ਮਾਸੂਮ ਬੱਚੀ ਨਾਲ ਹੋਈ ਦਰਿੰਦਗੀ ਦੀ ਹੱਦ, ਮੁਲਜ਼ਮ ਨੇ ਪਹਿਲਾਂ ਕੀਤਾ ਜਬਰ-ਜਨਾਹ, ਫ਼ਿਰ ਕਤਲ ਕਰ ਸੁੱਟ''ਤੀ ਲਾਸ਼
Wednesday, Oct 09, 2024 - 03:06 AM (IST)
ਲੁਧਿਆਣਾ (ਰਾਮ, ਮੁਕੇਸ਼)- ਲੁਧਿਆਣਾ ਦੀ ਸ਼ੇਰਪੁਰ ਫੌਜੀ ਕਾਲੋਨੀ ਤੋਂ ਇਕ ਬੇਹੱਦ ਸ਼ਰਮਨਾਕ ਘਟਨਾ ਵਾਪਰਨ ਦੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਦਿਨ-ਦਿਹਾੜੇ ਇਕ ਮਾਸੂਮ ਬੱਚੀ ਦਾ ਜਬਰ-ਜ਼ਨਾਹ ਪਿੱਛੋਂ ਕਤਲ ਕਰ ਦਿੱਤਾ ਗਿਆ। ਮੁਲਜ਼ਮ ਨੇ ਕਤਲ ਤੋਂ ਬਾਅਦ ਬੱਚੀ ਦੀ ਲਾਸ਼ ਫੈਕਟਰੀ ਦੀ ਛੱਤ ’ਤੇ ਸੁੱਟ ਦਿੱਤੀ।
ਫੈਕਟਰੀ ਮਾਲਕ ਨੇ ਕਿਹਾ ਕਿ ਉਨ੍ਹਾਂ ਦਾ ਹੌਜ਼ਰੀ ਦਾ ਕੰਮ ਹੈ। ਵਰਕਰਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਛੱਤ ਉੱਪਰ ਲੋਹੇ ਦੇ ਜਾਲ ਉੱਪਰ ਰੱਖੇ ਟੀਨ ਦੀ ਚਾਦਰ ’ਤੇ ਜ਼ੋਰਦਾਰ ਆਵਾਜ਼ ਹੋਈ ਹੈ। ਉਨ੍ਹਾਂ ਨੇ ਬਾਹਰ ਆ ਕੇ ਦੇਖਿਆ ਤਾਂ ਕੱਪੜੇ ’ਚ ਲਪੇਟੀ ਇਕ ਬੱਚੀ ਦੀ ਲਾਸ਼ ਪਈ ਹੋਈ ਸੀ।
ਇਹ ਵੀ ਪੜ੍ਹੋ- ਪਤਨੀ ਦੇ ਪ੍ਰੇਮ ਸਬੰਧਾਂ ਤੋਂ ਤੰਗ ਆ ਕੇ ਪਤੀ ਨੇ ਚੁੱਕਿਆ ਖ਼ੌਫ਼ਨਾਕ ਕਦਮ ; ਜਹਾਨੋਂ ਤੁਰ ਗਿਆ 7 ਭੈਣਾਂ ਦਾ ਇਕਲੌਤਾ ਭਰਾ
ਕਤਲ ਦੀ ਖ਼ਬਰ ਮਿਲਦਿਆਂ ਹੀ ਮੌਕੇ ’ਤੇ ਏ.ਡੀ.ਸੀ.ਪੀ. ਪੀ.ਐੱਸ. ਵਿਰਕ, ਏ.ਸੀ.ਪੀ. ਜਗਬਿੰਦਰ ਸਿੰਘ ਖਹਿਰਾ, ਮੋਤੀ ਨਗਰ, ਫੋਕਲ ਪੁਆਇੰਟ ਪੁਲਸ ਥਾਣੇ ਦੇ ਐੱਸ.ਐੱਚ.ਓ., ਸੀ.ਆਈ.ਏ. ਸਟਾਫ ਦੀਆਂ ਟੀਮਾਂ ਤੋਂ ਇਲਾਵਾ ਫੋਰੈਂਸਿਕ ਟੀਮ ਅਤੇ ਭਾਰੀ ਗਿਣਤੀ ’ਚ ਪੁਲਸ ਫੋਰਸ ਮੌਕੇ ’ਤੇ ਪਹੁੰਚ ਗਈ। ਏ.ਡੀ.ਸੀ.ਪੀ. ਵਿਰਕ ਨੇ ਕਿਹਾ ਕਿ ਮਾਸੂਮ ਬੱਚੀ ਦੇ ਕਤਲ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- 'ਆਪ' ਆਗੂ ਕਤਲ ਮਾਮਲੇ 'ਚ ਨਵਾਂ ਮੋੜ, ਇਸ ਗੈਂਗ ਨੇ ਲਈ ਹਮਲੇ ਦੀ ਜ਼ਿੰਮੇਵਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e