ਗਿੱਦੜਬਾਹੇ ਦਾ ਗਿੱਦੜ ਹੈ ਰਾਜਾ ਵੜਿੰਗ: ਮਨਪ੍ਰੀਤ ਬਾਦਲ

Wednesday, Oct 09, 2024 - 01:11 PM (IST)

ਗਿੱਦੜਬਾਹੇ ਦਾ ਗਿੱਦੜ ਹੈ ਰਾਜਾ ਵੜਿੰਗ: ਮਨਪ੍ਰੀਤ ਬਾਦਲ

ਗਿੱਦੜਬਾਹਾ (ਵੈੱਬ ਡੈਸਕ): ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਰਾਜਾ ਵੜਿੰਗ ਨੂੰ 'ਗਿੱਦੜਬਾਹੇ ਦਾ ਗਿੱਦੜ' ਦੱਸਿਆ ਹੈ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਤੁਸੀਂ ਅੱਜ ਤਕ ਰਾਜਾ ਵੜਿੰਗ ਦਾ ਕਦੀ ਕੋਈ ਬਿਆਨ ਸੱਤਾਧਾਰੀ ਪਾਰਟੀ ਦੇ ਖ਼ਿਲਾਫ਼ ਨਹੀਂ ਸੁਣੀਆ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ - ਸ੍ਰੀ ਦਰਬਾਰ ਸਾਹਿਬ ਆਉਣ ਵਾਲੀ ਸੰਗਤ ਲਈ ਅਹਿਮ ਖ਼ਬਰ! ਹੋਈ ਇਹ ਤਬਦੀਲੀ

ਮਨਪ੍ਰੀਤ ਬਾਦਲ ਕਿਹਾ ਕਿ ਇਨ੍ਹਾਂ ਦੀ 'ਊਪਰ ਸੇ ਲੜਾਈ,ਪਰ ਅੰਦਰ ਸੇ ਭਾਈ-ਭਾਈ' ਵਾਲੀ ਗੱਲ ਹੈ। ਇਹ ਉੱਪਰੋਂ-ਉੱਪਰੋਂ ਹੀ ਲੜਦੇ ਹਨ ਤੇ ਅੰਦਰਖਾਤੇ ਇਕੱਠੇ ਹਨ। ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਕਹਾਵਤ ਹੈ ਕਿ ਜੇ ਗਿੱਦੜਾਂ ਦਾ ਲੀਡਰ ਸ਼ੇਰ ਹੋਵੇ ਤਾਂ ਗਿੱਦੜ ਵੀ ਸ਼ੇਰ ਬਣ ਜਾਂਦੇ ਹਨ ਤੇ ਜੇ ਸ਼ੇਰਾਂ ਦਾ ਲੀਡਰ ਗਿੱਦੜ ਹੋਵੇ ਤਾਂ ਫ਼ਿਰ ਸ਼ੇਰ ਵੀ ਗਿੱਦੜ ਬਣ ਜਾਂਦੇ ਹਨ। ਉਨ੍ਹਾਂ ਨੇ ਗਿੱਦੜਬਾਹਾ ਦੇ ਲੋਕਾਂ ਨੂੰ ਕਿਹਾ ਕਿ ਤੁਹਾਡਾ ਲੀਡਰ ਅੱਜ ਰਾਜਾ ਵੜਿੰਗ ਹੈ ਤੇ ਉਹ ਗਿੱਦੜ ਹੈ। 

ਇਹ ਖ਼ਬਰ ਵੀ ਪੜ੍ਹੋ - ਸੁਖਬੀਰ ਬਾਦਲ 'ਤੇ ਲੱਗੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮੇ ਦੀ ਉਲੰਘਣਾ ਦੇ ਦੋਸ਼

ਮਨਪ੍ਰੀਤ ਬਾਦਲ ਨੇ ਕਿਹਾ ਕਿ ਇਸ ਗੱਲ ਦੀ ਤਸਦੀਕ ਗਿੱਦੜਬਾਹਾ ਹਲਕੇ ਦੇ ਲੋਕ ਕਰ ਸਕਦੇ ਹਨ। ਮਿਊਨਸਿਪਲ ਕਮੇਟੀ ਦੀਆਂ ਚੋਣਾਂ ਵੇਲੇ ਰਾਜਾ ਵੜਿੰਗ ਚਰਨਜੀਤ ਦੇ ਘਰੋਂ ਮੇਰੀ ਗੱਡੀ ਵਿਚ ਬੈਠ ਕੇ ਇੱਥੋਂ ਦੌੜ ਗਿਆ ਸੀ। ਉਹ ਇਸੇ ਡਰੋਂ ਆਪਣੀ ਗੱਡੀ ਵਿਚ ਵੀ ਨਹੀਂ ਬੈਠਿਆ ਕਿ ਕਿੱਧਰੇ ਮੇਰੀ ਗੱਡੀ ਪਿੱਛੇ ਰਹਿ ਗਈ ਤਾਂ ਮੈਨੂੰ ਕੁੱਟ ਹੀ ਨਾ ਪੈ ਜਾਵੇ। ਮਨਪ੍ਰੀਤ ਬਾਦਲ ਨੇ ਕਿਹਾ ਕਿ ਮੈਂ ਕਿਸੇ ਪ੍ਰੋਗਰਾਮ ਕਾਰਨ ਉਸ ਵੇਲੇ ਦਿੱਲੀ ਜਾਣਾ ਸੀ, ਪਰ ਇਸ ਨੇ ਮੇਰੀਆਂ ਮਿੰਨਤਾਂ ਕੀਤੀਆਂ ਕਿ ਤੂੰ 2 ਘੰਟੇ ਰੁਕ ਜਾ। ਜਿਵੇਂ ਹੀ ਮੈਂ ਗਿੱਦੜਬਾਹਾ ਤੋਂ ਨਿਕਲਿਆ ਤਾਂ ਇਹ ਵੀ ਇੱਥੋਂ ਭੱਜ ਗਿਆ। ਰਾਜਾ ਵੜਿੰਗ ਲੋਕਾਂ ਨੂੰ ਡਿੰਪੀ ਢਿੱਲੋਂ ਅਤੇ ਸੰਨੀ ਤੋਂ ਨਹੀਂ ਬਚਾ ਸਕਦਾ, ਇਸ ਤੋਂ ਆਸ ਨਾ ਰੱਖੋ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News