ਫਿਲਫੋਟ ਦੀ ਵਿਦਿਆਰਥਣ ਨੇ ਹਾਸਲ ਕੀਤੇ ਓਵਰਆਲ 7.0 ਬੈਂਡ
Friday, Jan 25, 2019 - 09:26 AM (IST)

ਮੋਗਾ (ਗੋਪੀ ਰਾਊਕੇ, ਬੀ.ਐਨ. 458/1)-ਮਾਲਵੇ ਦੀ ਸਭ ਤੋਂ ਪੁਰਾਣੀ ਤੇ ਮੰਨੀ-ਪ੍ਰਮੰਨੀ ਫਿਲਫੋਟ ਸੰਸਥਾ ਆਪਣੇ ਬੇਹਤਰੀਨ ਨਤੀਜਿਆਂ ਸਦਕਾ ਸੁਰਖ਼ੀਆਂ ’ਚ ਹੈ ਤੇ ਇਸ ਸੰਸਥਾ ਨੂੰ ਆਈ. ਡੀ. ਪੀ. ਵਲੋਂ ਪੂਰੇ ਉੱਤਰੀ ਭਾਰਤ ’ਚ ਨੰਬਰ ਵਨ ਸੰਸਥਾ ਦੇ ਅੈਵਾਰਡ ਨਾਲ ਕਈ ਵਾਰ ਨਿਵਾਜਿਆ ਜਾ ਚੁੱਕਾ ਹੈ। ਇਸ ਸੰਸਥਾ ਦੀ ਵਿਸ਼ੇਸ਼ਤਾ ਹੈ ਕਿ ਸੰਸਥਾ ਮੁਖੀ ਚਰਨਕਮਲ ਸਿੰਘ ਖੁਦ ਸਵੇਰ ਤੋਂ ਸ਼ਾਮ ਤੱਕ ਕਲਾਸਾਂ ਲੈਂਦੇ ਹਨ ਅਤੇ ਦੂਜੇ ਅਧਿਆਪਕ ਆਪਣੇ 10 ਸਾਲ ਦੇ ਵੱਧ ਤਜਰਬੇ ਨਾਲ ਪਡ਼੍ਹਾ ਰਹੇ ਹਨ। ਸੰਸਥਾ ਮੁਖੀ ਨੇ ਦੱਸਿਆ ਕਿ ਸੰਸਥਾ ਵਿਚ ਇਮਤਿਹਾਨ ਦੇਣ ਵਾਲੇ ਵਿਦਿਆਰਥੀਆਂ ਨੂੰ ਸਪੈਸ਼ਲ ਕਲਾਸਾਂ ਵੀ ਦਿੱਤੀਆਂ ਜਾਂਦੀਆਂ ਹਨ, ਜਿਸ ਨਾਲ ਵਿਦਿਆਰਥੀ ਕਈ ਆਧੁਨਿਕ ਤਕਨੀਕਾਂ ਸਿੱਖ ਕੇ ਸਫਲਤਾ ਹਾਸਲ ਕਰ ਰਹੇ ਹਨ। ਇਸ ਦੀ ਪ੍ਰਮਾਣਤਾ ਦਾ ਸਬੂਤ ਹੈ ਕਿ ਇਥੋਂ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੇ ਲਿਸਨਿੰਗ ’ਚੋਂ 8.5, ਰੀਡਿੰਗ ’ਚੋਂ 6.5, ਰਾਈਟਿੰਗ ’ਚੋਂ 6.0, ਸਪੀਕਿੰਗ ’ਚੋਂ 6.0 ਤੇ ਓਵਰਆਲ 7.0 ਬੈਂਡ ਹਾਸਲ ਕਰ ਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ।