ਮਹੇਸ਼ਇੰਦਰ ਦੇ ਜ਼ਿਲਾ ਪ੍ਰਧਾਨ ਬਣਨ ਨਾਲ ਕਾਂਗਰਸੀ ਵਰਕਰਾਂ ਦੇ ਹੌਸਲੇ ਹੋਏ ਬੁਲੰਦ : ਧੰਮੂ
Friday, Jan 25, 2019 - 09:26 AM (IST)

ਮੋਗਾ (ਗੁਪਤਾ)-ਸਾਬਕਾ ਵਿਧਾਇਕ ਸ. ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਨੂੰ ਕਾਂਗਰਸ ਪਾਰਟੀ ਦੀ ਹਾਈਕਮਾਂਡ ਵਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਜ਼ਿਲਾ ਮੋਗਾ ਦੇ ਪ੍ਰਧਾਨ ਨਿਯੁਕਤ ਕਰਨ ’ਤੇ ਮੋਗਾ ਜ਼ਿਲੇ ਦੇ ਕਾਂਗਰਸੀ ਵਰਕਰਾਂ ’ਚ ਖੁਸ਼ੀ ਦੀ ਲਹਿਰ ਫੈਲ ਗਈ ਹੈ ਅਤੇ ਉਨ੍ਹਾਂ ਦੇ ਹੌਸਲੇ ਵੀ ਬੁਲੰਦ ਹੋਏ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬੀ ਸੀ ਵਿੰਗ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਬਲਾਕ ਨਿਹਾਲ ਸਿੰਘ ਵਾਲਾ ਦੇ ਚੇਅਰਮੈਨ ਸ. ਬਲਵੀਰ ਸਿੰਘ ਧੰਮੂ ਤਖਤੂਪੁਰਾ ਨੇ ਕਰਦਿਆਂ ਕਿਹਾ ਕਿ ਸ. ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਇਕ ਬੇਦਾਗ ਅਤੇ ਇਮਾਨਦਾਰ ਇਨਸਾਨ ਹਨ, ਇਨ੍ਹਾਂ ਨੂੰ ਜ਼ਿਲਾ ਪ੍ਰਧਾਨ ਨਿਯੁਕਤ ਕਰਨਾ ਕਾਂਗਰਸ ਪਾਰਟੀ ਦਾ ਬਹੁਤ ਵਧੀਆ ਫੈਸਲਾ ਹੈ। ਜਿਸ ਨਾਲ ਮੋਗਾ ਜ਼ਿਲੇ ’ਚ ਕਾਂਗਰਸ ਪਾਰਟੀ ਅੱਗੇ ਨਾਲੋਂ ਹੋਰ ਵੀ ਜ਼ਿਆਦਾ ਮਜ਼ਬੂਤ ਹੋਵੇਗੀ। ਇਸ ਮੌਕੇ ਆਡ਼੍ਹਤੀ ਗੁਰਚਰਨ ਸਿੰਘ ਮਾਣੂੰਕੇ, ਲਖਵੀਰ ਸਿੰਘ ਆਰੇਵਾਲਾ, ਰਾਮ ਸਿੰਘ ਮਨੀਲਾ ਵਾਲੇ, ਸੁਰਜੀਤ ਸਿੰਘ ਨਾਮਧਾਰੀ ਤਖਤੂਪੁਰਾ, ਮੰਗਲਜੀਤ ਸਿੰਘ ਤਖਤੂਪੁਰਾ, ਸੁਰਜੀਤ ਸਿੰਘ ਧੰਮੂ, ਬਿੱਕਰ ਸਿੰਘ ਨਾਮਧਾਰੀ ਤਖਤੂਪੁਰਾ ਤੇ ਜਿੰਦਰ ਸਿੰਘ ਆਦਿ ਹਾਜ਼ਰ ਸਨ