ਵਿਆਹ ਤੋਂ ਬਾਅਦ ਵੀ ਨਾ ਛੱਡੀ ਪ੍ਰੇਮਿਕਾ ਨੂੰ ਹਾਸਲ ਕਰਨ ਦੀ ਜ਼ਿੱਦ, ਇਸ਼ਕ ’ਚ ਅੰਨ੍ਹੇ ਨੇ ਜੋ ਕੀਤਾ ਸੁਣ ਕੰਬ ਜਾਵੇ ਰੂਹ

Sunday, Jan 29, 2023 - 06:24 PM (IST)

ਪਟਿਆਲਾ (ਬਲਜਿੰਦਰ) : ਪਿੰਡ ਲੋਚਮਾ ਦੇ ਜਤਿੰਦਰ ਸਿੰਘ ਦੀ ਮੌਤ ਹਾਦਸੇ ਵਿਚ ਨਹੀਂ ਹੋਈ ਸਗੋਂ ਉਸਨੂੰ ਸੱਟਾਂ ਮਾਰ ਕੇ ਕਤਲ ਕਰਕੇ ਹਾਦਸਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਸਦਾ ਖੁਲਾਸਾ ਪਟਿਆਲਾ ਪੁਲਸ ਨੇ ਆਪਣੀ ਤਫਤੀਸ਼ ਦੌਰਾਨ ਕੀਤਾ ਹੈ ਅਤੇ ਪੁਲਸ ਮੁਤਾਬਕ ਜਤਿੰਦਰ ਸਿੰਘ ਦਾ ਕਤਲ ਕਿਸੇ ਹੋਰ ਨੇ ਨਹੀਂ ਉਸਦੀ ਪਤਨੀ ਨੂੰ ਪਿਆਰ ਕਰਨ ਵਾਲੇ ਆਸ਼ਕ ਗੁਰਦਿਆਲ ਸਿੰਘ ਉਰਫ਼ ਨਿਹਾਲ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਬਪਰੌਰ ਥਾਣਾ ਸ਼ੰਭੂ ਜ਼ਿਲ੍ਹਾ ਪਟਿਆਲਾ ਨੇ ਆਪਣੇ ਸਾਥੀ ਜਸਵਿੰਦਰ ਸਿੰਘ ਉਰਫ਼ ਜੱਸੀ ਪੁੱਤਰ ਸ਼ਿੰਦਰਪਾਲ ਸਿੰਘ ਵਾਸੀ ਪਿੰਡ ਬਪਰੌਰ ਥਾਣਾ ਸ਼ੰਭੂ ਜ਼ਿਲ੍ਹਾ ਪਟਿਆਲਾ ਨਾਲ ਮਿਲ ਕੇ ਕੀਤਾ ਸੀ। ਇਸਦੀ ਪੁਸ਼ਟੀ ਕਰਦਿਆਂ ਐੱਸ. ਐੱਸ. ਪੀ. ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਕਿ ਦੋਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਵਲੋਂ ਕਤਲ ਕਰਨ ਲਈ ਵਰਤੇ ਗਏ ਹਥਿਆਰ ਵੀ ਬਰਾਮਦ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਕੁਲਵੰਤ ਸਿੰਘ ਵਾਸੀ ਲੋੜਵਾਂ ਥਾਣਾ ਖੇੜੀ ਗੰਡਿਆਂ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਛੋਟਾ ਲੜਕਾ ਜਤਿੰਦਰ ਸਿੰਘ ਜੋ ਕਿ ਬੱਸ ਅੱਡਾ ਪਿੱਪਲ ਮਗੋਲੀ ਇਲੈਕਟਰੋਨਿਕ ਦੀ ਦੁਕਾਨ ਹੈ ਜੋ ਹਰ ਰੋਜ ਆਪਣੇ ਸਕੂਟਰ ’ਤੇ ਸਵਾਰ ਹੋ ਕੇ ਆਉਂਦਾ-ਜਾਂਦਾ ਸੀ ਜਦੋਂ ਉਹ 12 ਜਨਵਰੀ ਨੂੰ ਆਪਣੀ ਦੁਕਾਨ ਬੰਦ ਕਰਕੇ ਆ ਰਿਹਾ ਸੀ ਤਾਂ ਘਨੌਰ ਸ਼ੰਭੂ ਟੀ-ਪੁਆਇਟ ਸਨੋਲੀਆ ਪਾਸ ਉਸ ਦੀ ਲਾਸ਼ ਸਮੇਤ ਸਕੂਟਰ ਦੇ ਮਿਲੀ।

