ਨਿਗਮ ਚੋਣਾਂ ਨੂੰ ਲੈ ਕੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਨੇ ਪਟਿਆਲਾ ''ਚ ਕੀਤੀ ਬੈਠਕ
Tuesday, Nov 14, 2017 - 07:45 AM (IST)

ਪਟਿਆਲਾ (ਰਾਜੇਸ਼) - ਜਿਵੇਂ ਹੀ ਦਸੰਬਰ ਮਹੀਨੇ ਵਿਚ ਨਗਰ ਨਿਗਮ ਚੋਣਾਂ ਹੋਣ ਦਾ ਬਿਗੁਲ ਵੱਜਿਆ ਹੈ, ਭਾਜਪਾ ਵੱਲੋਂ ਇਸ ਸਬੰਧੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸੇ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਵੱਲੋਂ ਵਿਸ਼ੇਸ਼ ਤੌਰ 'ਤੇ ਪਟਿਆਲਾ ਵਿਖੇ ਪਹੁੰਚ ਕੇ ਭਾਜਪਾ ਦੇ ਜ਼ਿਲਾ ਪ੍ਰਧਾਨ ਐੱਸ. ਕੇ. ਦੇਵ ਦੀ ਅਗਵਾਈ ਹੇਠ ਆਗੂਆਂ ਨਾਲ ਕੀਤੀ ਬੈਠਕ 'ਚ ਨਿਗਮ ਚੋਣਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਤੋਂ ਪਹਿਲਾਂ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਸੂਬੇ ਵਿਚ ਨਸ਼ੇ ਅਤੇ ਸੱਟੇ ਦੇ ਕਾਰੋਬਾਰ ਨੂੰ ਨੱਥ ਪਾਉਂਦਿਆਂ ਇਸ ਨੂੰ ਨਵੀਆਂ ਲੀਹਾਂ 'ਤੇ ਲਿਆਉਣ ਸਬੰਧੀ ਗੱਲ ਕਰਦੀ ਸੀ ਪਰ ਅਜਿਹਾ ਕੁੱਝ ਵੀ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਨੱਥ ਪਾਉਣ ਦੀ ਥਾਂ ਕਾਂਗਰਸੀ ਆਗੂਆਂ ਵੱਲੋਂ ਸੂਬੇ ਵਿਚ ਵੱਡੇ ਪੱਧਰ 'ਤੇ ਸੱਟੇ ਦੇ ਕਾਰੋਬਾਰ ਕਰਵਾਏ ਜਾ ਰਹੇ ਹਨ। ਗਰੇਵਾਲ ਨੇ ਕਿਹਾ ਕਿ ਪਹਿਲਾਂ ਕਾਂਗਰਸ ਸਰਕਾਰ ਸੂਬੇ ਵਿਚ ਕੇਬਲ ਬੰਦ ਕਰਾਉਣ ਦੀ ਗੱਲ ਕਰਦੀ ਸੀ। ਅੱਜ ਉਸ ਨੇ ਵੀ ਕੇਬਲ ਦੇ ਕਾਰੋਬਾਰ ਵਿਚ ਆਪਣਾ ਹਿੱਸਾ ਪਾ ਲਿਆ ਹੈ, ਜਿਸ ਨਾਲ ਕੇਬਲਾਂ ਦੇ ਰੇਟ ਵਿਚ ਵੀ ਕਾਫ਼ੀ ਵਾਧਾ ਕੀਤਾ ਗਿਆ ਹੈ। ਸੂਬਾ ਮੀਤ ਪ੍ਰਧਾਨ ਨੇ ਕਿਹਾ ਕਿ ਇਸ ਵਾਰ ਚੋਣਾਂ ਵਿਚ ਕਾਂਗਰਸ ਵੱਲੋਂ ਪੂਰੀ ਧੱਕੇਸ਼ਾਹੀ ਕਰਨ ਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਭਾਰਤੀ ਜਨਤਾ ਪਾਰਟੀ ਆਪਣੇ ਵਾਰਡਾਂ ਵਿਚ ਉਨ੍ਹਾਂ ਦਾ ਡਟ ਕੇ ਸਾਹਮਣਾ ਕਰੇਗੀ। ਗਰੇਵਾਲ ਨੇ ਦੱਸਿਆ ਕਿ ਪਟਿਆਲਾ ਵਿਚ 50 ਤੋਂ ਵਧਾ ਕੇ 60 ਵਾਰਡ ਕੀਤੇ ਗਏ ਹਨ। ਉਹ ਆਪਣੇ ਹਿੱਸੇ ਦੇ ਵਾਰਡਾਂ 'ਚ ਚੋਣਾਂ ਲੜਨਗੇ ਅਤੇ ਜਿੱਤ ਹਾਸਲ ਕਰ ਕੇ ਵਿਖਾਉਣਗੇ।
ਇਸ ਮੌਕੇ ਭਾਜਪਾ ਦੇ ਜ਼ਿਲਾ ਪ੍ਰਧਾਨ ਐੱਸ. ਕੇ. ਦੇਵ, ਰਮੇਸ਼ ਵਰਮਾ, ਵਰੁਣ ਜਿੰਦਲ, ਹਰਿੰਦਰ ਕੋਹਲੀ, ਡਾ. ਸਨਦੀਪ ਕੁਮਾਰ, ਮਨਦੀਪ ਸ਼ਰਮਾ, ਏ. ਐੱਸ. ਭਾਟੀਆ, ਤ੍ਰਿਭਵਨ ਗੁਪਤਾ, ਬਲਵੰਤ ਰਾਏ, ਭੁਪਿੰਦਰ ਸਿੰਘ, ਜਸਵੰਤ ਸਿੰਘ, ਮਨਦੀਪ ਸ਼ਰਮਾ, ਸ਼ੈਰੀ ਉੱਪਲ, ਰਾਮ ਕ੍ਰਿਸ਼ਨ, ਅਜੇ ਗੋਇਲ, ਜਗਦੀਸ਼ ਚਾਵਲਾ, ਸ਼੍ਰੀਰਾਮ ਗਰਗ, ਵਰਿੰਦਰ ਖੰਨਾ, ਗੁਰਪ੍ਰੀਤ ਕੌਰ, ਹਰੀਸ਼ ਕੁਮਾਰ, ਰਾਕੇਸ਼ ਮੰਗਲਾ, ਭਾਰਤ ਭੂਸ਼ਨ ਨਾਗਪਾਲ, ਨੀਰਜ ਸ਼ਰਮਾ, ਪ੍ਰੇਮ ਸ਼ਰਮਾ, ਪ੍ਰਦੀਪ ਸ਼ਰਮਾ, ਸੁਭਾਸ਼, ਰਾਜਿੰਦਰ ਸ਼ਰਮਾ, ਅਜੇਪਾਲ, ਯੋਗੇਸ਼ ਸ਼ਰਮਾ, ਨੀਰਜ ਸਿੰਘ, ਅਵਤਾਰ ਸਿੰਘ ਹੈਪੀ, ਸੀਮਾ ਸ਼ਰਮਾ, ਪਾਇਲ ਮੌਦਗਿਲ, ਅਨਿਲ ਅਗਰਵਾਲ, ਮੰਗਾ ਸਿੰਘ ਤੇ ਮਦਨ ਸ਼ਰਮਾ ਸਮੇਤ ਵੱਡੀ ਗਿਣਤੀ ਵਿਚ ਭਾਜਪਾ ਆਗੂ ਹਾਜ਼ਰ ਸਨ।