ਦੋ ਦਿਨੀਂ ਨੈਸ਼ਨਲ ਸੈਮੀਨਾਰ ਅਤੇ ਵਰਕਸ਼ਾਪ ਦਾ ਆਯੋਜਨ
Saturday, Feb 09, 2019 - 04:30 AM (IST)

ਮੋਗਾ (ਗੋਪੀ ਰਾਊਕੇ)-ਮੋਗਾ ਕਾਲਜ ਆਫ ਐਜੂਕੇਸ਼ਨ ਫਾਰ ਗਰਲਜ਼ ਘੱਲ ਕਲਾਂ ’ਚ ਦੋ ਦਿਨੀਂ ਨੈਸ਼ਨਲ ਸੈਮੀਨਾਰ ਅਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਦਾ ਵਿਸ਼ਾ ਟੀਚਿੰਗ ਸਕਿੱਲ ਲਿਟਰੇਸੀ ਟੂ ਫਲੋਰਿਸ ਪ੍ਰੋਫੈਸ਼ਨ ਐਂਡ ਵਰਕ ੲੇਥਿਕਸ ਆਫ ਐਜੂਕੇਸ਼ਨ ਐਜੂਕੇਟਰਸ ਐਂਡ ਲਰਨਸ ਰੱਖਿਆ ਗਿਆ। ਇਸ ਸੈਮੀਨਾਰ ਦਾ ਸ਼ੁਭਆਰੰਭ ਕਾਲਜ ਚੇਅਰਮੈਨ ਕੇ. ਕੇ. ਕੋਡ਼ਾ ਅਤੇ ਪ੍ਰਿੰਸੀਪਲ ਮੈਡਮ ਪਰਨੀਤਾ ਸਿੰਗਲ ਨੇ ਕਰ ਕਮਲਾਂ ਨਾਲ ਕੀਤੀ ਗਈ। ਇਹ ਸੈਮੀਨਾਰ ਪੰਜਾਬ ਰਾਜ ਦੇ ਵੱਖ-ਵੱਖ ਸਥਾਨਾਂ ਤੋਂ ਆਏ ਮਾਹਿਰਾਂ ’ਚ ਡਾ. ਕੁਲਵਿੰਦਰ ਸਿੰਘ ਪ੍ਰੋਫੈਸਰ ਸਿੱਖਿਆ ਵਿਭਾਗ ਅਤੇ ਸੁਮਦਾਇ ਸੇਵਾ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਸੇਠੀ ਪ੍ਰਿੰਸੀਪਲ ਵੀ. ਸੀ. ਐੱਮ. ਕਾਲਜ ਆਫ ਐਜੂਕੇਸ਼ਨ ਲੁਧਿਆਣਾ, ਡਾ. ਵਿਨੋਦ ਕੁਮਾਰ ਗਿਰਧਰ ਪ੍ਰਿੰਸੀਪਲ ਮਹਾਂਰਿਸ਼ੀ ਦਯਾਨੰਦ ਸਿੱਖਿਆ ਮਹਾਂਵਿਦਿਆਲਾ ਸ੍ਰੀ ਗੰਗਾ ਨਗਰ ਰਾਜਸਥਾਨ, ਡਾ. ਸੁਰਜੀਤ ਸਿੰਘ ਸਹਾਇਕ ਪ੍ਰੋ. ਯੂਨੀਵਰਸਿਟੀ ਪ੍ਰਦਸ਼ਿਕ ਵਿਭਾਗ ਬਠਿੰਡਾ, ਡਾ. ਸੰਦੀਪ ਕਟਾਰੀਆ ਪ੍ਰਿੰਸੀਪਲ ਸੈਟ ਸਹਾਰਾ ਕਾਲਜ ਆਫ ਐਜੂਕੈਸ਼ਨ ਸ੍ਰੀ ਮੁਕਤਸਰ ਸਾਹਿਬ ਆਦਿ ਨੇ ਸ਼ਿਰਕਤ ਕਰ ਕੇ ਸੈਮੀਨਾਰ ਨੂੰ ਸਫਲ ਬਣਾਇਆ। ਇਸ ਦੇ ਇਲਾਵਾ ਵੱਖ-ਵੱਖ ਕਾਲਜਾਂ ਅਤੇ ਸਕੂਲਾਂ ਤੋਂ ਆਏ ਪ੍ਰਿੰਸੀਪਲਾਂ, ਪ੍ਰੋਫੈਸਰਾਂ ਅਤੇ ਅਧਿਆਪਕਾਂ ਨੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਆਪਣੇ ਵਿਚਾਰਾਂ ਨੂੰ ਪੇਪਰ ਰਾਹੀਂ ਪੇਸ਼ ਕੀਤਾ। ਕਾਲਜ ਚੇਅਰਮੈਨ ਕੇ. ਕੇ. ਕੋਡ਼ਾ ਨੇ ਕਿਹਾ ਕਿ ਸੈਮੀਨਾਰ ਦਾ ਮੁੱਖ ਉਦੇਸ਼ ਵਿਦਿਅਕ ਕੌਸ਼ਲਿਆ ਦੀ ਮਹੱਤਤਾ ਸਬੰਧੀ ਜਾਣਕਾਰੀ ਪ੍ਰਦਾਨ ਕਰਨਾ ਹੈ। ਇਹ ਸੈਮੀਨਾਰ ਇੰਚਾਰਜ ਮੈਡਮ ਪਰਮਜੀਤ ਕੌਰ, ਅਵਨੀਤ ਭੂਸ਼ਣ, ਪ੍ਰਿਆ ਬੇਦੀ ਦੀ ਅਗਵਾਈ ’ਚ ਸੰਪੰਨ ਹੋਇਆ।