ਡੀਜ਼ਲ-ਪੈਟਰੋਲ ਦੀਆਂ ਵਧੀਆਂ ਕੀਮਤਾਂ ਕਾਰਨ ਮੋਦੀ ਸਰਕਾਰ ਦੀ ਅਰਥੀ ਫੂਕੀ

Friday, Jun 22, 2018 - 02:23 AM (IST)

ਡੀਜ਼ਲ-ਪੈਟਰੋਲ ਦੀਆਂ ਵਧੀਆਂ ਕੀਮਤਾਂ ਕਾਰਨ ਮੋਦੀ ਸਰਕਾਰ ਦੀ ਅਰਥੀ ਫੂਕੀ

ਰਾਮਪੁਰਾ ਫੂਲ(ਤਰਸੇਮ)-ਰਾਮਪੁਰਾ ਟਰੱਕ ਯੂਨੀਅਨ ਦੇ ਆਪਰੇਟਰਾਂ ਤੇ ਕਾਂਗਰਸੀਆਂ ਵੱਲੋਂ ਡੀਜ਼ਲ-ਪੈਟਰੋਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਅਤੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਬਾਰੇ ਜਨ ਜਾਗਰੂਕਤਾ ਲਈ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਵੱਲੋਂ ਖੱਚਰ-ਰੇਹੜਿਆਂ 'ਤੇ ਸਵਾਰ ਹੋ ਕੇ ਸ਼ਹਿਰ 'ਚ ਰੋਸ ਮਾਰਚ ਕਰਨ ਉਪਰੰਤ ਸਥਾਨਕ ਟੀ. ਪੁਆਇੰਟ 'ਤੇ ਰੋਸ ਪੂਰਵਕ ਧਰਨਾ ਲਾ ਕੇ ਮੋਦੀ ਸਰਕਾਰ ਦੀ ਅਰਥੀ ਫੂਕੀ ਗਈ। ਇਸ ਮੌਕੇ ਰੱਖੇ ਗਏ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪਿਛਲੇ ਇਕ ਸਾਲ ਦੌਰਾਨ ਡੀਜ਼ਲ 15 ਰੁਪਏ ਮਹਿੰਗਾ ਹੋਇਆ ਹੈ, ਜਿਸ ਕਾਰਨ ਪਿਛਲੇ ਸਾਲ ਨਾਲੋਂ ਇਸ ਸਾਲ 15 ਸੌ ਕਰੋੜ ਰੁਪਏ ਦਾ ਵਾਧੂ ਬੋਝ ਕਿਸਾਨਾਂ, ਆਪਰੇਟਰਾਂ ਤੇ ਖਪਤਕਾਰਾਂ ਦੇ ਸਿਰ ਪਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਮਨਮੋਹਨ ਸਿੰਘ ਸਰਕਾਰ ਵੱਲੋਂ ਆਪਣੇ ਰਾਜ ਦੌਰਾਨ ਵਿਦੇਸ਼ ਤੋਂ ਮਹਿੰਗਾ ਤੇਲ ਖਰੀਦ ਕੇ ਵੀ ਦੇਸ਼ ਵਾਸੀਆਂ ਨੂੰ ਸਸਤਾ ਡੀਜ਼ਲ ਦਿੱਤਾ ਗਿਆ ਸੀ। ਪਰ ਮੋਦੀ ਸਰਕਾਰ ਵਿਦੇਸ਼ ਤੋਂ ਸਸਤਾ ਤੇਲ ਖਰੀਦ ਕੇ ਮਹਿੰਗੇ ਭਾਅ ਵੇਚ ਕੇ ਖਪਤਕਾਰਾਂ ਨਾਲ ਧ੍ਰੋਹ ਕਮਾ ਰਹੀ ਹੈ। ਉਨ੍ਹਾਂ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੀ ਸਖਤ ਅਲੋਚਨਾ ਕੀਤੀ।  ਇਸ ਮੌਕੇ ਕਰਮਜੀਤ ਸਿੰਘ ਖਾਲਸਾ ਪ੍ਰਧਾਨ ਰਾਮਪੁਰਾ ਟਰੱਕ ਯੂਨੀਅਨ, ਰਾਕੇਸ਼ ਸਹਾਰਾ ਜ਼ਿਲਾ ਮੀਤ ਪ੍ਰਧਾਨ ਕਾਂਗਰਸ ਕਮੇਟੀ ਬਠਿੰਡਾ, ਸੰਜੀਵ ਧੀਂਗੜਾ ਟੀਨਾ ਸ਼ਹਿਰੀ ਪ੍ਰਧਾਨ ਕਾਂਗਰਸ ਕਮੇਟੀ, ਸੁਰੇਸ਼ ਕੁਮਾਰ ਬਾਹੀਆ ਸਾਬਕਾ ਪ੍ਰਧਾਨ ਸਥਾਨਕ ਨਗਰ ਕੌਂਸਲ, ਸਵਰਨ ਸਿੰਘ ਕੁੱਕੂ ਸਾਬਕਾ ਪ੍ਰਧਾਨ ਸਥਾਨਕ ਨਗਰ ਕੌਂਸਲ, ਅਸ਼ੋਕ ਕੁਮਾਰ ਆੜ੍ਹਤੀਆ, ਜਗਦੇਵ ਸਿੰਘ ਸੂਚ, ਰਾਕੇਸ਼ ਬਾਹੀਆ ਪ੍ਰਧਾਨ ਰਾਈਸ ਮਿੱਲਜ਼ ਐਸੋ. ਮੁਕੇਸ਼ ਰਿੱਕਾ ਜਨਰਲ ਸਕੱਤਰ, ਡਾ. ਗੁਰਮੇਲ ਸਿੰਘ, ਰਾਮ ਕੁਮਾਰ ਜਿੰਦਲ,  ਤਰਸੇਮ ਸ਼ਰਮਾ, ਸਾਬਕਾ ਕੌਂਸਲਰ ਜਗਦੀਪ ਸਿੰਘ ਕਾਕਾ, ਸਤਨਾਮ ਸਿੰਘ ਔਲਖ, ਸਰੂਪ ਸਿੰਘ, ਬੂਟਾ ਸਿੰਘ ਪੀ. ਆਰ. ਓ. ਆਦਿ ਹਾਜ਼ਰ ਸਨ। 


Related News