ਲਾਲਾ ਲਾਜਪਤ ਰਾਏ ਯਾਦਗਾਰ ਸਥਾਨ ’ਤੇ ਸਮਾਗਮ
Wednesday, Jan 30, 2019 - 09:07 AM (IST)

ਮੋਗਾ (ਗੋਪੀ ਰਾਊਕੇ)-ਵਿਦਿਅਕ ਸੰਸਥਾ ਹੋਲੀ ਹਾਰਟ ਸਕੂਲ ਦੇ ਵਿਦਿਆਰਥੀਆਂ ਨੇ ਅੱਜ ਲਾਲਾ ਲਾਜਪਤ ਰਾਏ ਯਾਦਗਾਰ ਸਥਾਨ ’ਤੇ ਹੋਏ ਸਮਾਗਮ ’ਚ ਮੱਲਾਂ ਮਾਰ ਕੇ ਜਿੱਥੇ ਚੰਗੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ, ਉੱਥੇ ਹੀ ਸਕੂਲ ਦਾ ਨਾਂ ਰੁਸ਼ਨਾਇਆ। ਜੇਤੂ ਵਿਦਿਆਰਥੀਆਂ ਦਾ ਸਕੂਲ ਪੁੱਜਣ ’ਤੇ ਸੁਆਗਤ ਕਰਦਿਆਂ ਸਕੂਲ ਚੇਅਰਮੈਨ ਸੁਭਾਸ਼ ਪਲਤਾ ਅਤੇ ਪ੍ਰਿੰਸੀਪਲ ਮੈਡਮ ਭਾਵਨਾ ਅਰੋਡ਼ਾ ਨੇ ਦੱਸਿਆ ਕਿ ਲਾਲਾ ਜੀ ਦੇ ਯਾਦਗਾਰ ਸਥਾਨ ’ਤੇ ਹੋਏ ਸਮਾਗਮ ’ਚ ਸਕੂਲ ਦੇ ਵਿਦਿਆਰਥੀਆਂ ਅੰਮ੍ਰਿਤਪਾਲ ਸਿੰਘ, ਅਮਨਦੀਪ ਸਿੰਘ, ਕ੍ਰਿਸ਼ਨਾ, ਹਰਬਾਜ ਸਿੰਘ, ਗੁਰਬਾਜ ਸਿੰਘ, ਗੁਰਬਿੰਦਰ ਸਿੰਘ ਅਤੇ ਭਵਨਜੋਤ ਸਿੰਘ ਨੇ ਭੰਗਡ਼ੇ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਸਰਾ ਸਥਾਨ, ਗੀਤ ਮੁਕਾਬਲਿਆਂ ’ਚ 7ਵੀਂ ਜਮਾਤ ਦੇ ਥੋਮਸ ਨੇ ਪਹਿਲਾ ਤੇ ਫੈਂਸੀ ਡ੍ਰੈੱਸ ਮੁਕਾਬਲੇ ’ਚ ਐੱਲ. ਕੇ. ਜੀ. ਜਮਾਤ ਦੀ ਇਸ਼ਮੀਤ ਕੌਰ ਨੇ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਨੂੰ ਹਰ ਗਤੀਵਿਧੀਆਂ ’ਚ ਮਾਹਰ ਬਣਾਉਣ ਲਈ ਸਕੂਲ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ। ਉਨ੍ਹਾਂ ਜੇਤੂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦੇਣ ਦੇ ਨਾਲ-ਨਾਲ ਸਕੂਲ ਸਟਾਫ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਸਮੂਹ ਸਟਾਫ ਮੈਂਬਰ ਵੀ ਹਾਜ਼ਰ ਸਨ।