ਸਵ. ਮਾਤਾ ਚਰਨ ਕੌਰ ਨਮਿਤ ਸ੍ਰੀ ਅਖੰਡ ਪਾਠ ਦੇ ਭੋਗ ਪਾਏ

Monday, Feb 12, 2018 - 12:12 PM (IST)

ਸਵ. ਮਾਤਾ ਚਰਨ ਕੌਰ ਨਮਿਤ ਸ੍ਰੀ ਅਖੰਡ ਪਾਠ ਦੇ ਭੋਗ ਪਾਏ

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ) - ਪਿੰਡ ਲਾਲੂਘੁੰਮਣ ਦੇ ਸਰਪੰਚ ਦੇਸਾ ਸਿੰਘ ਦੀ ਸਵ. ਮਾਤਾ ਚਰਨ ਕੌਰ ਪਤਨੀ ਸੁਲੱਖਣ ਸਿੰਘ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਐਤਵਾਰ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਪਾਏ ਗਏ। ਇਸ ਮੌਕੇ ਜਿਥੇ ਹਜ਼ੂਰੀ ਰਾਗੀ ਜਥੇ ਵੱਲੋਂ ਵੈਰਾਗਮਈ ਸ਼ਬਦ ਕੀਰਤਨ ਕੀਤਾ ਗਿਆ। ਉਥੇ ਹੀ ਦਮਦਮੀ ਟਕਸਾਲ ਮਹਿਤਾ ਦੇ ਵਿਦਿਆਰਥੀ ਅਤੇ ਪੰਥਕ ਕਥਾ ਵਾਚਕ ਭਾਈ ਮੱਸਾ ਸਿੰਘ ਵੱਲੋਂ ਗੁਰਮਿਤ ਦੀ ਰੌਸ਼ਨੀ 'ਚ ਮਨੁੱਖ ਦੇ ਮਾਤ ਲੋਕ 'ਤੇ ਆਉਣ ਅਤੇ ਮਾਂ ਦੀ ਦੁਨੀਆਂ 'ਚ ਕੀ ਮਹੱਤਤਾ ਹੈ ਇਸ ਸਬੰਧੀ ਸੰਗਤਾਂ ਨਾਲ ਸਾਂਝ ਪਾਈ ਗਈ। ਅੰਤਿਮ ਅਰਦਾਸ ਬਾਬਾ ਮਹਿਲ ਸਿੰਘ ਲਾਲੂਘੁੰਮਣ ਵੱਲੋਂ ਕਰਨ ਉਪਰੰਤ ਸ਼ਰਧਾਂਜਲੀ ਸਮਾਗਮ ਮੌਕੇ ਸਾਬਕਾ ਵਿਧਾਇਕ ਅਤੇ ਸੂਬਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਹਰਮੀਤ ਸਿੰਘ ਸੰਧੂ ਵੱਲੋਂ ਪਰਿਵਾਰ ਲਈ ਭੇਜਿਆ ਗਿਆ ਸ਼ੋਕ ਸੰਦੇਸ਼ ਚੇਅਰਮੈਨ ਹਰਵੰਤ ਸਿੰਘ ਝਬਾਲ ਵੱਲੋਂ ਪੜ੍ਹ•ਕੇ ਸੁਣਿਆ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਹਰਜੀਤ ਸਿੰਘ ਲਾਲੂਘੁੰਮਣ, ਸਰਪੰਚ ਜਸਬੀਰ ਸਿੰਘ ਸਵਰਗਾਪਰੁਰੀ, ਸਰਪੰਚ ਗੁਰਿੰਦਰ ਸਿੰਘ ਬਾਬਾ ਲੰਗਾਹ, ਕਾਮਰੇਡ ਦਵਿੰਦਰ ਕੁਮਾਰ ਸੋਹਲ, ਅਮਰਜੀਤ ਸਿੰਘ ਸਰਪੰਚ ਪਹੂਵਿੰਡ, ਕੰਵਲਜੀਤ ਸਿੰਘ ਜੀਤਾ ਰਿਜੋਰਟ ਵਾਲੇ, ਪ੍ਰਭਜੀਤ ਸਿੰਘ ਮੁੱਖ ਅਧਿਆਪਕ, ਸੰਦੀਪ ਸਿੰਘ ਵਡਾਲੀ, ਲਖਵਿੰਦਰ ਸਿੰਘ ਢੰਡ, ਕਾਬਲ ਸਿੰਘ ਢੰਡ, ਇੰਦਰਜੀਤ ਸਿੰਘ ਸਾਬਕਾ ਸਰਪੰਚ ਢੰਡ, ਦਲੀਪ ਸਿੰਘ ਗਿੱਲ ਆੜਤੀ, ਪ੍ਰਗਟ ਸਿੰਘ ਭੋਜੀਆਂ, ਲਖਬੀਰ ਚੰਦ ਤਰਨਤਾਰਨ, ਪਾਲ ਸਿੰਘ ਸਿੰਘ ਸਰਪੰਚ ਪੰਡੋਰੀ ਹੱਸਣ, ਪਟਵਾਰੀ ਕਾਲੀਆ, ਗਿਆਨ ਸਿੰਘ ਖੂਹ ਵਾਲੇ, ਪ੍ਰਤਾਪ ਸਿੰਘ ਖੂਹ ਵਾਲੇ, ਮਨਜੀਤ ਸਿੰਘ ਖੂਹ ਵਾਲੇ, ਸੁਰਿੰਦਰ ਸਿੰਘ ਬਾਊ, ਗੁਰਮੀਤ ਸਿੰਘ ਫੌਜੀ, ਗੁਰਮੀਤ ਸਿੰਘ, ਸਿੰਗਾਰਾ ਸਿੰਘ, ਮਹੰਤਾ ਸਿੰਘ, ਗੁਰਜੀਤ ਸਿੰਘ, ਲਖਵਿੰਦਰ ਸਿੰਘ ਲੱਖਾ, ਸੱਜਾ ਸਿੰਘ ਸਰਪੰਚ ਮੇਘਾ, ਬਾਬਾ ਮਹਿਲ ਸਿੰਘ, ਦਲਜੀਤ ਸਿੰਘ ਚੱਢਾ, ਨੱਥਾ ਸਿੰਘ ਲਾਲੂਘੁੰਮਣ, ਪ੍ਰੀਤਮ ਸਿੰਘ ਲਾਲੂਘੁੰਮਣ, ਰਜਿੰਦਰ ਸਿੰਘ ਪੱਪੂ ਦੋਧੀ, ਚਮਕੌਰ ਸਿੰਘ ਮੈਂਬਰ ਪੰਚਾਇਤ ਆਦਿ ਹਾਜ਼ਰ ਸਨ। ਆਈ ਸੰਗਤ ਦਾ ਧੰਨਵਾਦ ਸਰਪੰਚ ਦੇਸਾ ਸਿੰਘ 'ਤੇ ਬਾਬਾ ਮਹਿਲ ਸਿੰਘ ਵੱਲੋਂ ਕੀਤਾ ਗਿਆ।


Related News