ਏ. ਡੀ. ਸੀ. ਸੂਦ ਅਤੇ ਚੇਅਰਮੈਨ ਰਿੰਪੀ ਦਾ ਕੀਤਾ ਸਨਮਾਨ
Wednesday, Jan 23, 2019 - 09:31 AM (IST)

ਮੋਗਾ (ਗੋਪੀ)-ਮੋਗਾ ਜ਼ਿਲੇ ਦੇ ਕਸਬਾ ਅਜੀਤਵਾਲ ਦੀ ਨਾਮੀ ਵਿੱਦਿਅਕ ਸੰਸਥਾ ਹੋਲੀ ਹਾਰਟ ਸਕੂਲ ਦੇ ਵਿਦਿਆਰਥੀਆਂ ਵੱਲੋਂ ਪਡ਼੍ਹਾਈ, ਖੇਡਾਂ ਅਤੇ ਗੁਣਾਤਮਕ ਮੁਕਾਬਲਿਆਂ ਸਮੇਤ ਹਰ ਖੇਤਰ ਵਿਚ ਕੀਤੀਆਂ ਸ਼ਾਨਦਾਰ ਪ੍ਰਾਪਤੀਆਂ ਕਰ ਕੇ ਸੰਸਥਾ ਦਾ ਨਾਮ ਦਿਨੋਂ-ਦਿਨ ਉੱਚਾ ਹੋ ਰਿਹਾ ਹੈ। ਸੰਸਥਾ ਵਿਖੇ ਕਰਵਾਏ ਗਏ ਸਾਲਾਨਾ ਸਮਾਗਮ ਦੌਰਾਨ ਵਿਸ਼ੇਸ਼ ਤੌਰ ’ਤੇ ਪੁੱਜੇ ਵਧੀਕ ਡਿਪਟੀ ਕਮਿਸ਼ਨਰ ਅਜੇ ਸੂਦ ਅਤੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਦੇ ਚੇਅਰਮੈਨ ਦਵਿੰਦਰਪਾਲ ਸਿੰਘ ਰਿੰਪੀ ਦਾ ਹੋਲੀ ਹਾਰਟ ਸਕੂਲ ਅਜੀਤਵਾਲ ਦੇ ਚੇਅਰਮੈਨ ਸੁਭਾਸ਼ ਪਲਤਾ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਸਮੇਂ ਵਧੀਕ ਡਿਪਟੀ ਕਮਿਸ਼ਨਰ ਅਜੇ ਸੂਦ ਨੇ ਕਿਹਾ ਕਿ ਹੋਲੀ ਹਾਰਟ ਸਕੂਲ ਨੇ ਥੋਡ਼ੇ ਸਮੇਂ ਦੌਰਾਨ ਹੀ ਵੱਡੀਆਂ ਪ੍ਰਾਪਤੀਆਂ ਕਰ ਕੇ ਇਹ ਦਰਸਾ ਦਿੱਤਾ ਹੈ ਕਿ ਇਸ ਸਕੂਲ ਵਿਚ ਵਿਦਿਆਰਥੀਆਂ ਨੂੰ ਕਿੰਨੀ ਮਿਹਨਤ ਕਰਵਾਈ ਜਾਂਦੀ ਹੈ।। ਸੰਸਥਾ ਦੇ ਚੇਅਰਮੈਨ ਸੁਭਾਸ਼ ਪਲਤਾ ਨੇ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਟ੍ਰੈਫਿਕ ਸੈਲ ਮੋਗਾ ਦੇ ਇੰਚਾਰਜ ਇੰਸਪੈਕਟਰ ਜਗਤਾਰ ਸਿੰਘ, ਸਕੂਲ ਮੈਨੇਜਮੈਂਟ ਅਧਿਕਾਰੀ ਸ਼ਿਵਾਲੀ ਅਰੋਡ਼ਾ, ਦਵਿੰਦਰਪਾਲ ਪਲਤਾ, ਕਿਰਨਦੀਪ ਪਲਤਾ, ਅਮਿਤ ਪਲਤਾ, ਸ਼ਰੇਆ ਪਲਤਾ ਅਤੇ ਗੁਰਮੀਤ ਸਿੰਘ (ਸਾਰੇ ਡਾਰਿਰੈਕਟਰਜ) ਤੋਂ ਇਲਾਵਾ ਇਲਾਕੇ ਦੇ ਪਤਵੰਤਿਆਂ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।