ਪੰਜਾਬ ਦੇ ਵਿਧਾਇਕ ਅੱਜ ਪਰਿਵਾਰਕ ਮੈਂਬਰਾਂ ਨਾਲ ਜਾਣਗੇ ਗੁਰਦੁਆਰਾ ਕਰਤਾਰਪੁਰ ਸਾਹਿਬ

Monday, Nov 20, 2023 - 08:55 AM (IST)

ਪੰਜਾਬ ਦੇ ਵਿਧਾਇਕ ਅੱਜ ਪਰਿਵਾਰਕ ਮੈਂਬਰਾਂ ਨਾਲ ਜਾਣਗੇ ਗੁਰਦੁਆਰਾ ਕਰਤਾਰਪੁਰ ਸਾਹਿਬ

ਚੰਡੀਗੜ੍ਹ (ਰਮਨਜੀਤ ਸਿੰਘ) : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਅਗਵਾਈ 'ਚ ਪੰਜਾਬ ਦੇ 2 ਦਰਜਨ ਦੇ ਕਰੀਬ ਵਿਧਾਇਕ ਸੋਮਵਾਰ ਨੂੰ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣਗੇ। ਇਸ ਜੱਥੇ 'ਚ  ਵਿਧਾਇਕਾਂ ਦੇ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਭਾਰਤ-ਪਾਕਿਸਤਾਨ ਵਿਚਕਾਰ ਬਣੇ ਗੁਰਦੁਆਰਾ ਕਰਤਾਰਪੁਰ ਸਾਹਿਬ ਕੋਰੀਡੋਰ ਰਾਹੀਂ ਗੁਰਦੁਆਰਾ ਸਾਹਿਬ ਜਾਣ ਲਈ ਕੇਂਦਰ ਸਰਕਾਰ ਤੋਂ ਆਗਿਆ ਹਾਸਲ ਹੋਈ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ : ਮਸ਼ਹੂਰ ਕਾਰੋਬਾਰੀ ਦਾ ਪੁੱਤ ਫੈਕਟਰੀ ਬਾਹਰੋਂ ਅਗਵਾ, ਅਗਵਾਕਾਰਾਂ ਨੇ ਮਾਰੀ ਗੋਲੀ

ਸੂਤਰਾਂ ਮੁਤਾਬਿਕ ਜੱਥੇ ਦੇ ਰੂਪ 'ਚ ਜਾਣ ਵਾਲੇ ਵਿਧਾਇਕਾਂ ਵਿਚ ਨਾ ਸਿਰਫ਼ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ਾਮਲ ਹਨ, ਸਗੋਂ ਕਾਂਗਰਸ ਪਾਰਟੀ ਨਾਲ ਸਬੰਧ ਰੱਖਣ ਵਾਲੇ ਵਿਧਾਇਕ ਵੀ ਸ਼ਾਮਲ ਹਨ। ਵਿਧਾਇਕਾਂ ਦੇ ਨਾਲ-ਨਾਲ ਪੰਜਾਬ ਵਿਧਾਨ ਸਭਾ 'ਚ ਤਾਇਨਾਤ ਸਟਾਫ਼ ਦੇ ਮੈਂਬਰ ਵੀ ਨਾਲ ਹੀ ਜਾਣਗੇ।

ਇਹ ਵੀ ਪੜ੍ਹੋ : ਮੁੰਡੇ ਨੇ ਅੱਧੀ ਰਾਤ ਸਟੇਟਸ ਪਾਇਆ, 'ਤੇਰੇ ਕੋਲ ਪੈਸਾ ਹੈ ਤਾਂ ਬੜੇ ਲੋਕ ਆਉਣਗੇ ਬਈ..', ਸਵੇਰੇ ਕੀਤੀ ਖ਼ੁਦਕੁਸ਼ੀ

ਵਿਧਾਇਕਾਂ ਨੂੰ ਸੋਮਵਾਰ ਨੂੰ ਸਿੱਧੇ ਡੇਰਾ ਬਾਬਾ ਨਾਨਕ ਪਹੁੰਚਣ ਲਈ ਕਿਹਾ ਗਿਆ ਹੈ ਤਾਂ ਕਿ ਉਥੋਂ ਸਾਰੇ ਇਕੱਠੇ ਜੱਥੇ ਦੇ ਰੂਪ 'ਚ ਕੋਰੀਡੋਰ ਰਾਹੀਂ ਗੁਰਦੁਆਰਾ ਸਾਹਿਬ ਲਈ ਰਵਾਨਾ ਹੋ ਸਕਣ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News