ਆਸ਼ੀਰਵਾਦ ਸਕੀਮ ਦੇ ਲਾਭਪਾਤਰੀਆਂ ਲਈ ਅਹਿਮ ਖ਼ਬਰ ; ਸਰਕਾਰ ਨੇ ਜਾਰੀ ਕੀਤੀ ਵੱਡੀ ਰਾਸ਼ੀ

Monday, Jun 24, 2024 - 10:06 PM (IST)

ਚੰਡੀਗੜ੍ਹ (ਵੈੱਬ ਡੈਸਕ)- ਪੰਜਾਬ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਚੰਡੀਗੜ੍ਹ ਵਿਚ ਅੱਜ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਵੱਲੋਂ ਆਸ਼ਿਰਵਾਦ ਸਕੀਮ ਦੇ ਫੰਡਾਂ ਦਾ ਵੇਰਵਾ ਦੱਸਿਆ ਗਿਆ। ਪ੍ਰੈੱਸ ਕਾਨਫ਼ਰੰਸ ਦੌਰਾਨ ਬਲਜੀਤ ਵੱਲੋਂ ਜਾਣਕਾਰੀ ਦਿੱਤੀ ਗਈ ਕਿ 7 ਜ਼ਿਲ੍ਹਿਆਂ ਵਿਚ 34 ਕਰੋੜ ਰੁਪਏ ਦੀ ਰਾਸ਼ੀ ਵੰਡੀ ਗਈ ਹੈ। ਉਨ੍ਹਾਂ ਦੱਸਿਆ ਕਿ ਐੱਸ.ਸੀ. ਬੱਚਿਆਂ ਨੂੰ 27.32 ਕਰੋੜ ਦੀ ਰਾਸ਼ੀ ਵੰਡੀ ਗਈ  ਹੈ ਜਦਕਿ ਓ. ਬੀ. ਸੀ. ਅਤੇ ਈ. ਡਬਲਿਊ. ਐੱਸ. ਨੂੰ 7.28 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਕਿ ਜਦੋਂ ਕੋਈ ਨਵੀਂ ਸਕੀਮ ਸ਼ੁਰੂ ਕੀਤੀ ਜਾਂਦੀ ਹੈ ਤਾਂ ਉਸ ਵਿਚ ਦਿੱਕਤਾਂ ਵੀ ਆਉਂਦੀਆਂ ਹਨ ਅਤੇ ਉਸ ਨੂੰ ਟਰਾਂਸਪੈਰੇਂਸੀ ਨਾਲ ਚਲਾਉਣ ਲਈ ਜਦੋਂ ਸਰਕਾਰ ਦਾ ਮੰਤਵ ਹੋਵੇ ਤਾਂ ਮੁਸ਼ਕਿਲਾਂ ਹੋਰ ਵੱਧ ਜਾਂਦੀਆਂ ਹਨ। ਇਸ ਦੌਰਾਨ ਜਾਂਚ ਵਿਭਾਗ ਨੂੰ ਬੇਹੱਦ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਬਹੁਤ ਸਾਰੇ ਬੱਚੇ ਜੋਕਿ ਘਰ ਬੈਠੇ ਅਪਲਾਈ ਨਹੀਂ ਕਰ ਸਕਦੇ ਸਨ ਜਾਂ ਕੁਝ ਪੜ੍ਹੇ ਲਿਖੇ ਨਹੀਂ ਸਨ, ਜੋਕਿ ਪ੍ਰਾਈਵੇਟ ਕੈਫੇ ਵਿਚ ਜਾ ਕੇ ਵੀ ਅਪਲਾਈ ਕਰਦੇ ਸਨ। ਇਸ ਦੀ ਜਦੋਂ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਗਈ ਤਾਂ ਬਹੁਤ ਸਾਰੇ ਕੇਸ ਅਜਿਹੇ ਪਾਏ ਗਏ, ਜੋ ਵਾਜਿਬ ਨਹੀਂ ਸਨ।

ਇਹ ਵੀ ਪੜ੍ਹੋ- Elante Mall 'ਚ  TOY Train ਤੋਂ ਡਿੱਗ ਕੇ ਹੋਈ ਬੱਚੇ ਦੀ ਮੌਤ ਦੇ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ, ਹਾਦਸੇ ਦੀ CCTV ਫੁਟੇਜ਼ ਆਈ ਸਾਹਮਣੇ 

 ਵਿਭਾਗ ਵੱਲੋਂ ਇਸ ਸਕੀਮ ਨੂੰ ਟਰਾਂਸਪੈਰੈਂਸੀ ਨਾਲ ਚਲਾਉਣ ਅਤੇ ਜਿਹੜੇ ਬੱਚੇ ਇਸ ਸਕੀਮ ਦੇ ਲਾਭਪਾਤਰ ਸਨ, ਉਨ੍ਹਾਂ ਤੱਕ ਇਸ ਸਕੀਮ ਨੂੰ ਪਹੁੰਚਾਉਣ ਲਈ ਸਾਨੂੰ ਹੇਠਲੇ ਪੱਧਰ ਤੱਕ ਜਾ ਕੇ ਇਸ ਦੀ ਜਾਂਚ ਕਰਨੀ ਪਈ ਹੈ ਅਤੇ ਜਿਹੜੀ ਸਕੀਮ ਨੇ ਬੱਚਿਆਂ ਨੂੰ ਜਲਦੀ ਲਾਭ ਦੇਣਾ ਸੀ, ਉਸ ਵਿਚ ਦੇਰੀ ਹੋਈ। ਇਸ ਸਕੀਮ ਵਿਚ ਕੁਝ ਮੋਡੀਫਿਕੇਸ਼ਨਸ ਵੀ ਕੀਤੀਆਂ ਗਈਆਂ ਹਨ ਅਤੇ ਇਸ ਸਕੀਮ ਨੂੰ ਹੁਣ ਸੇਵਾ ਕੇਂਦਰ ਨਾਲ ਜੋੜਿਆ ਜਾ ਰਿਹਾ ਹੈ ਤਾਂਕਿ ਬੱਚੇ ਸੇਵਾ ਕੇਂਦਰ ਵਿਚ ਜਾ ਕੇ ਅਪਲਾਈ ਕਰਨ ਅਤੇ ਲੋੜਵੰਦ ਬੱਚਿਆਂ ਤੱਕ ਇਹ ਸਕੀਮ ਪਹੁੰਚੇ। ਅਸੀਂ ਜਲਦੀ ਹੀ ਇਹ ਸੇਵਾਵਾਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀਆਂ ਬੱਚੀਆਂ ਤੱਕ ਮੁਹੱਈਆ ਕਰਵਾਉਣ ਜਾ ਰਹੇ ਹਾਂ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News