ਮੰਦਿਰ ਕਮੇਟੀ ਵੱਲੋਂ ਨਵੀਂ ਬਣੀ ਪੰਚਾਇਤ ਦਾ ਸਨਮਾਨ
Wednesday, Jan 16, 2019 - 09:35 AM (IST)

ਮੋਗਾ (ਰਾਜਵੀਰ)-ਸ਼੍ਰੀ ਸ਼ਿਵ ਦੁਰਗਾ ਮੰਦਿਰ ਲੰਗੇਆਣਾ ਪੁਰਾਣਾ ਦੀ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਪੰਡਤ ਕਪੂਰ ਚੰਦ, ਸਾਧੂ ਰਾਮ ਸ਼ਰਮਾ, ਮਲਕੀਤ ਚੰਦ, ਸਤਨਾਮ ਸ਼ਰਮਾ, ਰਣਵੀਰ ਸਿੰਘ, ਸੰਜੀਵ ਕੁਮਾਰ, ਫਕੀਰ ਚੰਦ ਤੇ ਬਾਕੀ ਮੈਂਬਰਾਂ ਵੱਲੋਂ ਪਿੰਡ ਦੀ ਨਵੀਂ ਬਣੀ ਪੰਚਾਇਤ ’ਚ ਸਰਪੰਚ ਸੁਖਦੇਵ ਸਿੰਘ, ਪੰਚ ਸਵਰਨ ਸਿੰਘ, ਪੰਚ ਗੁਰਤੇਜ ਸਿੰਘ, ਪੰਚ ਸੁਖਦੇਵ ਸਿੰਘ, ਪੰਚ ਨਿਰਮਲ ਸਿੰਘ, ਪੰਚ ਭਿੰਦਰ ਸਿੰਘ ਤੇ ਮਹਿਲਾ ਪੰਚ ਦਲੀਪ ਕੌਰ, ਪੰਚ ਚਰਨਜੀਤ ਕੌਰ, ਪੰਚ ਬਲਵਿੰਦਰ ਕੌਰ ਦਾ ਗਰਮ ਲੋਈਆਂ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਉੱਕਤ ਸਨਮਾਨਯੋਗ ਸ਼ਖਸੀਅਤਾਂ ਵਲੋਂ ਸਮੂਹ ਮੰਦਰ ਪ੍ਰਬੰਧਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।