ਵਿਆਹ ਤੋਂ ਦੋ ਹਫ਼ਤਿਆਂ ਬਾਅਦ ਪੁਲਸ ਨੇ ਗ੍ਰਿਫ਼ਤਾਰ ਕੀਤਾ ਲਾੜਾ, ਜਾਣੋ ਕੀ ਹੈ ਪੂਰਾ ਮਾਮਲਾ

Sunday, Dec 13, 2020 - 10:02 PM (IST)

ਲੁਧਿਆਣਾ (ਜ.ਬ.) : ਸਲੇਮ ਟਾਬਰੀ ਇਲਾਕੇ 'ਚ ਕੁਝ ਦਿਨ ਪਹਿਲਾਂ ਵਿਆਹ ਸਮਾਗਮ ਦੌਰਾਨ 2 ਥਾਵਾਂ 'ਤੇ ਹੋਈ ਫਾਈਰਿੰਗ ਦੇ ਮਾਮਲੇ ਵਿਚ ਇਲਾਕਾ ਪੁਲਸ ਨੇ ਕਾਰਵਾਈ ਅੱਗੇ ਵਧਾਉਂਦੇ ਹੋਏ ਲਾੜੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਲਾੜੇ ਦਾ 1 ਦਿਨ ਦਾ ਰਿਮਾਂਡ ਵੀ ਲੈ ਲਿਆ ਹੈ ਅਤੇ ਉਸ ਦੇ ਕਬਜ਼ੇ 'ਚੋਂ ਬਲੈਰੋ ਜੀਪ ਵੀ ਬਰਾਮਦ ਕੀਤੀ ਹੈ। ਥਾਣਾ ਮੁਖੀ ਇੰਸ. ਗੋਪਾਲ ਕ੍ਰਿਸ਼ਨ ਨੇ ਦੱਸਿਆ ਕਿ ਮੁਲਜ਼ਮ ਸਚਿਨ ਗੌੜ ਨੇ ਫ੍ਰੈਂਡਜ਼ ਕਾਲੋਨੀ ਸਥਿਤ ਉਸ ਦੇ ਘਰੋਂ ਗ੍ਰਿਫ਼ਤਾਰ ਕੀਤਾ ਗਿਆ। ਉਸ ਦਾ 30 ਨਵੰਬਰ ਨੂੰ ਰਾਜਸਥਾਨ ਵਿਚ ਵਿਆਹ ਸੀ, ਜਦੋਂਕਿ ਇਕ ਦਿਨ ਪਹਿਲਾਂ ਉਸ ਨੇ ਘਰ ਦੇ ਨੇੜੇ ਪਾਰਟੀ ਰੱਖੀ, ਜਿੱਥੇ ਸ਼ਰਾਬ ਪੀ ਕੇ ਮੁਲਜ਼ਮ ਨੇ ਆਪਣੇ ਸਾਥੀਆਂ ਸਮੇਤ ਸਮਾਗਮ ਵਿਚ ਹਵਾਈ ਫਾਈਰਿੰਗ ਕੀਤੀ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੌਰਾਨ ਵੱਡੀ ਹਲਚਲ, ਭਾਜਪਾ ਨੇ ਪੰਜਾਬ ਦੇ 4 ਨੇਤਾਵਾਂ ਨੂੰ ਅਚਾਨਕ ਦਿੱਲੀ ਸੱਦਿਆ

ਫਿਰ ਬੈਸਟ ਪ੍ਰਾਈਸ ਦੇ ਕੋਲ ਇਕ ਢਾਬੇ ਦੇ ਬਾਹਰ ਫਾਈਰਿੰਗ ਕਰਕੇ ਅੱਤ ਮਚਾ ਦਿੱਤੀ। ਦੱਸਿਆ ਜਾਂਦਾ ਹੈ ਕਿ ਜਦੋਂ ਪੁਲਸ ਪਾਰਟੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਗਈ, ਉਥੇ ਸੈਂਕੜੇ ਦੀ ਗਿਣਤੀ ਵਿਚ ਉਸ ਦੇ ਹਮਾਇਤੀ ਇਕੱਠਾ ਹੋ ਗਏ, ਜਿਸ ਕਾਰਨ ਪੁਲਸ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਬਾਵਜੂਦ ਇਸ ਦੇ ਪੁਲਸ ਮੁਲਜ਼ਮ ਨੂੰ ਫੜ ਕੇ ਥਾਣੇ ਲਿਆਉਣ ਵਿਚ ਕਾਮਯਾਬ ਰਹੀ।

