ਲੁਧਿਆਣਾ : 4 ਸਾਲਾਂ ਬਾਅਦ ਮਨੀਸ਼ ਦੀ ਐਂਟਰੀ ਨਾਲ ਕਾਂਗਰਸੀਆਂ ''ਚ ਖਲਬਲੀ

Tuesday, Jul 24, 2018 - 10:48 AM (IST)

ਲੁਧਿਆਣਾ : 4 ਸਾਲਾਂ ਬਾਅਦ ਮਨੀਸ਼ ਦੀ ਐਂਟਰੀ ਨਾਲ ਕਾਂਗਰਸੀਆਂ ''ਚ ਖਲਬਲੀ

ਲੁਧਿਆਣਾ : 4 ਸਾਲਾਂ ਤੋਂ ਲੁਧਿਆਣਾ ਤੋਂ ਦੂਰ ਰਹੇ ਸਾਬਕਾ ਕੇਂਦਰੀ ਮੰਤਰੀ ਤੇ ਕਾਂਗਰਸ ਦੇ ਰਾਸ਼ਟਰੀ ਬੁਲਾਰੇ ਮਨੀਸ਼ ਤਿਵਾੜੀ ਦੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਰਗਰਮੀ ਨੇ ਲੁਧਿਆਣਾ ਕਾਂਗਰਸ 'ਚ ਖਲਬਲੀ ਮਚਾ ਦਿੱਤੀ ਹੈ। ਮਨੀਸ਼ ਨੇ ਆਉਂਦਿਆਂ ਹੀ ਨਾ ਸਿਰਫ ਆਪਣੇ ਗੁੱਟ ਦੇ ਕਾਂਗਰਸੀ ਆਗੂਆਂ ਤੇ ਕਾਰਕੁੰਨਾਂ ਨਾਲ ਲੰਚ-ਡਿਨਰ ਕੀਤਾ, ਸਗੋਂ ਆਗੂਆਂ ਅਤੇ ਕਾਰਕੁੰਨਾਂ ਨਾਲ ਗੱਲਬਾਤ ਕਰਕੇ ਸ਼ਹਿਰ ਦੀ ਨਬਜ਼ ਟਟੋਲਣ ਦੀ ਕੋਸ਼ਿਸ਼ ਵੀ ਕੀਤੀ। 
ਸੂਤਰਾਂ ਮੁਤਾਬਕ ਇਸ ਦੇ ਨਾਲ ਹੀ ਉਨ੍ਹਾਂ ਨੇ ਸ਼ਹਿਰ 'ਚ ਕਾਂਗਰਸੀ ਗੁੱਟਬਾਜ਼ੀ ਨੂੰ ਲੈ ਕੇ ਚਰਚਾ ਵੀ ਕੀਤੀ। ਮਨੀਸ਼ ਤਿਵਾੜੀ ਨੇ ਸ਼ਹਿਰ ਦੇ ਦੌਰੇ ਦੌਰਾਨ ਬਿੱਟੂ ਗੁੱਟ ਨੇ ਸੋਸ਼ਲ ਮੀਡੀਆ 'ਤੇ ਰਵਨੀਤ ਬਿੱਟੂ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ। ਇੱਥੋਂ ਤੱਕ ਕਿ ਯੂਥ ਕਾਂਗਰਸ ਦੇ ਜ਼ਿਲਾ ਪ੍ਰਧਾਨ ਰਾਜੀਵ ਰਾਜਾ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਉਨ੍ਹਾਂ ਨੂੰ ਸੰਸਦ ਮੈਂਬਰ ਰਵਨੀਤ ਬਿੱਟੂ ਹੀ ਚਾਹੀਦਾ ਹੈ ਕਿਉਂਕਿ ਉਨ੍ਹਾਂ ਨੇ ਸ਼ਹਿਰ ਵਾਸੀਆਂ ਦੇ ਕਾਫੀ ਕੰਮ ਕੀਤੇ ਹਨ। ਦੂਜੇ ਪਾਸੇ ਮਨੀਸ਼ ਤਿਵਾੜੀ ਗੁੱਟ ਨੇ ਵੀ ਸੋਸ਼ਲ ਮੀਡੀਆ 'ਤੇ ਮਨੀਸ਼ ਦੀ ਐਂਟਰੀ ਨੂੰ ਲੈ ਕੇ ਕਾਫੀ ਪ੍ਰਚਾਰ ਕੀਤਾ ਹੈ। 
 


Related News