ਨਗਰ ਪੰਚਾਇਤ ਦੀ ਮੀਟਿੰਗ ’ਚ ਲੱਖਾਂ ਦੇ ਮਤੇ ਪਾਸ
Thursday, Jan 24, 2019 - 09:23 AM (IST)

ਮੋਗਾ (ਬੱਬੀ)-ਸ਼ਹਿਰ ਦੇ ਵਿਕਾਸ ਕਾਰਜਾਂ ਸਬੰਧੀ ਨਗਰ ਪੰਚਾਇਤ ਬੱਧਨੀ ਕਲਾਂ ਦੀ ਇਕ ਵਿਸ਼ੇਸ਼ ਮੀਟਿੰਗ ਅੱਜ ਨਗਰ ਪੰਚਾਇਤ ਪ੍ਰਧਾਨ ਬਲਦੇਵ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਅਤੇ ਕਾਰਜ ਸਾਧਕ ਅਫਸਰ ਦਵਿੰਦਰ ਸਿੰਘ ਤੂਰ ਦੀ ਦੇਖ-ਰੇਖ ਹੇਠ ਨਗਰ ਪੰਚਾਇਤ ਦਫ਼ਤਰ ਵਿਖੇ ਹੋਈ। ਇਸ ਦੌਰਾਨ ਹਲਕੇ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਤੇ ਰਾਮ ਨਿਵਾਸ ਗੋਇਲ ਮੀਤ ਪ੍ਰਧਾਨ, ਅਜਮੇਰ ਸਿੰਘ, ਪ੍ਰਿਅੰਕਾ ਮਿੱਤਲ, ਕੁਲਦੀਪ ਸਿੰਘ ਮਿਆਣਾ, ਰਾਮ ਸਿੰਘ, ਮਨਜੀਤ ਕੌਰ, ਇਕਬਾਲ ਸਿੰਘ, ਰਵੀ ਇੰਦਰਜੀਤ ਸਿੰਘ, ਅਮਰਜੀਤ ਸਿੰਘ, ਦਲਜੀਤ ਕੌਰ, ਹਰਜਿੰਦਰ ਕੌਰ, ਰੁਪਿੰਦਰ ਕੌਰ ਆਦਿ ਕੌਂਸਲਰ ਹਾਜ਼ਰ ਹੋਏ। ਇਸ ਸਮੇਂ ਪ੍ਰਧਾਨ ਬਲਦੇਵ ਸਿੰਘ ਧਾਲੀਵਾਲ ਨੇ ਦੱਸਿਆ ਕਿ ਕਸਬੇ ਦੇ ਵਿਕਾਸ ਕੰਮਾਂ ਨੂੰ ਹੋਰ ਅੱਗੇ ਵਧਾਉਂਦੇ ਹੋਏ ਪੁਰਾਣੀ ਦਾਣਾ ਮੰਡੀ ’ਚ ਬਾਕੀ ਰਹਿੰਦੇ ਇੰਟਰਲਾਕਿੰਗ ਟਾਈਲਾਂ ਦੇ ਫ਼ਰਸ਼ ਲਈ 9 ਲੱਖ 81 ਹਜ਼ਾਰ, ਵਾਰਡ ਨੰ. 1 ’ਚ ਬੋਹਡ਼ੀ ਵਾਲੀ ਜਗ੍ਹਾ ’ਤੇ ਪਾਰਕ ਬਣਾਉਣ ਲਈ 6 ਲੱਖ 61 ਹਜ਼ਾਰ, ਵਾਰਡ ਨੰ. 13 ’ਚ ਦਰਸ਼ਨ ਸਿੰਘ ਵਾਲੀ ਗਲੀ, ਵਾਰਡ ਨੰ. 