ਭਾਰਤੀ ਜਨਤਾ ਯੁਵਾ ਮੋਰਚਾ ਵੱਲੋਂ ਅਹੁਦੇਦਾਰਾਂ ਦੀ ਚੋਣ
Thursday, Feb 07, 2019 - 04:28 AM (IST)

ਮੋਗਾ (ਗੋਪੀ ਰਾਊਕੇ)- ਅੱਜ ਭਾਰਤੀ ਜਨਤਾ ਯੁਵਾ ਮੋਰਚਾ ਵੱਲੋਂ ਇਕ ਵਿਸ਼ੇਸ਼ ਮੀਟਿੰਗ ਯੁਵਾ ਮੋਰਚਾ ਦੇ ਜ਼ਿਲਾ ਪ੍ਰਧਾਨ ਰਾਹੁਲ ਗਰਗ ਦੀ ਅਗਵਾਈ ’ਚ ਕੀਤੀ ਗਈ, ਜਿਸ ਦੌਰਾਨ ਜਿਥੇ ਯੁਵਾ ਮੋਰਚਾ ਨੂੰ ਮਜ਼ਬੂਤ ਕਰਨ ਲਈ ਨਵੇਂ ਅਹੁਦੇਦਾਰਾਂ ਨੂੰ ਚੁਣਿਆ ਗਿਆ, ਉੱਥੇ ਹੀ ਨਵੇਂ ਅਹੁਦੇਦਾਰਾਂ ਦਾ ਹੌਸਲਾ ਵਧਾਉਣ ਲਈ ਪੰਜਾਬ ਯੁਵਾ ਭਾਜਪਾ ਦੇ ਮੀਡੀਆ ਇੰਚਾਰਜ ਅਤੇ ਮੋਗਾ ਦੇ ਪ੍ਰਭਾਰੀ ਐਡਵੋਕੇਟ ਅਸ਼ੋਕ ਸਰੀਨ ਹਿੱਕੀ, ਭਾਜਪਾ ਦੇ ਜ਼ਿਲਾ ਪ੍ਰਧਾਨ ਵਿਨੇ ਸ਼ਰਮਾ ਅਤੇ ਮਹਾਮੰਤਰੀ ਬੋਹਡ਼ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਸਾਰਿਆਂ ਦਾ ਸੁਆਗਤ ਕਰਦਿਆਂ ਪ੍ਰਧਾਨ ਗਰਗ ਨੇ ਕਿਹਾ ਕਿ ਨੌਜਵਾਨ ਵਰਗ ਪਾਰਟੀ ਦੀ ਰੀਡ਼੍ਹ ਦੀ ਹੱਡੀ ਹੁੰਦੇ ਹਨ ਅਤੇ ਜੇਕਰ ਨੌਜਵਾਨ ਵਰਗ ਪਾਰਟੀ ਦੀ ਅਗਵਾਈ ’ਚ ਸਮਾਜ ਦੀ ਸੇਵਾ ਕਰੇ ਤਾਂ ਦੇਸ਼ ਤਰੱਕੀ ਕਰਦਾ ਹੈ ਅਤੇ ਇਸੇ ਮਕਸਦ ਨਾਲ ਹੀ ਅੱਜ ਨਵੇਂ ਅਹੁਦੇਦਾਰਾਂ ਦਾ ਗਠਨ ਕੀਤਾ ਗਿਆ ਹੈ। ਰਾਹੁਲ ਗਰਗ ਨੇ ਦੱਸਿਆ ਕਿ ਟੀਮ ’ਚ ਵਾਧਾ ਕਰਦਿਆਂ ਅੱਜ ਸ਼ਰੇਅ ਗਰਗ, ਗਗਨ ਅਰੋਡ਼ਾ, ਗੁਰਵਿੰਦਰ ਕਾਲੀ, ਅਰਸ਼ਦੀਪ ਬਾਘਾਪੁਰਾਣਾ ਨੂੰ ਵਾਈਸ ਪ੍ਰਧਾਨ, ਸਾਹਿਲ ਮਿੱਤਲ, ਕਸ਼ਿਸ਼ ਧਮੀਜਾ ਨੂੰ ਮਹਾਮੰਤਰੀ, ਪੁਨੀਤ ਕਾਠਪਾਲ ਨੂੰ ਸਕੱਤਰ, ਰਾਜਨ ਸੂਦ ਨੂੰ ਮੋਗਾ ਮੰਡਲ 1 ਅਤੇ ਲੋਕੇਸ਼ ਸ਼ਰਮਾ ਲੱਕੀ ਨੂੰ ਮੋਗਾ ਮੰਡਲ-2 ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਨਵੇਂ ਚੁਣੇ ਅਹੁਦੇਦਾਰਾਂ ਨੇ ਕਿਹਾ ਕਿ ਉਹ ਸੌਂਪੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਇੰਚਾਰਜ ਅਸ਼ੋਕ ਸਰੀਨ ਹਿੱਕੀ ਅਤੇ ਭਾਜਪਾ ਜ਼ਿਲਾ ਪ੍ਰਧਾਨ ਵਿਨੇ ਸ਼ਰਮਾ ਨੇ ਕਿਹਾ ਕਿ ਲੋਕ ਸਭਾ ਹਲਕਾ ਫਰੀਦਕੋਟ ਦੇ ਵਸਨੀਕ ਹੁਣ ਕਾਂਗਰਸ ਅਤੇ ‘ਆਪ’ ਦੀਆਂ ਨੀਤੀਆਂ ਤੋਂ ਅੱਕ-ਥੱਕ ਚੁੱਕੇ ਹਨ। ਆਉਣ ਵਾਲੀਆਂ ਲੋਕ ਸਭਾ ਚੋਣਾਂ ’ਚ ਲੋਕ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦਾ ਡੱਟ ਕੇ ਸਾਥ ਦੇਣਗੇ। ਨਰਿੰਦਰ ਮੋਦੀ ਦੇ ਹੱਕ ’ਚ ਯੁਵਾ ਮੋਰਚਾ ਵੱਲੋਂ 12 ਫਰਵਰੀ ਨੂੰ ਸ਼ਹਿਰ ’ਚ ਮੈਰਾਥਨ ਲਾ ਕੇ ਜਨਤਾ ਨੂੰ ਪਾਰਟੀ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਇਆ ਜਾਵੇਗਾ। ਇਸ ਮੌਕੇ ਰਾਜਬੀਰ ਸਿੰਘ, ਲਖਵਿੰਦਰ ਸਿੰਘ, ਦਵਿੰਦਰ ਸਿੰਘ ਬਰਾਡ਼, ਰੋਹਿਤ ਕੁਮਾਰ ਆਦਿ ਹਾਜ਼ਰ ਸਨ। ਅੰਤ ’ਚ ਨਵ- ਨਿਯੁਕਤ ਅਹੁਦੇਦਾਰਾਂ ਨੂੰ ਸਨਮਾਨਤ ਕੀਤਾ ਗਿਆ।