ਖੇਡਾਂ ਸਾਡੀ ਜ਼ਿੰਦਗੀ ਦਾ ਅਨਿੱਖਡ਼ਵਾਂ ਅੰਗ : ਵਿਧਾਇਕ

Friday, Jan 18, 2019 - 09:25 AM (IST)

ਖੇਡਾਂ ਸਾਡੀ ਜ਼ਿੰਦਗੀ ਦਾ ਅਨਿੱਖਡ਼ਵਾਂ ਅੰਗ : ਵਿਧਾਇਕ
ਮੋਗਾ (ਸਤੀਸ਼)-ਮੇਲਾ ਮਾਘੀ ਸਪੋਰਟਸ ਐਂਡ ਵੈੱਲਫੇਅਰ ਕਲੱਬ ਧਰਮਕੋਟ ਵਲੋਂ ਸਮੂਹ ਸ਼ਹਿਰ ਨਿਵਾਸੀਆਂ ਅਤੇ ਐੱਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ 34ਵਾਂ ਮੇਲਾ ਮਾਘੀ ਕਬੱਡੀ ਕੱਪ ਏ. ਡੀ. ਕਾਲਜ ਧਰਮਕੋਟ ਦੀ ਗਰਾਊਂਡ ਵਿਖੇ ਕਰਵਾਇਆ ਗਿਆ। ਇਸ ਟੂਰਨਾਮੈਂਟ ਦਾ ਉਦਘਾਟਨ ਕੌਂਸਲਰ ਗੁਰਮੀਤ ਮੁਖੀਜਾ, ਦਲਜੀਤ ਸਿੰਘ ਪੰਚਾਇਤ ਸਕੱਤਰ ਤੇ ਗੁਰਜੰਟ ਸਿੰਘ ਚਾਹਲ ਸਮਾਜ ਸੇਵੀ ਵਲੋਂ ਕੀਤਾ ਗਿਆ। ਇਸ ਟੂਰਨਾਮੈਂਟ ’ਚ ਹਲਕਾ ਵਿਧਾਇਕ ਧਰਮਕੋਟ ਸੁਖਜੀਤ ਸਿੰਘ ਲੋਹਗਡ਼੍ਹ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਆਪਣੇ ਸੰਬੋਧਨ ’ਚ ਹਲਕਾ ਵਿਧਾਇਕ ਨੇ ਜਿੱਥੇ ਟੂਰਨਾਮੈਂਟ ਕਮੇਟੀ ਵਲੋਂ ਹਰ ਸਾਲ ਕਰਵਾਏ ਜਾਂਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ, ਉੱਥੇ ਹੀ ਕਿਹਾ ਕਿ ਖੇਡਾਂ ਸਾਡੀ ਜ਼ਿੰਦਗੀ ਦਾ ਇਕ ਅਨਿੱਖਡ਼ਵਾਂ ਅੰਗ ਹਨ। ਖੇਡਾਂ ਜਿੱਥੇ ਸਾਡੀ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੀਆਂ ਹਨ, ਉੱਥੇ ਹੀ ਸਾਨੂੰ ਨਸ਼ਿਆਂ ਵਰਗੀ ਲਾਹਣਤ ਤੋਂ ਬਚਾ ਕੇ ਚੰਗੀ ਸਿਹਤ ਵੱਲ ਜੋਡ਼ਦੀਆਂ ਹਨ। ਇਸ ਟੂਰਨਾਮੈਂਟ ’ਚ ਕਬੱਡੀ ਓਪਨ ਦੇ ਮੁਕਾਬਲੇ ਹੋਏ, ਜਿਨ੍ਹਾਂ ’ਚ 32 ਦੇ ਕਰੀਬ ਟੀਮਾਂ ਨੇ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਦੌਰਾਨ ਕਡ਼ਿਆਲ ਦੀ ਟੀਮ ਨੇ ਪਹਿਲਾ ਇਨਾਮ ਆਪਣੇ ਨਾਮ ਕੀਤਾ ਅਤੇ ਜ਼ੀਰੇ ਦੀ ਟੀਮ ਦੂਸਰੇ ਸਥਾਨ ’ਤੇ ਰਹੀ। ਟੂਰਨਾਮੈਂਟ ਦੌਰਾਨ ਬੈਸਟ ਜਾਫੀ ਹੈਪੀ ਕਡ਼ਿਆਲ ਅਤੇ ਗਿੱਲ ਇੰਦਗਡ਼੍ਹ ਰਹੇ, ਜਦਕਿ ਬੈਸਟ ਰੇਡਰ ਅਮਨਾ ਚੰਦਾ ਅਤੇ ਸੁੱਖਾ ਜਿਉਣ ਵਾਲੀਆਂ ਰਹੇ। ਇਸ ਦੌਰਾਨ ਜੇਤੂ ਟੀਮਾਂ ਨੂੰ ਹਲਕਾ ਵਿਧਾਇਕ ਧਰਮਕੋਟ ਸੁਖਜੀਤ ਸਿੰਘ ਲੋਹਗਡ਼੍ਹ ਅਤੇ ਪ੍ਰਬੰਧਕਾਂ ਵਲੋਂ ਇਨਾਮ ਭੇਟ ਕੀਤੇ ਗਏ। ਇਸ ਮੌਕੇ ਪ੍ਰਬੰਧਕਾਂ ਵਲੋਂ ਹਲਕਾ ਧਰਮਕੋਟ ਸੁਖਜੀਤ ਸਿੰਘ ਲੋਹਗਡ਼੍ਹ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਟੂਰਨਾਮੈਂਟ ਵਿਚ ਨਗਰ ਕੌਂਸਲ ਧਰਮਕੋਟ ਦੇ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ, ਅਵਤਾਰ ਸਿੰਘ ਪੀਏ, ਸੰਦੀਪ ਸੰਧੂ ਸੀਨੀਅਰ ਕਾਂਗਰਸੀ ਆਗੂ, ਬਾਬੂ ਸਿੱਧੂ ਕੈਨੇਡਾ, ਮਸਤਾਨ ਸਿੰਘ ਸਿੱਧੂ, ਰਾਜਪਾਲ ਮਖੀਜਾ, ਮਨਜੀਤ ਸਿੰਘ ਸਭਰਾ ਕੌਂਸਲਰ, ਲਖਜਿੰਦਰ ਸਿੰਘ ਪੱਪੂ ਸ਼ਹਿਰੀ ਪ੍ਰਧਾਨ ਅਕਾਲੀ ਦਲ ਧਰਮਕੋਟ, ਸੁਰਿੰਦਰਪਾਲ ਜਨੇਜਾ,ਬਿੱਟੂ ਓਪਲ ਜਲਾਲਾਬਾਦ ਵਾਲੇ, ਬਲਜਿੰਦਰ ਸਿੰਘ ਸਿੱਧੂ, ਗੁਰਵਿੰਦਰ ਸਿੰਘ ਕਬੱਡੀ ਖਿਡਾਰੀ, ਸ਼ਿੰਦਰ ਸਿੰਘ ਬਾਬਾ, ਮਾਸਟਰ ਗੁਰਪ੍ਰੀਤ ਸਿੰਘ, ਪ੍ਰਬੰਧਕ ਹਰਮੀਤ ਸਿੰਘ ਮੱਪੀ, ਰਾਜਿੰਦਰ ਸਿੰਘ ਸਿੱਧੂ, ਮਨਦੀਪ ਸਿੰਘ ਸਿੱਧੂ ਤੇ ਰਛਪਾਲ ਸਿੰਘ ਹੇਰ ਤੋਂ ਇਲਾਵਾ ਵੱਡੀ ਗਿਣਤੀ ’ਚ ਸ਼ਹਿਰ ਨਿਵਾਸੀ ਅਤੇ ਪਿੰਡਾਂ ਦੇ ਲੋਕ ਹਾਜ਼ਰ ਸਨ।

Related News