ਲਾਪਤਾ ਨੌਜਵਾਨ ਦਾ ਨਹੀਂ ਲੱਗਾ ਕੋਈ ਸੁਰਾਗ

Thursday, Feb 07, 2019 - 04:28 AM (IST)

ਲਾਪਤਾ ਨੌਜਵਾਨ ਦਾ ਨਹੀਂ ਲੱਗਾ ਕੋਈ ਸੁਰਾਗ
ਮੋਗਾ (ਬੱਬੀ)-ਪਿੰਡ ਰਣੀਆ ਦੇ ਭੇਤਭਰੀ ਹਾਲਤ ’ਚ ਲਾਪਤਾ ਹੋਏ ਇਕ ਗਰੀਬ ਪਰਿਵਾਰ ਦੇ ਇਕਲੌਤੇ ਨੌਜਵਾਨ ਲ਼ਡ਼ਕੇ ਦਾ ਹਾਲੇ ਤੱਕ ਕੋਈ ਸੁਰਾਗ ਨਹੀਂ ਲੱਗਾ, ਜਦਕਿ ਪੁਲਸ ਨੇ ਪੀਡ਼ਤ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ’ਤੇ ਪਿੰਡ ਦੇ ਹੀ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਲਾਪਤਾ ਨੌਜਵਾਨ ਦੇ ਪਿਤਾ ਤੇਜਾ ਸਿੰਘ ਨੇ ਕਿਹਾ ਕਿ ਉਸ ਦਾ ਲ਼ਡ਼ਕਾ ਗੁਰਬੰਤ ਸਿੰਘ ਉਰਫ ਹੈਪੀ, ਜੋ ਕਿ ਤਿੰਨ ਬੱਚਿਆਂ ਦਾ ਪਿਓ ਹੈ, ਪਿੰਡ ’ਚ ਕਿਸੇ ਕਿਸਾਨ ਦੇ ਸੀਰੀ ਵਜੋਂ ਕੰਮ ਕਰਦਾ ਹੈ, ਬੀਤੀ 20 ਜਨਵਰੀ ਦੀ ਸ਼ਾਮ 8 ਵਜੇ ਦੇ ਕਰੀਬ ਸੁਖਪਾਲ ਸਿੰਘ ਉਰਫ ਸੁੱਖੋ ਵਾਸੀ ਰਣੀਆ ਅਤੇ ਵਿੱਕੀ ਵਾਸੀ ਝੰਡੇਆਣਾ ਉਸ ਦੇ ਘਰ ਇਕ ਇਨੋਵਾ ਗੱਡੀ ਲੈ ਕੇ ਆਏ ਤੇ ਮੇਰੇ ਲ਼ਡ਼ਕੇ ਨੂੰ ਕਿਤੇ ਬਾਹਰ ਜਾਣ ਵਾਸਤੇ ਕਹਿ ਕੇ ਲੈ ਗਏ, ਉਸ ਤੋਂ ਬਾਅਦ ਉਹ ਤਾਂ ਵਾਪਸ ਆ ਗਏ ਪਰ ਮੇਰਾ ਲ਼ਡ਼ਕਾ ਵਾਪਸ ਨਹੀਂ ਆਇਆ, ਜਦੋਂ ਮੈਂ ਉਨ੍ਹਾਂ ਤੋਂ ਆਪਣੇ ਲ਼ਡ਼ਕੇ ਬਾਰੇ ਪੁੱਛਿਆ ਤਾਂ ਉਨ੍ਹਾਂ ਟਾਲ-ਮਟੋਲ ਕਰਨੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਉਕਤ ਵਿਅਕਤੀ ਪਿੰਡ ਚਡ਼ਿੱਕ ਤੋਂ ਇਨੋਵਾ ਗੱਡੀ ਕਿਰਾਏ ’ਤੇ ਲੈ ਕੇ ਆਏ ਸਨ ਤੇ ਉਕਤ ਇਨੋਵਾ ਗੱਡੀ ਦਾ ਡਰਾਈਵਰ ਵੀ ਲਾਪਤਾ ਹੈ, ਜਿਸ ’ਤੇ ਅਸੀਂ ਦੁਬਾਰਾ ਫਿਰ ਉਨ੍ਹਾਂ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਹਰਿਆਣਾ ਵਿਖੇ ਸ਼ਰਾਬ ਲੈਣ ਗਏ ਸਨ ਤੇ ਪਾਤਡ਼ਾਂ ਨਜ਼ਦੀਕ ਖਨੋਰੀ ਕੋਲ ਉਹ ਫ਼ਡ਼ੇ ਗਏ ਤੇ ਅਸੀਂ ਭੱਜ ਆਏ, ਲਾਪਤਾ ਵਿਅਕਤੀ ਦੇ ਪਿਤਾ ਨੇ ਕਿਹਾ ਇਸ ਗੱਲ ਦਾ ਭੇਦ ਖੁੱਲ੍ਹਣ ਤੋਂ ਬਾਅਦ 27 ਜਨਵਰੀ ਨੂੰ ਅਸੀਂ ਬੱਧਨੀ ਕਲਾਂ ਪੁਲਸ ਕੋਲ ਸ਼ਿਕਾਇਤ ਕਰ ਦਿੱਤੀ, ਜਿਸ ਤੋਂ ਬਾਅਦ ਉਹ ਲ਼ਡ਼ਕੇ ਪੁਲਸ ਨੂੰ ਕੁੱਝ ਦੱਸਣ ਦੀ ਥਾਂ ਘਰੋਂ ਹੀ ਫਰਾਰ ਹੋ ਗਏ , ਜਦੋਂ ਉਨ੍ਹਾਂ ਪਿੰਡ ਚਡ਼ਿੱਕ ਦੇ ਗੱਡੀ ਚਾਲਕ ਦੂਜੇ ਪਰਿਵਾਰ ਨਾਲ ਰਲ ਕੇ ਖਨੋਰੀ ਜਾ ਕੇ ਲਾਪਤਾ ਹੋਏ ਦੋਵਾਂ ਲ਼ਡ਼ਕਿਆਂ ਬਾਰੇ ਪਤਾ ਕੀਤਾ ਤਾਂ ਸਾਡੇ ਪੱਲੇ ਕੁਝ ਨਹੀਂ ਪਿਆ। ਉਨ੍ਹਾਂ ਸ਼ੰਕਾ ਪ੍ਰਗਟ ਕੀਤੀ ਕਿ ਦੋਸ਼ੀਆਂ ਨੇ ਹੋ ਸਕਦਾ ਸਾਡੇ ਲ਼ਡ਼ਕੇ ਦਾ ਜਾਨੀ ਨੁਕਸਾਨ ਕਰਵਾ ਦਿੱਤਾ ਹੋਵੇ, ਜਦੋਂ ਇਸ ਮਾਮਲੇ ਸਬੰਧੀ ਜਦੋਂ ਥਾਣਾ ਬੱਧਨੀ ਕਲਾਂ ਦੇ ਮੁੱਖ ਅਫਸਰ ਪਲਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਲਾਪਤਾ ਨੌਜਵਾਨ ਦੇ ਪਿਤਾ ਦੀ ਸ਼ਿਕਾਇਤ ’ਤੇ ਸੁਖਪਾਲ ਸਿੰਘ ਉਰਫ ਸੁੱਖੋ ਨਾਂ ਦੇ ਇਕ ਵਿਅਕਤੀ ਖਿਲਾਫ ਥਾਣਾ ਬੱਧਨੀ ਕਲਾਂ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਨੌਜਵਾਨ ਦੀ ਤਲਾਸ਼ ਲਈ ਮੋਬਾਇਲ ਫੋਨਾਂ ਦੀਆਂ ਲੋਕੇਸ਼ਨਾਂ ਤੇ ਕਾਲਾਂ ਖੰਗਾਲੀਆਂ ਜਾ ਰਹੀਆਂ ਹਨ।

Related News