‘ਆਪ’ ਲੋਕ ਸਭਾ ਚੋਣਾਂ ’ਚ ਨਵਾਂ ਇਤਿਹਾਸ ਰਚਣ ਵੱਲ ਵਧ ਰਹੀ : ਬਲਕਾਰ ਸਿੰਘ
Wednesday, May 22, 2024 - 10:43 AM (IST)

ਜਲੰਧਰ/ਚੰਡੀਗੜ੍ਹ (ਧਵਨ)- ਪੰਜਾਬ ਦੇ ਲੋਕਲ ਬਾਡੀ ਮੰਤਰੀ ਬਲਕਾਰ ਸਿੰਘ ਨੇ ਕਿਹਾ ਹੈ ਕਿ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਇਸ ਵਾਰ ਨਵਾਂ ਇਤਿਹਾਸ ਰਚਣ ਵੱਲ ਵਧ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਪਾਰਟੀ ਸਾਰੀਆਂ 13 ਸੀਟਾਂ ਨੂੰ ਜਿੱਤ ਕੇ ਪੰਜਾਬ ਨੂੰ ਖ਼ੁਸ਼ਹਾਲੀ ਅਤੇ ਤਰੱਕੀ ਵੱਲ ਲੈ ਜਾਵੇਗੀ।
ਬਲਕਾਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਤੇ ਪੰਜਾਬੀਆਂ ਲਈ ਜੋ ਕੰਮ ਪਿਛਲੇ ਸਵਾ 2 ਸਾਲਾਂ ’ਚ ਕਰਵਾਏ ਹਨ, ਉਨ੍ਹਾਂ ਨੂੰ ਪੰਜਾਬੀ ਭੁੱਲ ਨਹੀਂ ਸਕਦੇ ਹਨ ਕਿਉਂਕਿ ਇਕ ਤਾਂ ਸਾਰੇ ਲੋਕਾਂ ਨੂੰ ਮੁਫਤ ਬਿਜਲੀ ਪ੍ਰਦਾਨ ਕੀਤੀ ਗਈ ਹੈ ਅਤੇ ਦੂਜਾ 43,000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਵੀ ਦਿੱਤੀਆਂ ਗਈਆਂ ਹਨ। ਕੋਈ ਵੀ ਸਾਬਕਾ ਸਰਕਾਰ ਇੰਨੇ ਵੱਡੇ ਫ਼ੈਸਲੇ ਆਪਣੇ ਪਹਿਲੇ 2 ਸਾਲਾਂ ’ਚ ਨਹੀਂ ਲੈ ਸਕੀ ਸੀ। ਆਮ ਆਦਮੀ ਪਾਰਟੀ ਆਮ ਜਨਤਾ ਦੀ ਆਪਣੀ ਪਾਰਟੀ ਹੈ ਅਤੇ ਉਸ ਨੇ ਜੋ ਕੰਮ ਜ਼ਮੀਨੀ ਪੱਧਰ ’ਤੇ ਜਨਤਾ ਲਈ ਕੀਤੇ ਹਨ, ਉਹ ਕਿਸੇ ਤੋਂ ਲੁਕੇ ਹੋਏ ਨਹੀਂ ਹਨ।
ਇਹ ਵੀ ਪੜ੍ਹੋ- ਜਲੰਧਰ ਤੋਂ ਵੱਡੀ ਖ਼ਬਰ: ਭਿਆਨਕ ਸੜਕ ਹਾਦਸੇ 'ਚ 'ਆਪ' ਆਗੂ ਮਹਿੰਦਰ ਜੀਤ ਸਿੰਘ ਦੀ ਮੌਤ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8