ਮੌੜ ਮੰਡੀ ਬੰਬ ਬਲਾਸਟ : SIT ਨੇ ਮੁਲਜ਼ਮਾਂ ਦੇ ਵੋਟਰ ਕਾਰਡ ਦੀ ਕੀਤੀ ਜਾਂਚ

01/25/2020 12:20:47 PM

ਸਿਰਸਾ (ਲਲਿਤ) : ਮੌੜ ਮੰਡੀ ਬੰਬ ਬਲਾਸਟ ਦੇ ਮਾਮਲੇ ਦੀ ਜਾਂਚ ਨੂੰ ਲੈ ਕੇ ਬਠਿੰਡਾ ਐੱਸ. ਆਈ. ਟੀ. ਦੀ ਟੀਮ ਇਕ ਵਾਰ ਫਿਰ ਜਾਂਚ ਦੀ ਖਾਤਰ ਸਿਰਸਾ ਆਈ। ਐੱਸ. ਆਈ. ਗੁਰਦਰਸ਼ਨ ਸਿੰਘ ਦੀ ਅਗਵਾਈ 'ਚ ਆਈ ਟੀਮ ਨੇ ਸਿਰਸਾ ਦੇ ਮਿੰਨੀ ਸਕੱਤਰ 'ਚ ਬਣੇ ਚੋਣ ਦਫ਼ਤਰ 'ਚ ਮੌਜੂਦ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਐੱਸ. ਆਈ. ਟੀ. ਬੰਬ ਬਲਾਸਟ ਦੇ ਮਾਮਲੇ 'ਚ ਨਾਮਜ਼ਦ ਮੁਲਜ਼ਮਾਂ ਦੀ ਵੋਟਰ ਆਈ. ਡੀ. ਬਾਰੇ ਪੁੱਛਗਿੱਛ ਅਤੇ ਰਿਕਾਰਡ ਤਲਬ ਕਰ ਕੇ ਲੈ ਗਈ ਹੈ। ਹਾਲਾਂਕਿ ਟੀਮ ਮੈਂਬਰਾਂ ਨੇ ਜਾਂਚ ਬਾਰੇ ਕੁਝ ਵੀ ਦੱਸਣ ਤੋਂ ਸਾਫ ਮਨ੍ਹਾ ਕਰ ਦਿੱਤਾ।

ਜਾਣਕਾਰੀ ਮੁਤਾਬਕ ਐੱਸ. ਆਈ. ਟੀ. ਨੇ ਬੰਬ ਬਲਾਸਟ 'ਚ ਅਮਰੀਕ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਬਾਦਲ ਗੜ੍ਹ, ਗੁਰਤੇਜ ਸਿੰਘ ਪੁੱਤਰ ਰੁਲੀਆ ਰਾਮ ਵਾਸੀ ਅਲੀਕਾਂ ਡੱਬਵਾਲੀ ਹਾਲ ਵਾਸੀ ਸਿਰਸਾ ਅਤੇ ਅਵਤਾਰ ਸਿੰਘ ਪੁੱਤਰ ਰਾਜਪਾਲ ਵਾਸੀ ਕੁਰੂਕਸ਼ੇਤਰ ਹਾਲ ਵਾਸੀ ਸਿਰਸਾ ਨਾਮਜ਼ਦ ਹਨ। ਟੀਮ ਨੇ ਚੋਣ ਦਫਤਰ 'ਚ ਮੁਲਜ਼ਮਾਂ ਦੇ ਵੋਟਰ ਆਈ. ਡੀ. ਕਾਰਡ ਬਾਰੇ ਪੁੱਛਗਿੱਛ ਕੀਤੀ ਹੈ ਅਤੇ ਰਿਕਾਰਡ ਮੰਗਿਆ। ਇਸ ਤੋਂ ਤਿੰਨ ਦਿਨ ਪਹਿਲਾਂ ਵੀ ਐੱਸ. ਆਈ. ਟੀ. ਨੇ ਤਹਿਸੀਲ ਦਫ਼ਤਰ, ਨਗਰ ਕੌਂਸਲ ਅਤੇ ਡਾਕਘਰ ਤੋਂ ਜਾਣਕਾਰੀ ਅਤੇ ਰਿਕਾਰਡ ਮੰਗਿਆ ਸੀ।


cherry

Content Editor

Related News