ਇਹ ਵੀ ਪੜ੍ਹੋ : ਚਿੱਟੇ ਦਿਨ ਜੀ. ਟੀ. ਰੋਡ ’ਤੇ ਚੱਲ ਰਿਹਾ ਦੇਹ ਵਪਾਰ ਦਾ ਧੰਦਾ, 200 ਰੁ. ਲੈ ਕੇ ਝਾੜੀਆਂ ’ਚ ਪਰੋਸਿਆ ਜਾਂਦਾ ਜਿਸਮ

ਪੁਲਸ ਨੇ ਇਸ ਮਾਮਲੇ ਵਿਚ ਗੁੰਮਸ਼ੁਦਗੀ ਦਾ ਕੇਸ ਦਰਜ ਕੀਤਾ ਅਤੇ ਉਨ੍ਹਾਂ ਦੱਸਿਆ ਕਿ ਜਤਿੰਦਰ ਸਿੰਘ ਜਿਸ ਦੇ ਕਿ ਸਿਰ ਉਪਰ ਅਤੇ ਸਰੀਰ ਦੇ ਹਿੱਸਿਆਂ ’ਤੇ ਸੱਟਾਂ ਸਨ ਜਿਸਨੂੰ ਏ. ਪੀ .ਜੈਨ ਹਸਪਤਾਲ ਰਾਜਪੁਰਾ ਲੈ ਕੇ ਗਏ ਜਿਥੇ ਕਿ ਇਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਸ ਨੇ ਕੇਸ ਦਰਜ ਕਰਨ ਤੋਂ ਬਾਅਦ ਐੱਸ. ਪੀ. ਇਨਵੈਸਟੀਗੇਸ਼ਨ ਹਰਵੀਰ ਸਿੰਘ ਅਟਵਾਲ, ਡੀ. ਐਸ. ਡੀ. ਸੁਖਅੰਮ੍ਰਿਤਪਾਲ ਸਿੰਘ ਰੰਧਾਵਾ, ਡੀ. ਐੱਸ. ਪੀ. ਘਨੌਰ ਰਘਵੀਰ ਸਿੰਘ, ਸੀ. ਆਈ. ਏ. ਸਟਾਫ਼ ਪਟਿਆਲਾ ਦੇ ਇੰਚਾਰਜ ਇੰਸ. ਸ਼ਮਿੰਦਰ ਸਿੰਘ, ਥਾਣਾ ਘਨੌਰ ਦੇ ਐੱਸ. ਐੱਚ. ਓ. ਗੁਰਨਾਮ ਸਿੰਘ ਦੀ ਟੀਮ ਨੇ ਜਦੋਂ ਡੂੰਘਾਈ ਨਾਲ ਜਾਂਚ ਸ਼ੁਰੂ ਕੀਤੀ ਤਾਂ ਪੋਸਟਮਾਰਟਮ ਦੀ ਰਿਪੋਰਟ ਜਿਸ ਵਿਚ ਜਤਿੰਦਰ ਸਿੰਘ ਦੇ ਸਿਰ ਅਤੇ ਸਰੀਰ ਦੇ ਕਈ ਹਿੱਸਿਆਂ ਵਿਚ ਸੱਟਾਂ ਲੱਗੀਆਂ ਸਨ ਸਾਹਮਣੇ ਆਇਆ ਕਿ ਜਤਿੰਦਰ ਸਿੰਘ ਦਾ ਕਤਲ ਕਰਕੇ ਉਸਦੇ ਕਤਲ ਨੂੰ ਹਾਦਸਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਸ ਨੇ ਇਸ ਵਿਚ ਅਣਪਛਾਤੇ ਵਿਅਕਤੀਆਂ ਵਿਰੁੱਧ 302 ਆਈ. ਪੀ. ਸੀ. ਤਹਿਤ ਕੇਸ ਦਰਜ ਕਰਕੇ ਸਬੂਤ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਤਕਨੀਕੀ ਆਧਾਰ ’ਤੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਸਾਹਮਣੇ ਆਇਆ ਕਿ ਉਕਤ ਵਿਅਕਤੀਆਂ ਨੇ ਜਤਿੰਦਰ ਸਿੰਘ ਦਾ ਕਤਲ ਕੀਤਾ ਤੇ ਜਤਿੰਦਰ ਸਿੰਘ ਦੀ ਲਾਸ਼ ਨੂੰ ਟੀ-ਪੁਆਇੰਟ ’ਤੇ ਰੱਖ ਕੇ ਹਾਦਸਾ ਦਿਖਾਉਣ ਦੀ ਕੋਸ਼ਿਸ਼ ਕੀਤੀ।

