ਵੀਡੀਓ ''ਚ ਦੇਖੋ, ਘਰੋਂ ਭੱਜੇ ਮੁੰਡਾ-ਕੁੜੀ ਦੇ ਵਿਆਹ ''ਚ ਜਾ ਰਹੇ ਦੋਸਤਾਂ ''ਤੇ ਕਿਵੇਂ ਵਰ੍ਹਿਆ ਪਰਿਵਾਰ ਦਾ ਗੁੱਸਾ

Monday, Jun 15, 2020 - 07:06 PM (IST)

ਬਠਿੰਡਾ (ਕੁਨਾਲ ਬਾਂਸਲ) : ਘਰੋਂ ਭੱਜੇ ਪ੍ਰੇਮੀ-ਪ੍ਰੇਮਿਕਾ ਦੇ ਵਿਆਹ 'ਚ ਸ਼ਮੂਲੀਅਤ ਕਰਨ ਜਾ ਰਹੇ ਮੁੰਡੇ ਦੇ ਦੋਸਤਾਂ ਦੀ ਕੁੜੀ ਦੇ ਪਰਿਵਾਰ ਵਾਲਿਆਂ ਨੇ ਜੰਮ ਕੇ ਕੁੱਟਮਾਰ ਕੀਤੀ। ਮਾਮਲਾ ਬਠਿੰਡਾ ਦੇ ਪਿੰਡ ਮਹਿਮਾ ਸਰਜਾ ਦਾ ਹੈ, ਜਿੱਥੇ ਕੁਝ ਦਿਨ ਪਹਿਲਾਂ ਇਕ ਮੁੰਡਾ-ਕੁੜੀ ਲਵ ਮੈਰਿਜ ਕਰਵਾਉਣ ਲਈ ਫਰਾਰ ਹੋ ਗਏ ਸਨ। ਕੁੜੀ ਦੇ ਪਰਿਵਾਰ ਵਾਲੇ ਕਾਫੀ ਦਿਨਾਂ ਤੋਂ ਉਨ੍ਹਾਂ ਨੂੰ ਲੱਭ ਰਹੇ ਸਨ। ਇਸ ਦੌਰਾਨ ਜਦੋਂ ਪਰਿਵਾਰ ਵਾਲਿਆਂ ਨੇ ਬਠਿੰਡਾ ਦੀ ਧੋਬਿਆਨਾ ਬਸਤੀ ਨੇੜੇ ਮੁੰਡੇ ਦੇ ਦੋਸਤਾਂ ਨੂੰ ਦੇਖਿਆ ਤਾਂ ਉਨ੍ਹਾਂ ਦਾ ਸਾਰਾ ਗੁੱਸਾ ਦੋਸਤਾਂ 'ਤੇ ਨਿਕਲ ਪਿਆ। 

ਇਹ ਵੀ ਪੜ੍ਹੋ : ਪਟਿਆਲਾ ਜ਼ਿਲ੍ਹੇ 'ਚ ਵਧਣ ਲੱਗਾ ਕੋਰੋਨਾ ਮਰੀਜ਼ਾਂ ਦਾ ਗ੍ਰਾਫ, 9 ਨਵੇਂ ਮਾਮਲਿਆਂ ਦੀ ਪੁਸ਼ਟੀ 

ਕੁੜੀ ਦੇ ਪਰਿਵਾਰ ਵਾਲਿਆਂ ਨੂੰ ਸ਼ੱਕ ਸੀ ਕਿ ਇਹ ਦੋਵੇਂ ਉਨ੍ਹਾਂ ਦੇ ਵਿਆਹ ਕਰਨ ਵਿਚ ਸਾਥ ਦੇ ਰਹੇ ਹਨ। ਕੁੜੀ ਦੇ ਪਰਿਵਾਰ ਵਾਲਿਆਂ ਨੇ ਦੋਵਾਂ ਮੁੰਡਿਆਂ ਦੇ ਹੱਥ-ਪੈਰ ਨੂੰ ਬੰਨ੍ਹ ਕੇ ਉਨ੍ਹਾਂ ਨੂੰ ਬੇਰਹਿਮੀ ਨਾਲ ਕੁੱਟਿਆ। ਇਸ ਦੌਰਾਨ ਕੋਈ ਇਹ ਵੀ ਕਹਿੰਦਾ ਸੁਣਾਈ ਦਿੰਦਾ ਹੈ ਕਿ ਇਸ ਤਰ੍ਹਾਂ ਇਹ ਮੁੰਡੇ ਮਰ ਜਾਣਗੇ ਪਰ ਕੁੱਟਣ ਵਾਲਿਆਂ ਦੇ ਸਿਰ ਅਜਿਹਾ ਭੂਤ ਸਵਾਰ ਸੀ ਕਿ ਉਨ੍ਹਾਂ ਨੂੰ ਕਿਸੇ ਦੀ ਪਰਵਾਹ ਨਹੀਂ ਸੀ। ਉਹ ਨੌਜਵਾਨਾਂ ਨੂੰ ਕੁੱਟਦੇ ਰਹੇ। ਦੂਜੇ ਪਾਸੇ ਪੁਲਸ ਨੇ ਮੁੰਡਿਆਂ ਦੀ ਕੁੱਟਮਾਰ ਦੇ ਮਾਮਲੇ ਵਿਚ ਕੇਸ ਦਰਜ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਜੋ ਵੀ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਰੰਗ 'ਚ ਪਈ ਭੰਗ, ਛੁੱਟੀ ਲੈ ਕੇ ਵਿਆਹ ਕਰਾਉਣ ਆਇਆ ਫ਼ੌਜੀ ਨਿਕਲਿਆ ਕੋਰੋਨਾ ਪਾਜ਼ੇਟਿਵ


Gurminder Singh

Content Editor

Related News