ਪੰਜਾਬ ''ਚ ਥਾਣੇ ਦੇ ਬਾਹਰ ਧਰਨਾ ਦੇ ਰਹੇ ਵਿਅਕਤੀ ਨੇ ਖ਼ੁਦ ''ਤੇ ਪੈਟਰੋਲ ਪਾ ਕੇ ਕੀਤਾ ਵੱਡਾ ਕਾਂਡ

Saturday, Aug 31, 2024 - 12:46 PM (IST)

ਹੁਸ਼ਿਆਰਪੁਰ (ਅਮਰੀਕ)- ਹੁਸ਼ਿਆਰਪੁਰ ਦੇ ਤਲਾਵਾੜਾ ਵਿਚ ਅੱਜ ਵਿਅਕਤੀ ਵੱਲੋਂ ਥਾਣੇ ਦੇ ਬਾਹਰ ਧਰਨਾ ਦੇ ਰਹੇ ਇਕ ਵਿਅਕਤੀ ਨੇ ਖ਼ੁਦ 'ਤੇ ਪੈਟਰੋਲ ਪਾ ਕੇ ਅੱਗ ਲਗਾਉਣ ਕੋਸ਼ਿਸ਼ ਕੀਤੀ। ਮਿਲੀ ਜਾਣਕਾਰੀ ਮੁਤਾਬਕ ਬਲਦੇਵ ਠਾਕੁਰ ਨਾਂ ਦੇ ਵਿਅਕਤੀ ਨਾਲ ਪਿਛਲੇ ਕੁਝ ਦਿਨ ਪਹਿਲਾਂ ਵੇਰਕਾ ਬੂਥ 'ਤੇ ਕੁਝ ਵਿਅਕਤੀਆਂ ਵੱਲੋਂ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਸੀ।

PunjabKesari

ਇਨਸਾਫ਼ ਖਾਤਿਰ ਬਲਦੇਵ ਠਾਕੁਰ ਵੱਲੋਂ ਥਾਣੇ  ਦੇ ਬਾਹਰ ਦਿੱਤਾ ਜਾ ਰਿਹਾ ਸੀ, ਜਿਸ ਦੇ ਚਲਦਿਆਂ ਇਨਸਾਫ਼ ਨਾ ਮਿਲਦਾ ਵੇਖ ਕੇ ਬਲਦੇਵ ਠਾਕੁਰ ਨੇ ਖ਼ੁਦ 'ਤੇ ਪੈਟਰੋਲ ਪਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਮੌਕੇ 'ਤੇ ਮੌਜੂਦ ਲੋਕਾਂ ਵੱਲੋਂ ਉਸ ਨੂੰ ਰੋਕਿਆ ਗਿਆ। 

PunjabKesari

ਇਹ ਵੀ ਪੜ੍ਹੋ-ਮੋਟਰਸਾਈਕਲ 'ਤੇ ਸਵਾਰ 5 ਨੌਜਵਾਨਾਂ ਨਾਲ ਵਾਪਰੀ ਅਣਹੋਣੀ, ਦੋ ਘਰਾਂ ਦੇ ਬੁੱਝੇ ਚਿਰਾਗ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


shivani attri

Content Editor

Related News