ਮੋਗਾ ’ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰ ਨਾਲ ਠੇਕੇ ਦੇ ਕਰਿੰਦੇ ਦਾ ਕਤਲ

Tuesday, Dec 22, 2020 - 11:09 AM (IST)

ਮੋਗਾ ’ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰ ਨਾਲ ਠੇਕੇ ਦੇ ਕਰਿੰਦੇ ਦਾ ਕਤਲ

ਮੋਗਾ (ਆਜ਼ਾਦ): ਜ਼ਿਲ੍ਹੇ ਦੇ ਪਿੰਡ ਰਾਮੂੰਵਾਲਾ ਕਲਾਂ ਵਿਖੇ ਦਿਨ-ਦਿਹਾੜੇ ਠੇਕੇ ਦੇ ਕਰਿੰਦੇ ਦਾ ਤੇਜ਼ਧਾਰ ਹਥਿਆਰ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ ’ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਕੋਰੋਨਾ ਨਾਲ ਮਰੇ SMO ਦੀ ਪਤਨੀ ਨੇ ਚੁੱਕਿਆ ਖ਼ੌਫ਼ਨਾਕ ਕਦਮ, ਦਿਲ ਨੂੰ ਝੰਜੋੜ ਦੇਵੇਗੀ ਵਜ੍ਹਾ

ਇਸ ਸਬੰਧੀ ਹਰਬੰਸ ਸਿੰਘ ਬੰਸੀ ਰਾਮੂੰਵਾਲਾ ਕਲਾਂ, ਜਿਸ ਦੇ ਖੇਤ ’ਚ ਹੀ ਠੇਕੇ ਦਾ ਕਮਰਾ ਹੈ ਜੋ ਥੋੜੀ ਦੂਰ ਆਪਣੇ ਖੇਤ ’ਚ ਟਰੈਕਟਰ ਚਲਾ ਰਿਹਾ ਸੀ, ਨੇ ਦੱਸਿਆ ਕਿ ਸ਼ਾਮ 5 ਵਜੇ ਦੇ ਕਰੀਬ ਜਦ ਕੁਝ ਲੋਕ ਸ਼ਰਾਬ ਲੈਣ ਆਏ ਤਾਂ ਠੇਕਾ ਬੰਦ ਵੇਖ ਕੇ ਉਨ੍ਹਾਂ ਮੈਨੂੰ ਠੇਕੇ ਦੇ ਕਰਿੰਦੇ ਬਾਰੇ ਪੁੱਛਿਆ ਤਾਂ ਮੈਂ ਕਿਹਾ ਉਹ ਇਥੇ ਹੀ ਹੋਵੇਗਾ। ਇਸੇ ਦੌਰਾਨ ਜਦ ਅਸੀਂ ਜਾ ਕੇ ਵੇਖਿਆ ਤਾਂ ਉਹ ਖੂਨ ਨਾਲ ਲਥਪਥ ਪਿਆ ਸੀ ਤੇ ਸਿਰ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਹੋਏ ਪਏ ਸੀ। ਮਿ੍ਰਤਕ ਦੀ ਉਮਰ 25ਸਾਲ ਹੈ, ਜੋ ਹਰਿਆਣਾ ਦਾ ਰਹਿਣ ਵਾਲਾ ਹੈ। ਇਸ ਸਬੰਧੀ ਥਾਣਾ ਮਹਿਣਾ ਨੂੰ ਸੂਚਨਾ ਦਿੱਤੀ ਗਈ ਹੈ, ਜਾਂਚ ਜਾਰੀ ਹੈ।

ਇਹ ਵੀ ਪੜ੍ਹੋ :  ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਦਾ ਮੈਨੇਜਰ ਤੇ ਗ੍ਰੰਥੀ ਮੁਅੱਤਲ, ਜਾਣੋ ਕੀ ਹੈ ਮਾਮਲਾ
 


author

Baljeet Kaur

Content Editor

Related News