13 ’ਚ ਧਰਮਸ਼ਾਲਾ ਵੈਰੋ ਪੱਤੀ ਤੋਂ ਜੋਗਿੰਦਰ ਸਿੰਘ ਦੇ ਘਰ ਤੱਕ ਅਤੇ ਦਰਸ਼ਨ ਸਿੰਘ ਦੇ ਘਰ ਤੋਂ ਬਿੱਕਰ ਸਿੰਘ ਨੰਬਰਦਾਰ ਦੇ ਘਰ ਤੱਕ ਡਰੇਨ ਟਾਈਪ 1 ਦੀ ਉਸਾਰੀ ਕਰ ਕੇ ਇੰਟਰ ਲਾਕਿੰਗ ਫ਼ਰਸ਼ ਲਾਉਣ ਲਈ 2 ਲੱਖ, ਮੋਗਾ ਰੋਡ ਤੇ ਕੰਡੇ ਤੋਂ ਲੈ ਕੇ ਐੱਮ.ਡੀ. ਹੋਟਲ ਤੱਕ ਐੱਲ.ਈ. ਡੀ. ਲਾਈਟਾਂ ਸਮੇਤ ਪੋਲ ਲਾਉਣ ਲਈ 5 ਲੱਖ ਰੁਪਏ, ਸਟਰੀਟ ਲਾਈਟਾਂ ਦੀ ਰਿਪੇਅਰ ਲਈ 2 ਲੱਖ 47 ਹਜ਼ਾਰ, ਸ਼ਹਿਰ ’ਚ ਵੱਖ-ਵੱਖ ਥਾਵਾਂ ’ਤੇ ਡਰੇਨ ਟਾਈਪ 2 ਦੀ ਉਸਾਰੀ ਕਰਨ ਲਈ 2 ਲੱਖ ਰੁਪਏ ਦੇ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ। ਨਗਰ ਪੰਚਾਇਤ ਪ੍ਰਧਾਨ ਵੱਲੋਂ ਕਾਲਜ ਬਣਾਉਣ ਸਬੰਧੀ ਪਾਇਆ ਮਤਾ ਹੋਇਆ ਰੱਦ ਨਗਰ ਪੰਚਾਇਤ ਬੱਧਨੀ ਕਲਾਂ ਦੇ ਪ੍ਰਧਾਨ ਬਲਦੇਵ ਸਿੰਘ ਧਾਲੀਵਾਲ ਨੇ ਕਿਹਾ ਕਿ ਸ਼ਹਿਰ ’ਚ ਕਾਲਜ ਬਣਾਉਣ ਸਬੰਧੀ ਮਤਾ ਪਾਸ ਕੀਤਾ ਗਿਆ ਸੀ ਤੇ ਉਕਤ ਕਾਲਜ ਲਈ ਰਾਊਕੇ ਰੋਡ ’ਤੇ ਸ਼ਮਸ਼ਾਨਘਾਟ ਕੋਲ 7 ਕਿਲੇ ਜ਼ਮੀਨ ਦਿੱਤੀ ਜਾਣੀ ਸੀ ਪਰ ਵਿਰੋਧੀ ਪਾਰਟੀ ਵੱਲੋਂ ਕਾਲਜ ਲਈ ਜ਼ਮੀਨ ਦੇਣ ’ਚ ਅਡ਼ਿੱਕਾ ਪਾਉਣ ਕਾਰਨ ਮਜਬੂਰਨ ਇਹ ਮਤਾ ਰੱਦ ਕਰਨਾ ਪਿਆ। ਵਾਟਰ ਟਰੀਟਮੈਂਟ ਪਲਾਂਟ ਅਤੇ ਸੀਵਰਜ ਦੇ ਕੰਮ ਵੀ ਵਿਰੋਧੀਆਂ ਕਾਰਨ ਹੀ ਰੱਦ ਹੋਏ ਹਨ। ਉਨ੍ਹਾਂ ਕਿਹਾ ਕਿ ਜੇਕਰ ਵਿਰੋਧੀ ਪਾਰਟੀ ਅਤੇ ਕਸਬੇ ਦੇ ਲੋਕ ਸਾਥ ਦੇਣ ਤਾਂ ਵਿਕਾਸ ਕੰਮਾਂ ’ਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸ਼ਹਿਰ ਦਾ ਵਿਕਾਸ ਕੀਤਾ ਜਾਵੇਗਾ।