ਇੰਝ ਹੁੰਦੀ ਹੈ ਵਿਆਹ ''ਚ ਵਾਰਦਾਤ, ਵੀਡੀਓ ''ਚ ਦੇਖੋ ਹੈਰਾਨ ਕਰਦੀ ਘਟਨਾ
Sunday, Aug 26, 2018 - 02:23 PM (IST)
ਲੁਧਿਆਣਾ (ਨਰਿੰਦਰ ਮਹਿੰਦਰੂ) : ਲੁਧਿਆਣਾ 'ਚ ਚੱਲ ਰਹੇ ਵਿਆਹ ਸਮਾਗਮ ਵਿਚ ਇਕ ਚੋਰ ਲਾੜੇ ਦੀ ਮਾਂ ਦਾ ਪਰਸ ਚੁੱਕ ਕੇ ਰਫੂ-ਚੱਕਰ ਹੋ ਗਿਆ। ਚੋਰੀ ਦੀ ਇਹ ਘਟਨਾ ਵਿਆਹ 'ਚ ਕੀਤੀ ਜਾ ਰਹੀ ਵੀਡੀਓਗ੍ਰਾਫੀ 'ਚ ਕੈਦ ਹੋ ਗਈ। ਪਰਸ ਵਿਚ ਡੇਢ ਲੱਖ ਰੁਪਏ ਅਤੇ ਗਹਿਣੇ ਸਨ। ਦਰਅਸਲ ਲੁਧਿਆਣਾ ਦੇ ਫੇਅਰ ਫਾਰਮ 'ਚ ਰਿਟਾਇਰਡ ਸਬ-ਇੰਸਪੈਕਟਰ ਦੇ ਪੁੱਤ ਦਾ ਵਿਆਹ ਚੱਲ ਰਿਹਾ ਸੀ। ਇਸ ਦੌਰਾਨ ਇਕ ਨੌਜਵਾਨ ਵਿਆਹ ਵਿਚ ਸ਼ਾਮਲ ਹੋ ਕੇ ਬੜੀ ਹੀ ਚਾਲਾਕੀ ਨਾਲ ਲਾੜੇ ਦੀ ਮਾਂ ਦਾ ਪਰਸ ਚੁੱਕ ਕੇ ਫਰਾਰ ਹੋ ਗਿਆ।
ਪਰਿਵਾਰ ਵਲੋਂ ਉਕਤ ਘਟਨਾ ਦੀ ਸ਼ਿਕਾਇਤ ਪੁਲਸ ਕੋਲ ਕੀਤੀ ਗਈ ਹੈ। ਫਿਲਹਾਲ ਪੁਲਸ ਨੇ ਵੀਡੀਓ ਕਬਜ਼ੇ 'ਚ ਲੈ ਲਈ ਹੈ ਅਤੇ ਚੋਰ ਦੀ ਭਾਲ ਕੀਤੀ ਜਾ ਰਹੀ ਹੈ।
