ਯਾਦਗਰੀ ਹੋ ਨਿੱਬਡ਼ਿਆਂ ਸਰਕਾਰੀ ਮਿਡਲ ਸਕੂਲ ਚੋਟੀਆਂ ਠੋਬਾ ਦਾ ਸਾਲਾਨਾ ਸਮਾਗਮ
Saturday, Feb 09, 2019 - 04:30 AM (IST)

ਮੋਗਾ (ਸੰਦੀਪ)-ਜ਼ਿਲੇ ਦੇ ਪਿੰਡ ਚੋਟੀਆਂ ਠੋਬਾ ਦੇ ਸਰਕਾਰੀ ਮਿਡਲ ਸਕੂਲ ’ਚ ਸਾਲਾਨਾ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਸਕੂਲ ਦੇ ਵਿਦਿਆਰਥੀਆਂ ਵੱਲੋਂ ਸੱਭਿਆਚਾਰ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਸਮਾਜਕ ਤੌਰ ’ਤੇ ਫੈਲੀਆਂ ਕੁਰੀਤੀਆਂ ਦਹੇਜ ਪ੍ਰਥਾ ਅਤੇ ਭਰੂਣ-ਹੱਤਿਆਂ ਬਾਰੇ ਵੀ ਭਾਸ਼ਣ ਦੇ ਕੇ ਜਾਗਰੂਕ ਕੀਤਾ ਗਿਆ। ਸਮਾਗਮ ਦੌਰਾਨ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਬੱਚਿਆਂ ਨੂੰ ਸਕੂਲ ਸਟਾਫ ਵੱਲੋਂ ਸਨਮਾਨਤ ਕੀਤਾ ਗਿਆ। ਸਮਾਗਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਅਧਿਆਪਕ ਕਰਨੈਲ ਸਿੰਘ ਸੌਲੰਕੀ ਵੱਲੋਂ ਬਖੂਬੀ ਨਿਭਾਈ ਗਈ। ਇਸ ਦੌਰਾਨ ਸਕੂਲ ਮੁਖੀ ਲਖਵਿੰਦਰ ਸਿੰਘ, ਰਿੰਕੂ ਕੁਮਾਰ ਦੇ ਨਾਲ-ਨਾਲ ਅਧਿਆਪਕ ਨਿਤਨ ਅਰੋਡ਼ਾ ਵੱਲੋਂ ਸਕੂਲ ਦੀ ਤਰੱਕੀ ਲਈ ਵਿਸ਼ੇਸ਼ ਤੌਰ ’ਤੇ ਯੋਗਦਾਨ ਦੇਣ ਵਾਲੇ ਦਾਨੀ ਸੱਜਣ ਨੂੰ ਵੀ ਸਨਮਾਨਤ ਕੀਤਾ ਗਿਆ। ਸਾਬਕਾ ਸਰਪੰਚ ਈਸ਼ਵਰ ਸਿੰਘ ਦੇ ਪਰਿਵਾਰ ਵੱਲੋਂ ਸਕੂਲ ਦੇ ਸਰਵਪੱਖੀ ਵਿਕਾਸ ਲਈ 20 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਵੀ ਭੇਟ ਕੀਤੀ ਗਈ। ਇਸ ਮੌਕੇ ਸਰਪੰਚ ਹਰਮੀਤ ਕੌਰ, ਸੁਖਮੰਦਰ ਸਿੰਘ ਸਮੇਤ ਸਮੂਹ ਗ੍ਰਾਮ ਪੰਚਾਇਤ ਐੱਸ. ਐੱਮ. ਸੀ. ਕਮੇਟੀ ਦੇ ਮੈਂਬਰ, ਸਾਬਕਾ ਸਰਪੰਚ ਜਗਦੀਸ਼ ਸਿੰਘ, ਸਾਬਕਾ ਸਰਪੰਚ ਕੇਵਲ ਸਿੰਘ, ਪੰਜਾਬ ਸਿੰਘ, ਰਿਟਾ. ਸੂਬੇਦਾਰ ਗੁਰਦੇਵ ਸਿੰਘ ਸਿੰਘ, ਐੱਸ. ਐੱਮ. ਸੀ. ਕਮੇਟੀ ਦੇ ਚੇਅਰਮੈਨ ਜਗਜੀਵਨ ਸਿੰਘ, ਜਗਤਾਰ ਸਿੰਘ, ਮੱਖਣ ਸਿੰਘ, ਬੇਅੰਤ ਸਿੰਘ, ਹਰਜਿੰਦਰ ਸਿੰਘ, ਸਵਰਨ ਸਿੰਘ ਅਤੇ ਪੰਚ ਬੋਹਡ਼ ਸਿੰਘ ਆਦਿ ਹਾਜ਼ਰ ਸਨ।