ਕਰਜ਼ੇ ਨੇ ਉਜਾੜ'ਤਾ ਪਰਿਵਾਰ, ਨੌਜਵਾਨ ਨੇ ਪਤਨੀ ਤੇ ਮਾਸੂਮ ਪੁੱਤਰ ਸਣੇ ਰੇਲਗੱਡੀ ਅੱਗੇ ਛਾਲ ਮਾਰ ਕੀਤੀ ਖ਼ੁਦਕੁਸ਼ੀ

Friday, Aug 23, 2024 - 01:52 AM (IST)

ਕਰਜ਼ੇ ਨੇ ਉਜਾੜ'ਤਾ ਪਰਿਵਾਰ, ਨੌਜਵਾਨ ਨੇ ਪਤਨੀ ਤੇ ਮਾਸੂਮ ਪੁੱਤਰ ਸਣੇ ਰੇਲਗੱਡੀ ਅੱਗੇ ਛਾਲ ਮਾਰ ਕੀਤੀ ਖ਼ੁਦਕੁਸ਼ੀ

ਅਹਿਮਦਗੜ੍ਹ (ਰਵਿੰਦਰ ਪੁਰੀ, ਮੁਫਾਨ)- ਨੇੜਲੇ ਪਿੰਡ ਘੁੰਗਰਾਣਾ ਤੋਂ ਇਕ ਬਹੁਤ ਮੰਗਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਇਕ ਕਿਸਾਨ ਪਰਿਵਾਰ ਦੇ ਨੌਜਵਾਨ ਨੇ ਪੁੱਤਰ ਨੇ ਪਤਨੀ ਤੇ ਬੇਟੇ ਸਮੇਤ ਰੇਲ ਗੱਡੀ ਹੇਠਾਂ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ।

ਲੁਧਿਆਣਾ-ਧੂਰੀ ਰੇਲਵੇ ਲਾਈਨ ’ਤੇ ਪਿੰਡ ਘੁੰਗਰਾਣਾ ਦੇ ਰੇਲਵੇ ਸਟੇਸ਼ਨ ’ਤੇ ਬੀਤੀ ਰਾਤ ਘੁੰਗਰਾਣਾ ਨਿਵਾਸੀ ਸੁਖਪਾਲ ਸਿੰਘ (35) ਪੁੱਤਰ ਦਰਸ਼ਨ ਸਿੰਘ ਨੇ ਪਤਨੀ ਸੁਖਦੀਪ ਕੌਰ (32) ਤੇ ਪੁੱਤਰ ਬਲਜੋਤ ਸਿੰਘ (9) ਨਾਲ ਰੇਲ ਗੱਡੀ ਅੱਗੇ ਛਾਲ ਮਾਰ ਦਿੱਤੀ, ਜਿਸ ਕਾਰਨ ਤਿੰਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪਰਿਵਾਰਕ ਸੂਤਰਾਂ ਅਨੁਸਾਰ ਸਿਰਫ਼ ਦੋ ਏਕੜ ਜ਼ਮੀਨ ਦੀ ਖੇਤੀ ਨਾਲ ਗੁਜ਼ਾਰਾ ਨਾ ਹੋਣ ਤੋਂ ਬਾਅਦ ਲਿਫਟਾਂ ਬਣਾਉਣ ਦਾ ਕੰਮ ਕਰ ਕੇ ਚੜ੍ਹੇ ਕਰਜ਼ੇ ਕਾਰਨ ਪਰਿਵਾਰ ਨੇ ਇਹ ਕਦਮ ਚੁੱਕਿਆ।

PunjabKesari

ਇਹ ਵੀ ਪੜ੍ਹੋ- ਜਾਅਲੀ ਬਾਬੇ ਧਾਰਮਿਕ ਸਥਾਨ ਦੇ ਨਾਂ 'ਤੇ ਮੰਗ ਰਹੇ ਸੀ ਪੈਸੇ, ਲੋਕਾਂ ਨੇ ਫੜ ਕੇ ਦਰੱਖ਼ਤ ਨਾਲ ਬੰਨ੍ਹ ਕੇ ਕੀਤੀ 'ਸੇਵਾ'

ਮ੍ਰਿਤਕ ਸੁਖਪਾਲ ਸਿੰਘ ਦੇ ਚਚੇਰੇ ਭਰਾ ਜਤਿੰਦਰਪਾਲ ਸਿੰਘ ਬੱਬੂ ਨੇ ਦੱਸਿਆ ਕਿ ਅੱਧੀ ਰਾਤ ਨੂੰ ਇਸ ਦੁਖਾਂਤ ਦੀ ਖ਼ਬਰ ਪਰਿਵਾਰ ਲਈ ਵੱਡੇ ਸਦਮੇ ਵਾਲੀ ਗੱਲ ਸੀ। ਇਸੇ ਰੇਲ ਗੱਡੀ ਵਿਚ ਸਫਰ ਕਰ ਰਹੇ ਇਕ ਯਾਤਰੀ ਰੌਬੀ ਢੰਡ ਨੇ ਦੱਸਿਆ ਕਿ ਡਰਾਈਵਰ ਨੇ ਉਨ੍ਹਾਂ ਨੂੰ ਦੇਖ ਕੇ ਤੁਰੰਤ ਬ੍ਰੇਕ ਲਾ ਕੇ ਤਿੰਨਾਂ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਰੁਕਦਿਆਂ-ਰੁਕਦਿਆਂ ਗੱਡੀ ਉਨ੍ਹਾਂ ਦੇ ਉੱਪਰੋਂ ਲੰਘ ਗਈ। ਇਹ ਵੀ ਪਤਾ ਲੱਗਾ ਹੈ ਕਿ ਰੇਲ ਗੱਡੀ ਅੱਗੇ ਛਾਲ ਮਾਰਨ ਤੋਂ ਪਹਿਲਾਂ ਪਰਿਵਾਰ ਨੇ ਆਪਣੀ ਕਾਰ ਨੇੜੇ ਰੇਲਵੇ ਕਰਾਸਿੰਗ ਕੋਲ ਖੜ੍ਹੀ ਕਰ ਦਿੱਤੀ ਸੀ।

ਰੇਲਵੇ ਪੁਲਸ ਚੌਕੀ ਅਹਿਮਦਗੜ੍ਹ ਦੇ ਇੰਚਾਰਜ ਗੁਰਮੇਲ ਸਿੰਘ ਨੇ ਦੱਸਿਆ ਕਿ ਜੀ.ਆਰ.ਪੀ. ਲੁਧਿਆਣਾ ਦੇ ਅਧਿਕਾਰੀਆਂ ਨੇ ਬੀ.ਐੱਨ.ਐੱਸ. ਦੀ ਧਾਰਾ 194 ਤਹਿਤ ਕਾਰਵਾਈ ਕਰਦਿਆਂ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਵਾਰਸਾਂ ਹਵਾਲੇ ਕਰ ਦਿੱਤੀਆਂ ਹਨ।

ਇਹ ਵੀ ਪੜ੍ਹੋ- ਸ਼ਗਨਾਂ ਵਾਲੇ ਦਿਨ ਹੋ ਗਈ ਵੱਡੀ ਵਾਰਦਾਤ, ਰੱਖੜੀ ਬੰਨ੍ਹਵਾਉਣ ਭੈਣ ਕੋਲ ਆਏ ਭਰਾ ਦਾ ਗੁਆਂਢੀਆਂ ਨੇ ਕਰ'ਤਾ ਕਤਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News