ਪਤਨੀ ਰੁੱਸ ਕੇ ਪੇਕੇ ਗਈ ਤਾਂ ਪਤੀ ਨੇ ਚੁੱਕਿਆ ਖ਼ੌਫ਼ਨਾਕ ਕਦਮ, ਘਰ 'ਚ ਖ਼ੁਦ ਨੂੰ ਲਾਇਆ ਫ਼ਾਹਾ
Friday, Aug 05, 2022 - 10:51 AM (IST)

ਲੁਧਿਆਣ (ਰਾਜ) : ਪਤਨੀ ਬੱਚੀ ਨੂੰ ਲੈ ਕੇ ਆਪਣੇ ਮਾਪੇ ਘਰ ਚਲੀ ਗਈ ਤਾਂ ਨੌਜਵਾਨ ਨੇ ਘਰ ਦੇ ਅੰਦਰ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦਾ ਨਾਂ ਸੰਜੂ ਸ਼ਰਮਾ (28) ਹੈ, ਜੋ ਮੂਲ ਰੂਪ ’ਚ ਹਰਿਆਣਾ ਦਾ ਰਹਿਣ ਵਾਲਾ ਹੈ ਅਤੇ ਹਾਲ ਹੀ ’ਚ ਆਜ਼ਾਦ ਨਗਰ 'ਚ ਰਹਿੰਦਾ ਸੀ। ਜਦੋਂ ਗੁਆਂਢੀ ਉਸ ਨੂੰ ਮਿਲਣ ਆਇਆ ਤਾਂ ਉਸ ਨੂੰ ਘਟਨਾ ਬਾਰੇ ਪਤਾ ਲੱਗਾ। ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਥਾਣਾ ਡਾਬਾ ਦੀ ਪੁਲਸ ਮੌਕੇ ’ਤੇ ਪੁੱਜ ਗਈ।
ਇਹ ਵੀ ਪੜ੍ਹੋ : ਨਸ਼ਾ ਛੁਡਾਊ ਕੇਂਦਰਾਂ ’ਚ ਨਸ਼ਾ ਛੁਡਾਉਣ ਵਾਲੀਆਂ ਗੋਲੀਆਂ ਦੀ ਸਪਲਾਈ ਦਾ ਵਿਵਾਦ ਹਾਈਕੋਰਟ ਪੁੱਜਾ
ਲਾਸ਼ ਨੂੰ ਹੇਠਾਂ ਉਤਾਰ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਸੰਜੂ ਪ੍ਰਾਈਵੇਟ ਨੌਕਰੀ ਕਰਦਾ ਸੀ। ਉਸ ਦੀ 1 ਸਾਲ ਦੀ ਧੀ ਹੈ। ਕੁੱਝ ਦਿਨ ਪਹਿਲਾਂ ਉਸ ਦਾ ਆਪਣੀ ਪਤਨੀ ਨਾਲ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਉਸ ਦੀ ਪਤਨੀ ਬੱਚੀ ਨੂੰ ਲੈ ਕੇ ਆਪਣੇ ਮਾਪੇ ਘਰ ਚਲੀ ਗਈ।
ਇਹ ਵੀ ਪੜ੍ਹੋ : ਮੋਹਾਲੀ ਦੇ ਹੋਟਲ 'ਚ ਮੁੰਡੇ-ਕੁੜੀ ਨੇ ਲਿਆ ਫ਼ਾਹਾ, ਚੀਕਾਂ ਸੁਣ ਕਮਰੇ 'ਚ ਪੁੱਜਾ ਸਟਾਫ਼
ਇਸ ਲਈ ਸੰਜੂ ਘਰ ’ਚ ਇਕੱਲਾ ਰਹਿ ਰਿਹਾ ਸੀ। ਉਦੋਂ ਤੋਂ ਉਹ ਬਹੁਤ ਪਰੇਸ਼ਾਨ ਸੀ। ਵੀਰਵਾਰ ਸਵੇਰੇ ਜਦੋਂ ਗੁਆਂਢੀ ਸੰਜੂ ਨੂੰ ਦੇਖਣ ਲਈ ਉਸ ਦੇ ਘਰ ਦੇ ਅੰਦਰ ਗਿਆ ਤਾਂ ਉਸ ਨੇ ਕਮਰੇ ’ਚ ਸੰਜੂ ਦੀ ਲਾਸ਼ ਲਟਕਦੀ ਦੇਖ ਕੇ ਰੌਲਾ ਪਾਇਆ। ਗੁਆਂਢੀਆਂ ਨੇ ਇਕੱਠੇ ਹੋ ਕੇ ਪੁਲਸ ਨੂੰ ਸੂਚਨਾ ਦਿੱਤੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