MLA ਲਾਡੀ ਸ਼ੇਰੋਵਾਲੀਆ ਨੂੰ ਡੂੰਘਾ ਸਦਮਾ, ਵੱਡੇ ਚਚੇਰੇ ਭਰਾ ਦੀ ਅਮਰੀਕਾ 'ਚ ਮੌਤ
Saturday, Oct 24, 2026 - 11:43 AM (IST)
ਮਲਸੀਆਂ (ਅਰਸ਼ਦੀਪ)-ਸ਼ਾਹਕੋਟ ਤੋਂ ਕਾਂਗਰਸੀ ਵਿਧਾਇਕ ਅਤੇ ਕਾਂਗਰਸ ਜਲੰਧਰ (ਦਿਹਾਤੀ) ਦੇ ਜ਼ਿਲ੍ਹਾ ਪ੍ਰਧਾਨ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੂੰ ਉਸ ਸਮੇਂ ਡੂੰਘਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਵੱਡੇ ਚਚੇਰੇ ਭਰਾ ਅਤੇ ਖਹਿਰਾ ਫਾਰਮ ਪੈਲੇਸ ਦੇ ਮਾਲਕ ਸੰਦੀਪ ਸਿੰਘ ਖਹਿਰਾ ਸ਼ੇਰੋਵਾਲੀਆ ਦੇ ਪਿਤਾ ਹੀਰਾ ਸਿੰਘ ਖਹਿਰਾ ਸ਼ੇਰੋਵਾਲੀਆ ਦੀ ਬੀਤੇ ਦਿਨ ਅਮਰੀਕਾ ਵਿਖੇ ਅਚਾਨਕ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਹੀਰਾ ਸਿੰਘ ਖਹਿਰਾ ਸ਼ੇਰੋਵਾਲੀਆ ਅਮਰੀਕਾ ਸਥਿਤ ਆਪਣੇ ਘਰ ਵਿਚ ਕੰਮ ਕਰ ਰਹੇ ਸਨ। ਇਸ ਦੌਰਾਨ ਅਚਾਨਕ ਪੈਰ ਤਿਲਕਣ ਕਾਰਨ ਉਹ ਹੇਠਾਂ ਡਿੱਗ ਪਏ ਅਤੇ ਉਨ੍ਹਾਂ ਦੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ। ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਪਰ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਵਾਲਮੀਕਿ ਜਯੰਤੀ ਮੌਕੇ ਜਲੰਧਰ 'ਚ ਰੂਟ ਡਾਇਵਰਸ਼ਨ, ਟ੍ਰੈਫਿਕ ਪੁਲਸ ਵੱਲੋਂ ਰੂਟ ਪਲਾਨ ਜਾਰੀ, ਇਹ ਰਸਤੇ ਰਹਿਣਗੇ ਬੰਦ
ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਮਿਲਦਿਆਂ ਹੀ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਇਸ ਦੁੱਖ਼ ਦੀ ਘੜੀ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਗਟ ਸਿੰਘ, ਸਾਬਕਾ ਮੁੱਖ ਮੰਤਰੀ ਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ, ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ, ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ, ਬੀਬੀ ਪ੍ਰਭਜੋਤ ਕੌਰ, ਅਜਮੇਰ ਸਿੰਘ ਖਾਲਸਾ, ਅਸ਼ਵਿੰਦਰਪਾਲ ਸਿੰਘ ਨੀਟੂ, ਸੰਤੋਖ ਸਿੰਘ ਸ਼ੇਰੋਵਾਲੀਆ, ਗੁਰਿੰਦਰ ਸਿੰਘ ਬਹੁਗਣ, ਜਸਵੀਰ ਸਿੰਘ ਸ਼ੀਰਾ ਸਾ. ਸਰਪੰਚ, ਬਲਵਿੰਦਰ ਸਿੰਘ ਬਿੰਦੂ ਬਲਾਕ ਸੰਮਤੀ ਮੈਂਬਰ, ਗੁਲਜ਼ਾਰ ਸਿੰਘ ਥਿੰਦ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਜਗਤਾਰ ਸਿੰਘ ਤਾਰੀ, ਸ਼ੀਤਲ ਸਿੰਘ ਢਿੱਲੋਂ ਪ੍ਰਧਾਨ ਸਮੇਤ ਹੋਰ ਕਈ ਸ਼ਖ਼ਸੀਅਤਾਂ ਨੇ ਖਹਿਰਾ ਸ਼ੇਰੋਵਾਲੀਆ ਪਰਿਵਾਰ ਨਾਲ ਦੁੱਖ਼ ਸਾਂਝਾ ਕਰਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।
ਇਹ ਵੀ ਪੜ੍ਹੋ: ਵਿਧਾਨ ਸਭਾ 'ਚ CM ਮਾਨ ਨੇ ਪੇਸ਼ ਕੀਤੇ ਅੰਕੜੇ, ਕਿਹਾ ਅਸੀਂ ਪੰਜਾਬ ਨੂੰ 'ਡਾਰਕ ਜ਼ੋਨ' 'ਚੋਂ ਬਾਹਰ ਕੱਢਿਆ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
