ਧੂਮਧਾਮ ਨਾਲ ਮਨਾਇਆ ਮਾਘੀ ਦਾ ਦਿਹਾਡ਼ਾ
Wednesday, Jan 16, 2019 - 09:31 AM (IST)

ਮੋਗਾ (ਗੋਪੀ ਰਾਊਕੇ)-ਵਿੱਦਿਅਕ ਸੰਸਥਾ ਮਾਊਂਟ ਲਿਟਰਾ ਜੀ ਸਕੂਲ ਜੋ ਕਿ ਸਥਾਨਕ ਮੋਗਾ-ਲੁਧਿਆਣਾ ਨੈਸ਼ਨਲ ਹਾਈਵੇ ਉੱਪਰ ਪਿੰਡ ਪੁਰਾਣੇ ਵਾਲਾ ਵਿਖੇ ਸਥਿਤ ਹੈ, ‘ਚ ਅੱਜ ਮਾਘੀ ਦਾ ਦਿਹਾਡ਼ਾ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਜਿੱਥੇ 5ਵੀਂ ਤੋਂ 10ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਆਪਣੇ ਹੁਨਰ ਨੂੰ ਦਿਖਾਉਂਦਿਆਂ ਰੰਗ ਬਿਰੰਗੀਆਂ ਪਤੰਗਾਂ ਤਿਆਰ ਕੀਤੀਆਂ, ਉੱਥੇ ਪਤੰਗਾਂ ਉੱਪਰ ਕਲਾਕ੍ਰਿਤੀ ਕਰ ਕੇ ਖੂਬ ਰੰਗ ਬੰਨ੍ਹਿਆ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਆਪਣੀ ਕਲਾ ਨੂੰ ਪਤੰਗਬਾਜੀਜ਼ੀ ਰਾਹੀਂ ਉਜਾਗਰ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਸਕੂਲ ਡਾਇਰੈਕਟਰ ਅਨੁਜ ਗੁਪਤਾ ਅਤੇ ਪ੍ਰਿੰਸੀਪਲ ਮੈਡਮ ਡਾ. ਨਿਰਮਲ ਧਾਰੀ ਨੇ ਦੱਸਿਆ ਕਿ ਮਾਘੀ ਦਿਹਾਡ਼ੇ ਦਾ ਨਾਮ ਸੁਣਦਿਆਂ ਹੀ ਬੱਚਿਆਂ ਨੂੰ ਅੱਖਾਂ ਮੂਹਰੇ ਪਤੰਗਬਾਜ਼ੀ ਦੀ ਝਲਕ ਦਿਸਣ ਲੱਗ ਜਾਂਦੀ ਹੈ ਅਤੇ ਬੱਚੇ ਉਤਸ਼ਾਹ ਨਾਲ ਇਸ ਦਿਹਾਡ਼ੇ ਦਾ ਇੰਤਜ਼ਾਰ ਕਰਦੇ ਹਨ। ਡਾਇਰੈਕਟਰ ਗੁਪਤਾ ਨੇ ਦੱਸਿਆ ਕਿ ਸਾਨੂੰ ਇਸ ਦਿਹਾਡ਼ੇ ’ਤੇ ਮਨੋਰੰਜਨ ਦੇ ਨਾਲ ਪ੍ਰੇਰਣਾ ਲੈ ਕੇ ਆਪਣੇ ਜੀਵਨ ਨੂੰ ਵੀ ਪਤੰਗ ਵਾਂਗ ਹਮੇਸ਼ਾ ਉੱਚੀਆਂ ਮੰਜ਼ਿਲਾਂ ਸਰ ਕਰਨ ਵੱਲ ਵਧਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਮਾਘੀ ਦੇ ਦਿਹਾਡ਼ੇ ਨੂੰ ਬਸੰਤ ਦੀ ਆਮਦ ਹੋਣਾ ਵੀ ਮੰਨਿਆ ਜਾਂਦਾ ਹੈ। ਆਖਰ ’ਚ ਵਧੀਆ ਪਤੰਗ ਦੀ ਸਜਾਵਟ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਤ ਵੀ ਕੀਤਾ ਗਿਆ।