ਬੱਬੀ ਪੱਤੋ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ
Wednesday, Jan 16, 2019 - 09:35 AM (IST)

ਮੋਗਾ (ਬਾਵਾ/ਜਗਸੀਰ)-ਖੇਡ ਲੇਖਕ ਤੇ ਪੁਲਸ ਮੁਲਾਜ਼ਮ ਬੱਬੀ ਪੱਤੋ ਦੇ ਹੋਣਹਾਰ ਭਤੀਜੇ ਅਤੇ ਧਰਮਪਾਲ ਸਿੰਘ ਫੌਜੀ ਦੇ ਸਪੁੱਤਰ ਗੁਰਪ੍ਰੀਤ ਸਿੰਘ ਸਨੀ, ਜੋ ਕਿ ਪਿਛਲੇ ਦਿਨੀਂ ਇਕ ਸਡ਼ਕ ਹਾਦਸੇ ’ਚ ਅਕਾਲ ਚਲਾਣਾ ਕਰ ਗਏ ਸਨ। ਇਸ ਦੁੱਖ ਦੀ ਘਡ਼ੀ ’ਚ ਸਮੂਹ ਪੱਤੋ ਪਰਿਵਾਰ ਨਾਲ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਸਾਬਕਾ ਵਿਧਾਇਕਾ ਬੀਬੀ ਰਾਜਵਿੰਦਰ ਕੌਰ ਭਾਗੀਕੇ, ਪ੍ਰਧਾਨ ਭੁਪਿੰਦਰ ਸਿੰਘ ਸਾਹੋਕੇ, ਚੇਅਰਮੈਨ ਖਾਣਮੁੱਖ ਭਾਰਤੀ ਪੱਤੋ, ਮਾਸਟਰ ਤਰਲੋਚਨ ਸਿੰਘ ਸਮਰਾਲਾ, ਡੀ.ਐੱਸ.ਪੀ. ਸੁਬੇਗ ਸਿੰਘ, ਐੱਸ.ਐੱਚ.ਓ. ਪਲਵਿੰਦਰ ਸਿੰਘ, ਐੱਸ.ਐੱਚ.ਓ. ਸੁਰਜੀਤ ਸਿੰਘ, ਸਰਪੰਚ ਅਮਰਜੀਤ ਸਿੰਘ, ਸਰਪੰਚ ਦਲੀਪ ਸਿੰਘ, ਸਰਪੰਚ ਸੁਖਦੇਵ ਸਿੰਘ ਬਰਾਡ਼, ਖੇਡ ਕੁਮੈਂਟਰ ਰੁਪਿੰਦਰ ਜਲਾਲ, ਅਮਨ ਲੋਪੋਂ, ਬਿੱਟੂ ਸੈਦੋਕੇ, ਸੁਖਰਾਜ ਰੋਡੇ, ਸੁਰਜੀਤ ਕੁਕਰਾਲੀ, ਜੀਤਾ ਜੰਗੀਆਣਾ, ਖੇਡ ਲੇਖਕ ਜਗਦੇਵ ਬਰਾਡ਼, ਐੱਸ. ਆਈ. ਪਾਲ ਸਿੰਘ ਸਿੱਧੂ, ਏ.ਐੱਸ.ਆਈ. ਸੁਖਮੰਦਰ ਸਿੰਘ, ਮੁੱਖ ਮੁਨਸ਼ੀ ਬਲਜਿੰਦਰ ਸਿੰਘ, ਹੌਲਦਾਰ ਗੁਰਪ੍ਰੀਤ ਸਿੰਘ, ਹੌਲਦਾਰ ਜਸਪਾਲ ਸਿੰਘ, ਹੌਲਦਾਰ ਕੁਲਵੰਤ ਸਿੰਘ, ਠੇਕੇਦਾਰ ਹਰਬੰਸ ਸਿੰਘ, ਨੰਬਰਦਾਰ ਪ੍ਰੀਤਮ ਸਿੰਘ ਲਹਿਰੀ, ਸੰਮਤੀ ਮੈਂਬਰ ਕੁਲਦੀਪ ਸਿੰਘ, ਗੀਤਕਾਰ ਗਿੱਲ ਰੌਂਤਾ, ਗੀਤਕਾਰ ਮਨਪ੍ਰੀਤ ਟਿਵਾਣਾ, ਪ੍ਰਧਾਨ ਗੁਰਬਿੰਦਰ ਸਿੰਘ ਸੰਧੂ ਆਦਿ ਤੋਂ ਇਲਾਵਾ ਸਿਆਸੀ ਅਤੇ ਗੈਰ ਸਿਆਸੀ ਸ਼ਖਸੀਅਤਾਂ ਨੇ ਹਮਦਰਦੀ ਦਾ ਪ੍ਰਗਟਾਵਾ ਕੀਤਾ। ਗੁਰਪ੍ਰੀਤ ਸਿੰਘ ਸਨੀ ਨਮਿੱਤ ਪਾਠ ਦਾ ਭੋਗ 18 ਜਨਵਰੀ ਨੂੰ ਗੁਰਦੁਆਰਾ ਗੁਰੂਸਰ ਸਾਹਿਬ ਪਿੰਡ ਪੱਤੋ ਹੀਰਾ ਸਿੰਘ (ਮੋਗਾ) ਵਿਖੇ ਪਵੇਗਾ।