ਪੈਰੇਂਟਸ-ਟੀਚਰ ਮੀਟਿੰਗ ਦਾ ਆਯੋਜਨ
Wednesday, Feb 13, 2019 - 04:16 AM (IST)

ਮੋਗਾ (ਗੋਪੀ)-ਦ ਲਰਨਿੰਗ ਫੀਲਡ ਏ ਗਲੋਬਲ ਸਕੂਲ ਵਿਚ ਪੈਰੇਂਟਸ ਟੀਚਰ ਮੀਟਿੰਗ ਵਿਚ ਪ੍ਰਿੰਸੀਪਲ ਸਮਰਿਤੀ ਭੱਲਾ, ਡੀਨ ਅਮਿਤਾ ਮਿੱਤਲ ਨੇ ਪੈਰੇਂਟਸ ਨਾਲ ਬੱਚਿਆ ਨੂੰ ਪ੍ਰੀਖਿਆਂ ਦੇ ਦਿਨ੍ਹਾਂ ਵਿਚ ਤਨਾਅ ਰਹਿਤ ਪ੍ਰੀਖਿਆ ਦੇਣ ਦਾ ਮਾਹੌਲ ਬਣਾਉਣ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਸਮਰਿਤੀ ਭੱਲਾ ਅਤੇ ਡੀਨ ਅਮਿਤਾ ਮਿੱਤਲ ਨੇ ਕਿਹਾ ਕਿ ਟੀ. ਐੱਲ. ਐੱਫ. ਹਮੇਸ਼ਾ ਤਨਾਵ ਰਹਿਤ ਸਿੱਖਿਆ ਲਈ ਬੱਚਿਆ ਨੂੰ ਪ੍ਰੇਰਿਤ ਕਰਦਾ ਹੈ। ਬੱਚਿਆ ਨੂੰ ਤਨਾਅ ਤੋਂ ਦੂਰ ਰਹਿ ਕੇ, ਰੁਚਿ ਭਰ ਕੇ ਮਾਹੌਲ ਵਿਚ ਸਿਲੇਬਸ ਕਰਨ, ਉਨ੍ਹਾਂ ਦੇ ਬੇਸਿਕਸ ਅਤੇ ਕੰਸਪੈਟ ਨੂੰ ਕਲੀਅਰ ਕਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਪ੍ਰੀਖਿਆਂ ਦੇ ਦਿਨਾਂ ਵਿਚ ਵੀ ਪੈਰੇਂਟਸ ਇਸ ਮਾਹੌਲ ਨੂੰ ਬੱਚਿਆ ਵਿਚ ਬਣਾਏ ਰੱਖਣ ਲਈ ਆਪਣਾ ਸਾਕਾਰਾਤਮਕ ਸਹਿਯੋਗ ਪ੍ਰਦਾਨ ਕਰਨ ਤਾਂ ਨਿਸ਼ਚਤ ਤੌਰ ’ਤੇ ਬੱਚੇ ਉਮੀਦ ਨਾਲੋਂ ਜ਼ਿਆਦਾ ਸਫਲਤਾ ਹਾਸਲ ਕਰਨਗੇ। ਉਨ੍ਹਾਂ ਕਿਹਾ ਕਿ ਤਨਾਅ ਕਿਸੇ ਵੀ ਸਮੱਸਿਆ ਦਾ ਹੱਲ ਨਹੀ ਹੈ। ਉਨ੍ਹਾਂ ਕਿਸ਼ੋਰ ਉਮਰ ਦੇ ਬੱਚਿਆ ਦੇ ਸਹੀ ਮਾਰਗਦਰਸ਼ਨ ’ਤੇ ਵਿਸ਼ੇਸ਼ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਸਕੂਲ ਚੇਅਰਮੈਨ ਇੰਜੀ. ਜਨੇਸ਼ ਗਰਗ ਨੇ ਵੀ ਸਕੂਲ ਵਿਚ ਪੁੱਜੇ ਪੈਰੇਂਟਸ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਸਹਿਯੋਗ ਲਈ ਸ਼ਲਾਘਾ ਕੀਤੀ। ਇਸ ਮੌਕੇ ਕੋਆਡੀਨੇਟਰ ਮਨਮੋਹਨ, ਜੈਸਵਿਨ ਜੇਮਸ, ਸਕੂਲ ਸਟਾਫ ਹਾਜ਼ਰ ਸਨ।