ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਵਕੀਲ ਨੇ ਦਾਇਰ ਕੀਤੀ ਅਰਜ਼ੀ

Sunday, Oct 22, 2017 - 09:26 AM (IST)

ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਵਕੀਲ ਨੇ ਦਾਇਰ ਕੀਤੀ ਅਰਜ਼ੀ

ਚੰਡੀਗੜ੍ਹ (ਸੰਦੀਪ)-ਲੁਧਿਆਣਾ ਦੇ ਸੰਸਦ ਮੈਂਬਰ ਤੇ ਕਾਂਗਰਸੀ ਆਗੂ ਰਵਨੀਤ ਸਿੰਘ ਬਿੱਟੂ 'ਤੇ ਦੋਸ਼ ਤੈਅ ਕੀਤੇ ਜਾਣ ਨੂੰ ਲੈ ਕੇ ਅਦਾਲਤ 'ਚ ਦੋਵੇਂ ਪੱਖਾਂ ਵਿਚਕਾਰ ਬਹਿਸ ਕੀਤੀ ਜਾਣੀ ਸੀ ਪਰ ਇਸ ਤੋਂ ਪਹਿਲਾਂ ਬਚਾਅ ਪੱਖ ਵਲੋਂ ਇਸ ਮਾਮਲੇ 'ਚ ਇਕ ਅਰਜ਼ੀ ਦਾਇਰ ਕੀਤੀ ਗਈ ਹੈ, ਜਿਸ 'ਚ ਰਵਨੀਤ ਦੇ ਵਕੀਲ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਪੀ. ਜੀ. ਆਈ. 'ਚ ਉਸ ਸਮੇਂ ਧਾਰਾ 144 ਲਾਈ ਗਈ ਸੀ। ਅਰਜ਼ੀ 'ਚ ਬਚਾਅ ਪੱਖ ਵਲੋਂ ਉਸ ਸਮੇਂ ਘਟਨਾ ਵਾਲੇ ਏਰੀਏ 'ਚ ਪ੍ਰਸ਼ਾਸਨ ਵਲੋਂ ਧਾਰਾ 144 ਲਾਏ ਜਾਣ ਬਾਰੇ ਜਾਰੀ ਕੀਤੇ ਗਏ ਨੋਟਿਸ ਤੇ ਇਸ਼ਤਿਹਾਰ ਸਬੰਧੀ ਦਸਤਾਵੇਜ਼ਾਂ ਦੀ ਵੀ ਮੰਗ ਕੀਤੀ ਗਈ ਹੈ। 
ਬਚਾਅ ਪੱਖ ਦੀ ਅਰਜ਼ੀ 'ਤੇ ਇਸਤਗਾਸਾ ਪੱਖ ਨੂੰ ਜਵਾਬ ਦੇਣ ਲਈ ਅਦਾਲਤ ਨੇ 10 ਨਵੰਬਰ ਦਾ ਸਮਾਂ ਦਿੱਤਾ ਹੈ। ਜ਼ਿਕਰਯੋਗ ਹੈ ਰਵਨੀਤ ਖਿਲਾਫ ਧਾਰਾ 144 ਦੀ ਉਲੰਘਣਾ ਤਹਿਤ ਦਰਜ ਕੇਸ ਅਦਾਲਤ 'ਚ ਚੱਲ ਰਿਹਾ ਹੈ। ਕੋਰਟ 'ਚ ਪੇਸ਼ ਨਾ ਹੋਣ 'ਤੇ ਗੈਰ-ਜ਼ਮਾਨਤੀ ਵਾਰੰਟ 'ਤੇ ਪਿਛਲੀ ਸੁਣਵਾਈ 'ਤੇ ਰਵਨੀਤ ਬਿੱਟੂ ਨੂੰ ਕੋਰਟ ਨੇ ਜ਼ਮਾਨਤ ਦੇ ਦਿੱਤੀ ਸੀ। ਇਸ ਲਈ 50 ਹਜ਼ਾਰ ਦਾ ਬੇਲ ਬਾਂਡ ਵੀ ਭਰਨਾ ਪਿਆ ਸੀ। 


Related News