55 ਸਾਲਾ ਵਿਅਕਤੀ ਦੀ ਕਰਤੂਤ, 2 ਬੱਚਿਆਂ ਦੀ ਮਾਂ ਨੂੰ ਲੈ ਕੇ ਹੋਇਆ ਫਰਾਰ

Tuesday, Jul 02, 2019 - 03:24 PM (IST)

55 ਸਾਲਾ ਵਿਅਕਤੀ ਦੀ ਕਰਤੂਤ, 2 ਬੱਚਿਆਂ ਦੀ ਮਾਂ ਨੂੰ ਲੈ ਕੇ ਹੋਇਆ ਫਰਾਰ

ਧਾਰੀਵਾਲ (ਖੋਸਲਾ, ਬਲਬੀਰ)— ਪਿੰਡ ਤਰੀਜਾਨਗਰ ਦੇ ਫੋਕਲ ਪੁਆਇੰਟ ਨਜ਼ਦੀਕ ਰਹਿੰਦੇ ਗੁੱਜਰ ਭਾਈਚਾਰੇ ਨਾਲ ਸਬੰਧਤ 2 ਬੱਚਿਆਂ ਦੀ ਮਾਂ ਨੂੰ ਲਗਭਗ 55 ਸਾਲਾ ਗੁੱਜਰ ਵੱਲੋਂ ਵਰਗਲਾ ਕੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬੋਤੀ ਪਤਨੀ ਸ਼ਾਹਦੀਨ ਅਤੇ ਰੌਸ਼ਨ ਬੀਬੀ ਵਾਸੀ ਤਰੀਜਾਨਗਰ ਫੋਕਲ ਪੁਆਇੰਟ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਹਨੀਫਾ ਪਤਨੀ ਨਜ਼ੀਰ ਪਿਛਲੇ ਲਗਭਗ 5 ਸਾਲਾਂ ਤੋਂ ਉਨ੍ਹਾਂ ਨਾਲ ਰਹਿੰਦੇ ਸਨ ਅਤੇ ਹਨੀਫਾ ਦਾ ਪਤੀ ਨਜ਼ੀਰ ਪਿਛਲੇ ਕੁਝ ਸਮੇਂ ਤੋਂ ਬੀਮਾਰ ਸੀ। ਉਨ੍ਹਾਂ ਦੱਸਿਆ ਕਿ ਇਲਾਜ ਭਾਵੇਂ ਕਈ ਥਾਵਾਂ ਤੋਂ ਕਰਵਾਇਆ ਪਰ ਉਸ ਨੂੰ ਕੋਈ ਫਰਕ ਨਹੀਂ ਪਿਆ, ਜਿਸ ਤੋਂ ਬਾਅਦ ਨਜ਼ੀਰ ਨੂੰ ਇਲਾਜ ਲਈ ਦਿੱਲੀ ਸਥਿਤ ਇਕ ਧਾਰਮਕ ਅਸਥਾਨ 'ਤੇ ਲੈ ਗਏ, ਜਿੱਥੇ ਨਜ਼ੀਰ ਦਾ ਲਗਭਗ 15-20 ਦਿਨ ਇਲਾਜ ਚੱਲਣ ਤੋਂ ਬਾਅਦ ਵਾਪਸ ਲੈ ਆਏ ਅਤੇ ਇਸੇ ਦੌਰਾਨ ਹੀ ਦਿੱਲੀ ਰਹਿੰਦੇ ਲਗਭਗ 55 ਸਾਲਾ ਨੂਰਾ ਨਾਲ ਹਨੀਫਾ ਦੀ ਜਾਣ-ਪਛਾਣ ਹੋ ਗਈ ਅਤੇ ਨੂਰਾ ਵੀ ਦਿੱਲੀ ਤੋਂ ਆ ਕੇ ਇਥੇ ਹਨੀਫਾ ਕੋਲ ਬੀਤੇ ਦਿਨਾਂ ਤੋਂ ਰਹਿਣ ਲੱਗ ਪਿਆ ਪਰ ਬੀਤੇ ਦਿਨੀਂ ਨਜ਼ੀਰ ਦੀ ਇਲਾਜ ਦੌਰਾਨ ਮੌਤ ਹੋ ਗਈ।

ਬੋਤੀ ਪਤਨੀ ਸ਼ਾਹਦੀਨ ਨੇ ਦੱਸਿਆ ਕਿ ਹਨੀਫਾ ਜੋ ਰਿਸ਼ਤੇ 'ਚ ਉਸ ਦੀ ਜੇਠਾਣੀ ਲੱਗਦੀ ਹੈ, ਸ਼ਨੀਵਾਰ ਨੂੰ ਘਰੋਂ ਇਹ ਕਹਿ ਕੇ ਗਈ ਸੀ ਕਿ ਉਹ ਆਪਣਾ ਰਾਸ਼ਨ ਕਾਰਡ ਬਣਾਉਣ ਲਈ ਜਾ ਰਹੀ ਹੈ ਪਰ ਦੇਰ ਰਾਤ ਤੱਕ ਨਾ ਆਉਣ 'ਤੇ ਪਤਾ ਲੱਗਾ ਕਿ ਹਨੀਫਾ ਨੂੰ ਦਿੱਲੀ ਤੋਂ ਆਇਆ ਨੂਰਾ ਆਪਣੇ ਨਾਲ ਭਜਾ ਕੇ ਕਿਧਰੇ ਲੈ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਲਿਖਤੀ ਸੂਚਨਾ ਥਾਣਾ ਧਾਰੀਵਾਲ ਦੀ ਪੁਲਸ ਨੂੰ ਦੇ ਦਿੱਤੀ ਹੈ। ਪੀੜਤ ਪਰਿਵਾਰ ਨੇ ਉੱਚ ਪੁਲਸ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਹਨੀਫਾ ਦੀ ਜਲਦ ਭਾਲ ਕਰਕੇ ਉਸ ਨੂੰ ਬੱਚਿਆਂ ਨਾਲ ਮਿਲਵਾਇਆ ਜਾਵੇ।


author

shivani attri

Content Editor

Related News