀਆਂ ਹੱਕੀ ਮੰਗਾਂ ਲਈ ਧਰਨਾ ਦੇ ਰਹੇ ਅਧਿਆਪਕਾਂ ’ਤੇ ਪੁਲਸ ਲਾਠੀਚਾਰਜ ਦੀ ਸਖਤ ਸ਼ਬਦਾਂ ’ਚ ਨਿਖੇਧੀ ਕੀਤੀ ਹੈ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਬਰ ਦੀ ਨਿਤੀ ਤਿਆਗ ਕੇ ਅਧਿਆਪਕਾਂ ਦੀਆਂ ਸਾਰੀਆਂ ਮੰਗਾਂ ਤੁਰੰਤ ਮੰਨੀਆਂ ਜਾਣ। ਜ਼ਿਲਾ ਪ੍ਰਧਾਨ ਭਜਨ ਸਿੰਘ ਗਿੱਲ, ਜਨਰਲ ਸਕੱਤਰ ਹਰਨੇਕ ਸਿੰਘ ਨੇਕ, ਸੁਰਿੰਦਰ ਰਾਮ ਕੁੱਸਾ, ਪ੍ਰੇਮ ਕੁਮਾਰ, ਤਰਸੇਮ ਸ਼ਰਮਾ, ਟਹਿਲ ਸਿੰਘ, ਜੁਗਿੰਦਰ ਸਿੰਘ ਸੰਧੂ, ਬਚਿੱਤਰ ਸਿੰਘ, ਗੁਰਦੇਵ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੈਨਸ਼ਨਰਾਂ ਦੀਆਂ ਡੀ.ਏ. ਦੀਆਂ ਕਿਸ਼ਤਾਂ ਦਾ 22 ਮਹੀਨੇ ਦਾ ਬਕਾਇਆ ਤੁਰੰਤ ਦਿੱਤਾ ਜਾਵੇ, ਰਹਿੰਦੀਆਂ ਚਾਰ ਕਿਸ਼ਤਾਂ ਨਕਦ ਦਿੱਤੀਆਂ ਜਾਣ, ਪੇ-ਕਮਿਸ਼ਨ ਦੀ ਰਿਪੋਰਟ ਰਿਲੀਜ਼ ਕਰ ਕੇ ਤੁਰੰਤ ਲਾਗੂ ਕੀਤੀ ਜਾਵੇ, ਮੈਡੀਕਲ ਭੱਤਾ 2000 ਰੁਪਏ ਕੀਤਾ ਜਾਵੇ, ਬੀਮਾਰੀਆਂ ’ਤੇ ਹੋਏ ਖਰਚ ਦੀ ਅਦਾਇਗੀ ਲਈ ਕੈਸ਼ ਲੈੱਸ ਸਕੀਮ ਦੁਬਾਰਾ ਚਾਲੂ ਕਰ ਕੇ ਸੁਚਾਰੂ ਢੰਗ ਨਾਲ ਚਲਾਈ ਜਾਵੇ। ਅੰਗਹੀਣ ਪੈਨਸ਼ਨਰਾਂ ਨੂੰ ਅੰਗਹੀਣ ਭੱਤਾ ਦਿੱਤਾ ਜਾਵੇ, ਮਾਣਯੋਗ ਕੋਰਟਾਂ ਦੇ ਫੈਸਲੇ ਜਨਰਲ ਲਾਈਜ਼ ਕੀਤੇ ਜਾਣ। ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਮੋਗਾ ਜ਼ਿਲੇ ਦੇ ਪੈਨਸ਼ਨਰਜ਼ 13 ਫਰਵਰੀ ਨੂੰ ਵੱਖ-ਵੱਖ ਥਾਵਾਂ ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ, ਧਰਮਕੋਟ, ਮੋਗਾ, ਦੋਧਰ, ਸੇਖਾ ਕਲਾਂ, ਪੱਤੋ ਹੀਰਾ, ਕੋਟਲਾ ਰਾਏਕਾ ਤੋਂ ਮੋਹਾਲੀ ਰੈਲੀ ’ਚ ਸਵੇਰੇ 7:30 ਵਜੇ ਚੱਲਣਗੇ। ਇਸ ਮੌਕੇ ਮਲਕੀਤ ਸਿੰਘ ਬਰਾਡ਼, ਜ਼ੋਰਾਵਰ ਸਿੰਘ, ਸੁਖਮੰਦਰ ਸਿੰਘ ਲੈਕਚਰਾਰ, ਬਲਵੀਰ ਸਿੰਘ, ਗੁਰਦੀਪ ਸਿੰਘ, ਇੰਦਰਜੀਤ ਮੋਗਾ, ਜਲੋਰ ਸਿੰਘ ਆਦਿ ਹਾਜ਼ਰ ਸਨ।

Related News