ਮਨਪ੍ਰੀਤ ਬਾਦਲ ਅਤੇ ਰਾਜਾ ਵੜਿੰਗ ਫਿਰ ਆਹਮੋ-ਸਾਹਮਣੇ, ਹੁਣ ਇਸ ਮਸਲੇ ’ਤੇ ਵਧਿਆ ਵਿਵਾਦ

Tuesday, Jul 06, 2021 - 10:52 PM (IST)

ਮਨਪ੍ਰੀਤ ਬਾਦਲ ਅਤੇ ਰਾਜਾ ਵੜਿੰਗ ਫਿਰ ਆਹਮੋ-ਸਾਹਮਣੇ, ਹੁਣ ਇਸ ਮਸਲੇ ’ਤੇ ਵਧਿਆ ਵਿਵਾਦ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ) : ਕਾਂਗਰਸ ’ਚ ਆਪਸੀ ਕਾਟੋ-ਕਲੇਸ਼ ਦੌਰਾਨ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੌਰਾਨ ਚੱਲ ਰਹੀ ਸ਼ਬਦੀ ਖਿੱਚੋਤਾਣ ਵੀ ਹੋਰ ਵੱਧਦੀ ਨਜ਼ਰ ਆ ਰਹੀ ਹੈ। ਹੁਣ ਬੀਤੇ ਦਿਨੀਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਗਿੱਦੜਬਾਹਾ ਹਲਕੇ ਦੇ ਪਿੰਡ ਮਧੀਰ ਦੇ ਛੱਪੜ ਲਈ ਇਕ ਭੋਗ ਸਮਾਗਮ ਦੌਰਾਨ ਐਲਾਨੀ 30 ਲੱਖ ਰੁਪਏ ਦੀ ਗ੍ਰਾਂਟ ਮੁੱਦਾ ਬਣ ਗਈ ਹੈ। ਜਿੱਥੇ ਪਿੰਡ ਦੀ ਪੰਚਾਇਤ ਇਸ ਮਾਮਲੇ ’ਚ ਵਿੱਤ ਮੰਤਰੀ ਦੇ ਐਲਾਨ ਨੂੰ ਗਲਤ ਠਹਿਰਾ ਰਹੀ ਹੈ, ਉਥੇ ਹੀ ਰਾਜਾ ਵੜਿੰਗ ਨੇ ਵੀ ਇਸ ਐਲਾਨ ’ਤੇ ਸਵਾਲ ਚੁੱਕੇ ਹਨ।

ਇਹ ਵੀ ਪੜ੍ਹੋ : ਐੱਸ. ਆਈ. ਟੀ. ਸਾਹਮਣੇ ਪੇਸ਼ ਹੋਏ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ, ਤਿੰਨ ਘੰਟੇ ਹੋਈ ਪੁੱਛਗਿੱਛ

ਦਰਅਸਲ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰੀ ’ਚ ਮਾਮਾ ਲੱਗਦੇ ਕਰਤਾਰ ਸਿੰਘ ਮਧੀਰ ਦੀ ਬੀਤੇ ਦਿਨੀਂ ਅੰਤਿਮ ਅਰਦਾਸ ਦੌਰਾਨ ਪਹੁੰਚੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਮਾਮਾ ਜੀ ਦੀ ਯਾਦ ’ਚ ਪਿੰਡ ਦੇ ਛੱਪੜ ਲਈ 30 ਲੱਖ ਰੁਪਏ ਦੀ ਗ੍ਰਾਂਟ ਦਾ ਐਲਾਨ ਕਰ ਦਿੱਤਾ। ਗੱਲ ਬਾਹਰ ਨਿਕਲੀ ਤੇ ਅਖ਼ਬਾਰਾਂ ਦੀਆਂ ਸੁਰਖੀਆ ਬਣੀ ਤਾਂ ਰਾਜਾ ਵੜਿੰਗ ਨੇ ਕਿਹਾ ਕਿ ਛੱਪੜਾਂ ਦੀ ਸਮੱਸਿਆ ਬਹੁਤ ਸਾਰੇ ਪਿੰਡਾਂ ਦੀ ਹੈ ਜਾਂ ਤਾਂ ਵਿੱਤ ਮੰਤਰੀ ਸਾਰੇ ਪਿੰਡਾਂ ਨੂੰ ਗ੍ਰਾਂਟ ਦੇਣ ਨਹੀਂ ਤਾਂ ਇਸ ਤਰ੍ਹਾਂ ਕਰਨਾ ਜਾਇਜ਼ ਨਹੀਂ।

ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਦੇ ਕਲੇਸ਼ ਵਿਚਾਲੇ ਵੱਡੀ ਖ਼ਬਰ, ਹਾਈਕਮਾਨ ਵਲੋਂ ਕੈਪਟਨ ਨੂੰ ਭਲਕੇ ਦਿੱਲੀ ਸੱਦੇ ਜਾਣ ਦੇ ਚਰਚੇ

ਉਧਰ ਇਸ ਮਾਮਲੇ ’ਚ ਮਨਪ੍ਰੀਤ ਬਾਦਲ ਨੇ ਕਿਹਾ ਕਿ ਭੋਗ ’ਤੇ ਪਿੰਡ ਦੀ ਪੰਚਾਇਤ ਮਿਲੀ ਅਤੇ ਉਨ੍ਹਾਂ ਦੇ ਕਹਿਣ ’ਤੇ ਹੀ ਇਹ ਗ੍ਰਾਂਟ ਦਿੱਤੀ ਗਈ। ਇਸ ਦੌਰਾਨ ਮਾਮਲੇ ਨੇ ਉਸ ਵੇਲੇ ਨਵਾਂ ਮੋੜ ਲੈ ਲਿਆ ਜਦੋਂ ਹੁਣ ਪਿੰਡ ਦੀ ਸਰਪੰਚ ਨੇ ਮੀਡੀਆ ਦੇ ਸਾਹਮਣੇ ਆ ਕੇ ਇਹ ਆਖ ਦਿੱਤਾ ਕਿ ਨਾ ਤਾਂ ਪੰਚਾਇਤ ਦਾ ਕੋਈ ਵਿਅਕਤੀ ਭੋਗ ’ਤੇ ਮਨਪ੍ਰੀਤ ਬਾਦਲ ਨੂੰ ਮਿਲਿਆ ਅਤੇ ਨਾ ਹੀ ਕਿਸੇ ਨੇ ਅਜਿਹੀ ਕੋਈ ਮੰਗ ਕੀਤੀ ਹੈ। ਫਿਲਹਾਲ ਗਿੱਦੜਬਾਹਾ ਹਲਕੇ ਦੇ ਪਿੰਡ ਮਧੀਰ ਦੇ ਛੱਪੜ ਦੀ ਗ੍ਰਾਂਟ ਨੂੰ ਲੈ ਕੇ ਇਕ ਵਾਰ ਫਿਰ ਦੋਵਾਂ ਕਾਂਗਰਸੀਆਂ ਆਗੂਆਂ ਦੀ ਖਿਚੋਤਾਣ ਵੱਧਦੀ ਨਜ਼ਰ ਆ ਰਹੀ ਹੈ। 

ਇਹ ਵੀ ਪੜ੍ਹੋ : ਨਵਜੋਤ ਸਿੱਧੂ ’ਤੇ ਮੰਤਰੀ ਧਰਮਸੋਤ ਦਾ ਤੰਜ, ਗੱਲਾਂ-ਗੱਲਾਂ ’ਚ ਦਿੱਤਾ ਵੱਡਾ ਬਿਆਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News