‘ਚਿਡ਼ੀਆਂ ਦਾ ਚੰਬਾ’ ਕਿਤਾਬ ਡਿਪਟੀ ਕਮਿਸ਼ਨਰ ਨੂੰ ਕੀਤੀ ਭੇਂਟ
Friday, Jan 25, 2019 - 09:27 AM (IST)

ਮੋਗਾ (ਗੋਪੀ ਰਾਊਕੇ)-ਕੈਂਬ੍ਰਿਜ਼ ਇੰਟਰਨੈਸ਼ਨਲ ਸਕੂਲ ਵਿਖੇ ਪਹੁੰਚੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਅਤੇ ਵਧੀਕ ਡਿਪਟੀ ਕਮਿਸ਼ਨਰ ਰਜਿੰਦਰਪਾਲ ਬੱਤਰਾ ਨੂੰ ਆਪਣੀ ਲਿਖੀ ਕਿਤਾਬ ‘ਚਿਡ਼ੀਆਂ ਦਾ ਚੰਬਾ’ ਭੇਂਟ ਕੀਤੀ। ਇਸ ਮੌਕੇ ਜ਼ਿਲਾ ਸਿੱਖਿਆ ਅਫਸਰ ਪ੍ਰਦੀਪ ਸ਼ਰਮਾ, ਐੱਸ. ਡੀ. ਐਮ ਗੁਰਬਿੰਦਰ ਸਿੰਘ ਜੌਹਲ, ਜੀ. ਏ. ਟੂ ਡੀ. ਸੀ ਵਿਸ਼ਵਾਸ ਲਾਲ ਬੈਂਸ, ਜ਼ਿਲਾ ਪ੍ਰੋਗਰਾਮ ਅਫਸਰ ਅਮਰਜੀਤ ਸਿੰਘ ਭੁੱਲਰ, ਕੈਂਬ੍ਰਿਜ਼ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ, ਪ੍ਰਿੰਸੀਪਲ ਸਤਵਿੰਦਰ ਕੌਰ, ਊਸ਼ਾ ਕੌਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਡਿਪਟੀ ਕਮਿਸ਼ਨਰ ਨੇ ਪਰਮਜੀਤ ਕੌਰ ਪੰਮੀ ਦੇ ਉਪਰਾਲੇ ਨੂੰ ਪੰਜਾਬੀ ਸੱਭਿਆਚਾਰ ਨੂੰ ਬਚਾਉਣ ਦੀ ਕੋਸ਼ਿਸ਼ ਅਤੇ ਇਕ ਚੰਗਾ ਕਦਮ ਦੱਸਿਆ ਅਤੇ ਉਨਾਂ ਨੂੰ ਮੁਬਾਰਕਬਾਦ ਦਿੱਤੀ।