ਇਹ ਵੀ ਪੜ੍ਹੋ : ਹੁਸ਼ਿਆਰਪੁਰ ’ਚ ਤਾਰ-ਤਾਰ ਹੋਇਆ ਗੁਰੂ ਚੇਲੇ ਦਾ ਰਿਸ਼ਤਾ, ਅਧਿਆਪਕ ਦੀ ਕਰਤੂਤ ਸੁਣ ਹੋਵੋਗੇ ਹੈਰਾਨ

ਉਨ੍ਹਾਂ ਦੱਸਿਆ ਕਿ ਗੁਰਦਿਆਲ ਸਿੰਘ ਉਰਫ ਨਿਹਾਲ ਅਤੇ ਜਸਵਿੰਦਰ ਸਿੰਘ ਉਰਫ ਜੱਸੀ ਦੀ ਗ੍ਰਿਫਤਾਰੀ ਤੋਂ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਜਤਿੰਦਰ ਸਿੰਘ ਦਾ ਵਿਆਹ ਫਰਵਰੀ 2022 ਵਿਚ ਹੋਇਆ ਸੀ ਜਿਸ ਦੀ ਘਰਵਾਲੀ ਨਾਲ ਦੋਸ਼ੀ ਗੁਰਦਿਆਲ ਸਿੰਘ ਉਰਫ ਨਿਹਾਲ ਦੇ ਸਬੰਧ ਪੜ੍ਹਦੇ ਸਮੇਂ ਦੇ ਸਨ, ਜੋ ਕਿਸੇ ਵੀ ਤਰੀਕੇ ਨਾਲ ਗੁਰਦਿਆਲ ਸਿੰਘ ਉਰਫ ਨਿਹਾਲ ਮ੍ਰਿਤਕ ਦੀ ਘਰਵਾਲੀ ਨੂੰ ਹਾਸਲ ਕਰਨ ਚਾਹੁੰਦਾ ਸੀ ਜਿਸ ’ਤੇ ਗੁਰਦਿਆਲ ਨੇ ਆਪਣੇ ਸਾਥੀ ਜਸਵਿੰਦਰ ਸਿੰਘ ਉਰਫ ਜੱਸੀ ਨਾਲ ਮਿਲ ਕੇ ਕਈ ਮਹੀਨਿਆ ਤੇ ਜਤਿੰਦਰ ਸਿੰਘ ਦਾ ਕਤਲ ਕਰਨ ਦੀ ਵਿਉਂਤਬੰਦੀ ਬਣਾ ਰਹੇ ਸੀ ਜਿਨ੍ਹਾਂ ਨੇ ਇਕ ਸੋਚੀ ਸਮਝੀ ਸਾਜ਼ਿਸ਼ ਤਹਿਤ ਮ੍ਰਿਤਕ ਜਤਿੰਦਰ ਸਿੰਘ ਨੂੰ ਦੁਕਾਨ ਬੰਦ ਕਰਕੇ ਘਰ ਨੂੰ ਆਉਂਦੇ ਸੱਟਾ ਮਾਰ ਕੇ ਕਤਲ ਕਰਕੇ ਫਿਰ ਉਸ ਦਾ ਸਕੂਟਰ ਅਤੇ ਲਾਸ਼ ਨੂੰ ਘਨੋਰ ਸ਼ੰਭੂ ਮੇਨ ਰੋਡ ’ਤੇ ਇਸ ਤਰ੍ਹਾਂ ਸੁੱਟਾ ਦਿੱਤਾ ਕਿ ਐਕਸੀਡੈਂਟ ਵਿਚ ਸੱਟਾ ਲੱਗਣ ਕਾਰਨ ਮੌਤ ਹੋਈ ਹੈ। 

ਇਹ ਵੀ ਪੜ੍ਹੋ : ਮੋਗਾ ਪੁਲਸ ਵੱਲੋਂ ਖ਼ਤਰਨਾਕ ਗੈਂਗਸਟਰ ਅਰਸ਼ ਡਾਲਾ ਦਾ ਸਾਥੀ ਹੈਰੀ ਮੋਗਾ ਗ੍ਰਿਫ਼ਤਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News