ਪੰਜਾਬ 'ਚ 'ਤਲਾਬ' ਬਣਾਉਣ 'ਚ ਇਹ 2 ਜ਼ਿਲ੍ਹੇ ਸਭ ਤੋਂ ਅੱਗੇ, ਜਾਣੋ ਬਾਕੀ ਜ਼ਿਲ੍ਹਿਆਂ ਦਾ ਹਾਲ
Monday, Jun 19, 2023 - 03:13 PM (IST)
ਲੁਧਿਆਣਾ : ਪਾਣੀ ਦੀ ਸੰਭਾਲ ਦੇ ਮਕਸਦ ਨਾਲ ਅਤੇ ਪੇਂਡੂ ਇਲਾਕਿਆਂ 'ਚ ਪਾਣੀ ਦੇ ਸੰਕਟ ਨੂੰ ਦੂਰ ਕਰਨ ਲਈ ਭਾਰਤ ਸਰਕਾਰ ਦੇ ਮਿਸ਼ਨ 'ਸਾਂਝਾ ਤਲਾਬ' ਨੂੰ ਲੈ ਕੇ ਪੰਜਾਬ ਦੇ ਕਈ ਜ਼ਿਲ੍ਹੇ ਕਾਫ਼ੀ ਉਦਾਸੀਨ ਹਨ ਪਰ ਕੁੱਝ ਜ਼ਿਲ੍ਹਿਆਂ ਨੇ ਇਸ ਦੀ ਗੰਭੀਰਤਾ ਨੂੰ ਲੈ ਕੇ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਦੀ ਡੈੱਡਲਾਈਨ 15 ਅਗਸਤ ਹੈ ਪਰ ਸਭ ਤੋਂ ਜ਼ਿਆਦਾ ਉਦਾਸੀਨਤਾ ਦਿਖਾਉਣ ਵਾਲੇ ਜ਼ਿਲ੍ਹਿਆਂ 'ਚ ਫਾਜ਼ਿਲਕਾ ਅਤੇ ਜਲੰਧਰ ਸ਼ਾਮਲ ਹਨ। ਸਭ ਤੋਂ ਵਧੀਆ ਕੰਮ ਲੁਧਿਆਣਾ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ 'ਚ ਹੋ ਰਿਹਾ ਹੈ। ਦੇਸ਼ ਦੇ ਪੇਂਡੂ ਇਲਾਕਿਆਂ 'ਚ ਪਾਣੀ ਦਾ ਸੰਕਟ ਦੂਰ ਕਰਨ ਲਈ ਆਜ਼ਾਦੀ ਦੇ 75ਵੇਂ ਸਾਲ 'ਚ ਦੇਸ਼ ਦੇ ਹਰ ਜ਼ਿਲ੍ਹੇ 'ਚ 75 ਅੰਮ੍ਰਿਤ ਸਰੋਵਰ ਬਣਾਉਣ ਦਾ ਕੰਮ 24 ਅਪ੍ਰੈਲ, 2022 ਨੂੰ ਸ਼ੁਰੂ ਕੀਤਾ ਗਿਆ ਸੀ। ਇਸ ਲਈ ਪੰਜਾਬ ਦੇ 1862 ਤਲਾਬਾਂ ਨੂੰ ਚੁਣਿਆ ਗਿਆ ਸੀ।
ਇਹ ਵੀ ਪੜ੍ਹੋ : ਰੱਖਿਆ ਮੰਤਰੀ ਰਾਜਨਾਥ ਸਿੰਘ ਚੰਡੀਗੜ੍ਹ ਦੌਰੇ 'ਤੇ, ਰੈਲੀ ਨੂੰ ਕਰਨਗੇ ਸੰਬੋਧਨ
ਹਰ ਜ਼ਿਲ੍ਹੇ 'ਚ ਬਣਾਏ ਜਾਣੇ ਹਨ 'ਸਾਂਝਾ ਤਲਾਬ'
'ਮਿਸ਼ਨ ਸਾਂਝਾ ਤਲਾਬ' ਯੋਜਨਾ ਤਹਿਤ ਸੂਬੇ ਦੇ ਹਰ ਜ਼ਿਲ੍ਹੇ 'ਚ 75 ਤਲਾਬ ਬਣਾਏ ਜਾਣੇ ਸਨ। ਲੁਧਿਆਣਾ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਨੇ ਹੁਣ ਤੱਕ 70 ਤਲਾਬ ਬਣਾ ਲਏ ਹਨ, ਜਦੋਂ ਕਿ ਫਾਜ਼ਿਲਕਾ ਜ਼ਿਲ੍ਹੇ ਨੇ ਹੁਣ ਤੱਕ 22 ਤਲਾਬ ਹੀ ਬਣਾਏ ਹਨ ਅਤੇ ਜਲੰਧਰ ਨੇ 23 ਬਣਾਏ ਹਨ। ਪਟਿਆਲਾ, ਸੰਗਰੂਰ, ਮਾਨਸਾ ਅਤੇ ਮੋਗਾ 'ਚ ਵੀ ਇਨ੍ਹਾਂ ਤਲਾਬਾਂ ਨੂੰ ਲੈ ਕੇ ਪ੍ਰਸ਼ਾਸਨ ਗੰਭੀਰ ਹੈ।
ਇਹ ਵੀ ਪੜ੍ਹੋ : ਜੇਕਰ ਤੁਸੀਂ ਵੀ 'ਮੁਰਗਾ' ਖਾਣ ਦੇ ਸ਼ੌਕੀਨ ਹੋ ਤਾਂ ਇਕ ਵਾਰ ਇਸ ਖ਼ਬਰ 'ਤੇ ਜ਼ਰੂਰ ਮਾਰ ਲਓ ਝਾਤ
ਜਾਣੋ ਕਿਸ ਜ਼ਿਲ੍ਹੇ ਨੇ ਬਣਾ ਕਿੰਨੇ ਤਲਾਬ
ਲੁਧਿਆਣਾ 70, ਫਤਿਹਗੜ੍ਹ ਸਾਹਿਬ 70, ਪਟਿਆਲਾ 66, ਸੰਗਰੂਰ 62, ਮਾਨਸਾ 61, ਮੋਗਾ 60, ਬਠਿੰਡਾ 58, ਰੂਪਨਗਰ 52, ਫਰੀਦਕੋਟ 50, ਸ੍ਰੀ ਮੁਕਤਸਰ ਸਾਹਿਬ 49, ਗੁਰਦਾਸਪੁਰ 46, ਫਿਰੋਜ਼ਪੁਰ 43, ਬਰਨਾਲਾ 43, ਸ਼ਹੀਦ ਭਗਤ ਸਿੰਘ ਨਗਰ 43, ਹੁਸ਼ਿਆਰਪੁਰ 38, ਅੰਮ੍ਰਿਤਸਰ 35, ਤਰਨਤਾਰਨ 30, ਕਪੂਰਥਲਾ 29, ਜਲੰਧਰ 23 ਅਤੇ ਫਾਜ਼ਿਲਕਾ 22 ਤਲਾਬ ਵਿਕਸਿਤ ਕਰ ਚੁੱਕਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