ਆਸ਼ਕ ਨਾਲ ਸਹੁਰੇ ਘਰ ਰੰਗਰਲੀਆਂ ਮਨਾ ਰਹੀ ਸੀ ਵਿਆਹੁਤਾ, ਉੱਡੇ ਹੋਸ਼ ਜਦੋਂ ਅਚਾਨਕ ਆ ਧਮਕਿਆ ਜੇਠ
Wednesday, Sep 30, 2020 - 10:13 AM (IST)
ਲੁਧਿਆਣਾ (ਜ.ਬ.) : ਵਿਆਹੁਤਾ ਦੇ ਘਰ ਉਸ ਦਾ ਆਸ਼ਕ ਫੜ੍ਹਿਆ ਗਿਆ, ਜਿਸ ਦੀ ਖੂਬ ਛਿੱਤਰ-ਪਰੇਡ ਹੋਈ ਪਰ ਪੁਲਸ ਇਸ ਕੇਸ ਨੂੰ ਲੈ ਕੇ ਚਿੰਤਾ 'ਚ ਹੈ ਕਿਉਂਕਿ ਵਿਆਹੁਤਾ ਆਪਣੇ ਆਸ਼ਕ ਦੇ ਨਾਲ ਰਹਿਣਾ ਚਾਹੁੰਦੀ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਟਿੱਬਾ ਇਲਾਕੇ ਦੀ ਹੈ।
ਇਹ ਵੀ ਪੜ੍ਹੋ : 8ਵੀਂ ਦੀ ਆਨਲਾਈਨ ਪ੍ਰੀਖਿਆ ਦੌਰਾਨ 7 ਮਿੰਟ ਚੱਲੀ 'ਅਸ਼ਲੀਲ ਵੀਡੀਓ', ਸ਼ਰਮਨਾਕ ਬਣੀ ਸਥਿਤੀ
ਇੱਥੇ ਇਕ ਵਿਆਹੁਤਾ ਆਪਣੇ ਪਤੀ ਅਤੇ ਸਹੁਰੇ ਦੇ ਕੰਮ ’ਤੇ ਚਲੇ ਜਾਣ ਤੋਂ ਬਾਅਦ ਫੋਨ ਕਰ ਕੇ ਆਪਣੇ ਆਸ਼ਕ ਨੂੰ ਘਰ ਬੁਲਾ ਲੈਂਦੀ ਸੀ। ਇਹ ਖੇਡ ਕਾਫੀ ਦਿਨਾਂ ਤੋਂ ਚੱਲ ਰਿਹਾ ਸੀ ਪਰ ਇਸ ਦਾ ਉਸ ਸਮੇਂ ਭਾਂਡਾ ਭੱਜ ਗਿਆ, ਜਦੋਂ ਵਿਆਹੁਤਾ ਦਾ ਜੇਠ ਅਚਾਨਕ ਘਰ ਆ ਧਮਕਿਆ।
ਇਹ ਵੀ ਪੜ੍ਹੋ : ਗਰੀਬੀ ਅੱਗੇ ਹਾਰੀ ਮਮਤਾ, ਮਾਂ ਨੇ ਵੇਚ ਦਿੱਤੀ 4 ਮਹੀਨਿਆਂ ਦੀ ਮਾਸੂਮ ਧੀ
ਇਸ ਤੋਂ ਬਾਅਦ ਆਸ਼ਕ ਪਰਦੇ ਦੇ ਪਿੱਛੇ ਲੁਕ ਗਿਆ ਪਰ ਬੁਰੀ ਕਿਸਮਤ ਕਾਰਨ ਜਦੋਂ ਪਰਦਾ ਹਿੱਲਿਆ ਤਾਂ ਦੋਵੇਂ ਫੜ੍ਹੇ ਗਏ। ਜੇਠ ਨੇ ਭਰਜਾਈ ਦੇ ਆਸ਼ਕ ਦੀ ਜੰਮ ਕੇ ਛਿੱਤਰ-ਪਰੇਡ ਕੀਤੀ। ਆਸ਼ਕ ਪ੍ਰਸਿੱਧ ਪਰਿਵਾਰ ਨਾਲ ਸਬੰਧਿਤ ਹੈ ਅਤੇ ਵਿਆਹੁਤਾ ਦੀ ਵੀ 2 ਮਹੀਨੇ ਦੀ ਬੱਚੀ ਹੈ।
ਇਹ ਵੀ ਪੜ੍ਹੋ : 'ਸਿੱਧੂ' ਵੱਲੋਂ ਵੱਖਰੇ ਸਿਆਸੀ ਰਾਹ 'ਤੇ ਚੱਲਣ ਦੇ ਸੰਕੇਤ, ਹਰੀਸ਼ ਰਾਵਤ ਤੋਂ ਬਣਾਈ ਦੂਰੀ
ਫਿਲਹਾਲ ਇਹ ਕੇਸ ਪੁਲਸ ਕੋਲ ਪੁੱਜ ਗਿਆ ਹੈ ਪਰ ਇਸ 'ਚ ਦਿਲਚਸਪ ਮੋੜ ਉਦੋਂ ਆਇਆ, ਜਦੋਂ ਵਿਆਹੁਤਾ ਨੇ ਕਿਹਾ ਕਿ ਉਹ ਆਸ਼ਕ ਨਾਲ ਰਹਿਣਾ ਚਾਹੁੰਦੀ ਹੈ। ਪੁਲਸ ਇਸ ਗੱਲ ਨੂੰ ਲੈ ਕੇ ਦੁਚਿੱਤੀ 'ਚ ਹੈ ਕਿ ਉਹ ਕਿਸ ਦੇ ਖ਼ਿਲਾਫ਼ ਕੀ ਕਾਰਵਾਈ ਕਰੇ। ਹਾਲ ਦੀ ਘੜੀ ਕੁੱਝ ਪਤਵੰਤੇ ਲੋਕ ਕੇਸ ਬਾਹਰ ਹੀ ਸੁਲਝਾਉਣ 'ਚ ਲੱਗੇ ਹੋਏ ਹਨ।