2 ਧੀਆਂ ਦੇ ਪਿਓ ਨੇ ਖਾਧੀ ਜ਼ਹਿਰੀਲੀ ਚੀਜ਼, ਮੌਤ

Monday, Nov 23, 2020 - 11:03 AM (IST)

2 ਧੀਆਂ ਦੇ ਪਿਓ ਨੇ ਖਾਧੀ ਜ਼ਹਿਰੀਲੀ ਚੀਜ਼, ਮੌਤ

ਲੁਧਿਆਣਾ (ਰਿਸ਼ੀ) : ਥਾਣਾ ਬਸਤੀ ਜੋਧੇਵਾਲ ਦੇ ਇਲਾਕੇ ਨੂਰਵਾਲਾ ਰੋਡ ’ਤੇ 2 ਧੀਆਂ ਦੇ ਪਿਤਾ ਦੀ ਭੇਦਭਰੇ ਹਾਲਾਤ ’ਚ ਮੌਤ ਹੋ ਗਈ। ਪੁਲਸ ਨੇ ਧਾਰਾ-174 ਦੀ ਕਾਰਵਾਈ ਕਰ ਕੇ ਐਤਵਾਰ ਨੂੰ ਪੋਸਟਮਾਰਟਮ ਕਰਵਾ ਕੇ ਲਾਸ਼ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤੀ ਹੈ।

ਪੁਲਸ ਅਨੁਸਾਰ ਮ੍ਰਿਤਕ ਦੀ ਪਛਾਣ ਰਾਹੁਲ ਅਰੋੜਾ (37) ਦੇ ਰੂਪ 'ਚ ਹੋਈ ਹੈ। ਪੁਲਸ ਨੂੰ ਦਿੱਤੇ ਬਿਆਨ 'ਚ ਵੱਡੇ ਭਰਾ ਅਜੇ ਕੁਮਾਰ ਨੇ ਦੱਸਿਆ ਕਿ ਰਾਹੁਲ ਦੀ ਇਕ 9 ਸਾਲ ਦੀ ਧੀ ਅਤੇ ਇਕ 6 ਸਾਲ ਦੀ ਧੀ ਹੈ। ਰਾਹੁਲ ਪ੍ਰਾਈਵੇਟ ਨੌਕਰੀ ਕਰਦਾ ਸੀ ਅਤੇ ਕਾਫੀ ਸਮੇਂ ਤੋਂ ਮਾਨਸਿਕ ਤੌਰ ’ਤੇ ਪਰੇਸ਼ਾਨ ਚੱਲ ਰਿਹਾ ਸੀ। ਸ਼ੁੱਕਰਵਾਰ ਨੂੰ ਉਸ ਨੇ ਭੇਦਭਰੇ ਹਾਲਾਤ ’ਚ ਜ਼ਹਿਰੀਲਾ ਪਦਾਰਥ ਖਾ ਲਿਆ, ਜਿਸ ਤੋਂ ਬਾਅਦ ਰਿਸ਼ਤੇਦਾਰ ਇਲਾਜ ਲਈ ਨਿੱਜੀ ਹਸਪਤਾਲ ਲੈ ਕੇ ਗਏ, ਜਿੱਥੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ।
 


author

Babita

Content Editor

Related News