ਉੱਘੇ ਢਾਡੀ ਗੁਰਬਖਸ਼ ਅਲਬੇਲਾ ਦੀ ਯਾਦ ’ਚ ਢਾਡੀ ਦਰਬਾਰ ਦਾ ਆਯੋਜਨ
Thursday, Jan 24, 2019 - 09:23 AM (IST)

ਮੋਗਾ (ਬਾਵਾ/ਜਗਸੀਰ)-ਆਪਣੀ ਢਾਡੀ ਕਲਾ ਰਾਹੀ ਵਿਸ਼ਵ ਭਰ ’ਚ ਨਾਮਣਾ ਖੱਟਣ ਵਾਲੇ ਉੱਘੇ ਢਾਡੀ ਗੁਰਬਖਸ਼ ਸਿੰਘ ਅਲਬੇਲਾ ਦੀ ਯਾਦ ’ਚ ਸਮੂਹ ਨਗਰ ਨਿਵਾਸੀ ਪਿੰਡ ਬੁਰਜ ਰਾਜਗਡ਼੍ਹ ਅਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਢਾਡੀ ਦਰਬਾਰ ਆ ਆਯੋਜਨ ਕੀਤਾ ਗਿਆ।ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਪੰਜਾਬੀ ਲੋਕ ਗਾਈਕ ਅਤੇ ਸਾਬਕਾ ਐੱਮ. ਐੱਲ. ਏ. ਭਦੌਡ਼ ਮੁਹੰਮਦ ਸਦੀਕ, ਕਰਤਾਰ ਰਮਲਾ ਅਤੇ ਐੱਸ. ਪੀ. (ਡੀ) ਮੋਗਾ ਬਲਵੀਰ ਸਿੰਘ ਖਹਿਰਾ ਨੇ ਗੁਰਬਖਸ਼ ਸਿੰਘ ਅਲਬੇਲਾ ਵਲੋਂ ਪੰਜਾਬੀ ਮਾਂ ਬੋਲੀ ਅਤੇ ਢਾਡੀ ਕਲਾਂ ਨੂੰ ਵਿਸ਼ਵ ਭਰ ’ਚ ਪ੍ਰਸਿੱਧੀ ਦਿਵਾਉਣ ਲਈ ਉਨ੍ਹਾਂ ਨੂੰ ਯਾਦ ਕੀਤਾ। ਇਸ ਮੌਕੇ ਗੁਰਜੰਟ ਸਿੰਘ ਅਲਬੇਲਾ, ਸੁਰਜੀਤ ਸਿੰਘ ਅਲਵੇਲਾ, ਭੋਲਾ ਸਿੰਘ ਅਲਵੇਲਾ, ਕਮਲ ਰਾਜਸਥਾਨ, ਸੁਖਪਾਲ ਸਿੰਘ ਵਾਂਦਰ, ਪ੍ਰਬਜੋਤ ਸਿੰਘ ਵਾਂਦਰ, ਜਸਪਾਲ ਸਿੰਘ ਕੋਟਲਾ ਰਾਏਕਾ, ਰਾਜਵੀਰ ਸਿੰਘ ਸੇਖਾ, ਸਤਨਾਮ ਸਿੰਘ ਲਾਲੀ, ਸੰਦੀਪ ਸੋਨਾ, ਰਣਧੀਰ ਸਿੰਘ ਧੀਰਾ, ਦਾਰਾ ਸਿੰਘ, ਬੂਟਾ ਭਾਈ ਰੂਪਾ, ਚਰਨਜੀਤ ਸਿੰਘ ਭਾਈ ਰੂਪਾ, ਮਹਿੰਦਰ ਸਿੰਘ ਸਫ਼ਰੀ, ਗੁਰਪ੍ਰੀਤ ਸਿੰਘ ਗੋਰਾ, ਦਿਲਬਰ ਸਿੰਘ ਸਿੰਧੂ, ਸਾਬਕਾ ਸਰਪੰਚ ਕਮਲਜੀਤ ਸਿੰਘ, ਮਨਜੀਤ ਬਰਾਡ਼, ਪ੍ਰਧਾਨ ਕੁਲਵੰਤ ਸਿੰਘ, ਸੱਜਣ ਸਿੰਘ ਆਦਮਪੁਰਾ, ਬਾਬਾ ਨਿਰਮਲ ਸਿੰਘ, ਨਾਥ ਸਿੰਘ ਹਮੇਦੀ, ਨਿਸ਼ਾਨ ਸਿੰਘ ਸ਼ਾਹਕੋਟ, ਪਰਵਿੰਦਰ ਸਿੰਘ ਸਹੌਰ ਆਦਿ ਹਾਜ਼ਰ ਸਨ।