ਇਹ ਵੀ ਪੜ੍ਹੋ : ਯੋਗਰਾਜ ਸਿੰਘ ਦੀਆਂ ਵੱਧ ਸਕਦੀਆਂ ਮੁਸ਼ਕਲਾਂ, ਸ਼ਿਵ ਸੈਨਾ ਨੇ ਕੀਤਾ ਵੱਡਾ ਐਲਾਨ

ਵਰਣਨਯੋਗ ਹੈ ਕਿ ਇਸ ਮਾਮਲੇ ਵਿਚ ਸਚਿਨ ਗੌੜ ਤੋਂ ਇਲਾਵਾ ਅਮਿਤ, ਬੌਬੀ, ਰਿੱਕੀ, ਕਮਲ, ਜੋਸ਼ੀ, ਦੇਸਾ ਸਮੇਤ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਹੋਇਆ ਸੀ, ਜਿਸ ਵਿਚ 4 ਵਿਅਕਤੀਆਂ ਕਮਲਜੀਤ ਸਿੰਘ ਉਰਫ ਕਮਲ, ਗੁਰਵਿੰਦਰ ਸਿੰਘ ਉਰਫ ਬੌਬੀ, ਅਮਿਤ ਅਤੇ ਮਨੋਜ ਕੁਮਾਰ ਉਰਫ ਜੋਸ਼ੀ ਨੇ ਅਦਾਲਤ ਤੋਂ ਅਗੇਤੀ ਜ਼ਮਾਨਤ ਹਾਸਲ ਕਰ ਲਈ ਸੀ। ਬਾਕੀ ਮੁਲਜ਼ਮ ਹੁਣ ਤੱਕ ਫਰਾਰ ਹਨ।

ਇਹ ਵੀ ਪੜ੍ਹੋ : ਕਿਸਾਨ ਮੋਰਚੇ ਦੌਰਾਨ ਜਾਨਾਂ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਲਈ ਡਾ. ਓਬਰਾਏ ਦਾ ਵੱਡਾ ਐਲਾਨ

ਲਾਇਸੈਂਸੀ ਪਿਸਤੌਲ ਨਾਲ ਚਲਾਈਆਂ ਸਨ ਗੋਲੀਆਂ
ਗੋਪਾਲ ਕ੍ਰਿਸ਼ਨ ਨੇ ਦੱਸਿਆ ਕਿ ਹਵਾਈ ਫਾਇਰਿੰਗ ਲਾਇਸੈਂਸੀ ਪਿਸਤੌਲ ਨਾਲ ਕੀਤੇ ਗਏ ਸਨ ਜੋ ਕਿ ਮੁਲਜ਼ਮ ਰਿੱਕੀ ਹੈ। ਪੁਲਸ ਨੂੰ ਇਹ ਵੀ ਪਤਾ ਲੱਗਾ ਹੈ ਕਿ ਕੇਸ ਤੋਂ ਬਚਣ ਲਈ ਮੁਲਜ਼ਮ ਕਈ ਤਰ੍ਹਾਂ ਦੇ ਹਥਕੰਡੇ ਅਪਣਾਉਣ ਦੇ ਯਤਨ ਕਰ ਰਿਹਾ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਕਿਸਾਨ ਅੰਦੋਲਨ ਦੀ ਹਿਮਾਇਤ 'ਚ ਡੀ. ਆਈ. ਜੀ. ਲਖਮਿੰਦਰ ਸਿੰਘ ਨੇ ਦਿੱਤਾ ਅਸਤੀਫ਼ਾ

ਨੋਟ : ਖੁਸ਼ੀ ਦੇ ਮੌਕਿਆਂ 'ਤੇ ਗੋਲ਼ੀਆਂ ਚਲਾਉਣ ਸੰਬੰਧੀ ਕੀ ਤੁਹਾਡੀ ਰਾਇ? ਕੁਮੈਂਟ ਕਰਕੇ ਦੱਸੋ।

Gurminder Singh

Content Editor

Related News