ਇਨਸਾਨੀਅਤ ਹੋਈ ਸ਼ਰਮਸਾਰ, ਇਕੋ ਘਰ 'ਚ ਕਿਰਾਏ 'ਤੇ ਰਹਿੰਦੇ ਨੌਜਵਾਨ ਨੇ ਨਾਬਾਲਗਾ ਨੂੰ ਬਣਾਇਆ ਹਵਸ ਦਾ ਸ਼ਿਕਾਰ

Thursday, Aug 15, 2024 - 11:37 PM (IST)

ਇਨਸਾਨੀਅਤ ਹੋਈ ਸ਼ਰਮਸਾਰ, ਇਕੋ ਘਰ 'ਚ ਕਿਰਾਏ 'ਤੇ ਰਹਿੰਦੇ ਨੌਜਵਾਨ ਨੇ ਨਾਬਾਲਗਾ ਨੂੰ ਬਣਾਇਆ ਹਵਸ ਦਾ ਸ਼ਿਕਾਰ

ਮੋਗਾ (ਕਸ਼ਿਸ਼) - ਮੋਗਾ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ ਨਾਬਾਲਗ ਕੁੜੀ ਨੂੰ ਉਸੇ ਦੇ ਘਰ 'ਚ ਕਿਰਾਏ 'ਤੇ ਰਹਿਣ ਵਾਲੇ ਇਕ ਨੌਜਵਾਨ ਵੱਲੋਂ ਹਵਸ ਦਾ ਸ਼ਿਕਾਰ ਬਣਾ ਲਿਆ ਗਿਆ।

ਜਾਣਕਾਰੀ ਅਨੁਸਾਰ ਮੋਗਾ ਜ਼ਿਲ੍ਹੇ ਦੇ ਇਕ ਪਿੰਡ 'ਚ ਰਹਿਣ ਵਾਲੀ ਪੀੜਤ ਕੁੜੀ ਦੀ ਨਾਨੀ ਨੇ ਦੱਸਿਆ ਕਿ ਰਾਣੀ (ਕਾਲਪਨਿਕ ਨਾਂ) ਦੀ ਉਮਰ 13 ਸਾਲ ਹੈ। ਉਸ ਦੇ ਮਾਤਾ-ਪਿਤਾ ਦੀ ਕਾਫ਼ੀ ਸਮਾਂ ਪਹਿਲਾਂ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਹ ਆਪਣੇ ਨਾਨਕੇ ਪਿੰਡ ਰਹਿਣ ਆ ਗਈ। ਉਸ ਦੀ ਨਾਨੀ ਨੇ ਅੱਗੇ ਦੱਸਿਆ ਕਿ ਉਹ ਇਕ ਫਰੂਟ ਦੀ ਦੁਕਾਨ ਚਲਾਉਂਦੇ ਹਨ ਤੇ ਤੇ ਮੁਲਜ਼ਮ ਸੰਨੀ ਵੀ ਉਨ੍ਹਾਂ ਦੇ ਨੇੜੇ ਹੀ ਆਂਡਿਆਂ ਦੀ ਰੇਹੜੀ ਲਗਾਉਂਦਾ ਹੈ ਤੇ ਉਨ੍ਹਾਂ ਦੇ ਘਰ 'ਚ ਹੀ ਕਿਰਾਏ 'ਤੇ ਰਹਿੰਦਾ ਹੈ। 

ਇਹ ਵੀ ਪੜ੍ਹੋ- ਮੰਤਰੀ ਚੇਤਨ ਜੌੜਾਮਾਜਰਾ ਨੇ ਆਜ਼ਾਦ ਹਿੰਦ ਫ਼ੌਜ ਦੇ ਆਜ਼ਾਦੀ ਘੁਲਾਟੀਏ ਬਿਹਾਰਾ ਸਿੰਘ ਨੂੰ ਮਿਲ ਕੇ ਲਿਆ ਆਸ਼ੀਰਵਾਦ

ਉਸ ਨੇ ਅੱਗੇ ਦੱਸਿਆ ਕਿ ਬੀਤੀ 13 ਅਗਸਤ ਨੂੰ ਰਾਤ ਵੇਲੇ ਜਦੋਂ ਉਹ ਤੇ ਉਸ ਦਾ ਪਤੀ ਕੰਮ ਤੋਂ ਘਰ ਜਾ ਰਹੇ ਸੀ ਤਾਂ ਉਨ੍ਹਾਂ ਨੇ ਘਰ ਪਹੁੰਚ ਕੇ ਦੇਖਿਆ ਕਿ ਰਾਣੀ ਰੋ ਰਹੀ ਸੀ ਤੇ ਬਹੁਤ ਡਰੀ ਹੋਈ ਸੀ। ਇਸ ਦੌਰਾਨ ਜਦੋਂ ਉਨ੍ਹਾਂ ਜਾ ਕੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਘਰ ਤੋਂ ਦੁਕਾਨ ਨੂੰ ਜਾ ਰਹੀ ਸੀ ਤਾਂ ਸੰਨੀ ਨੇ ਉਸ ਨੂੰ ਰਸਤੇ 'ਚ ਰੋਕ ਲਿਆ ਤੇ ਜ਼ਬਰਦਸਤੀ ਕਰਨ ਲੱਗਾ। ਇਸ ਪਿੱਛੋਂ ਉਹ ਉਸ ਨੂੰ ਝਾੜੀਆਂ 'ਚ ਲੈ ਗਿਆ ਤੇ ਉਸ ਨਾਲ ਜਬਰ-ਜਨਾਹ ਕੀਤਾ। 

ਇਹ ਸੁਣ ਕੇ ਰਾਣੀ ਦੀ ਨਾਨੀ ਤੇ ਨਾਨੇ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਤੇ ਉਨ੍ਹਾਂ ਨੇ ਤੁਰੰਤ ਥਾਣੇ ਪਹੁੰਚ ਕੇ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- 'Silver Dream' ਟੁੱਟਣ ਤੋਂ ਬਾਅਦ ਵਿਨੇਸ਼ ਦੀ ਭਾਵੁਕ ਪੋਸਟ- 'ਸਾਡੀ ਵਾਰੀ ਤਾਂ ਲੱਗਦੈ ਰੱਬ ਸੁੱਤਾ ਹੀ ਰਹਿ ਗਿਆ...'

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News