ਮਾਮੇ ਦੇ ਥੱਪੜ ਮਾਰਨ ਮਗਰੋਂ ਭਾਣਜੇ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ ਦਾ ਦਰਦ ਦੇਖ ਹਰ ਕਿਸੇ ਦਾ ਪਿਘਲਿਆ ਦਿਲ

Monday, Mar 21, 2022 - 10:18 AM (IST)

ਮਾਮੇ ਦੇ ਥੱਪੜ ਮਾਰਨ ਮਗਰੋਂ ਭਾਣਜੇ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ ਦਾ ਦਰਦ ਦੇਖ ਹਰ ਕਿਸੇ ਦਾ ਪਿਘਲਿਆ ਦਿਲ

ਧੂਰੀ (ਪ੍ਰਿੰਸ) : ਧੂਰੀ ਸ਼ਹਿਰ 'ਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਇਕ ਰੁੱਖ ਨਾਲ ਲਟਕਦੀ ਹੋਈ ਵਿਅਕਤੀ ਦੀ ਲਾਸ਼ ਬਰਾਮਦ ਹੋਈ। ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਲਿਆ। ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਬਲਬੀਰ ਸਿੰਘ ਵੱਜੋਂ ਹੋਈ ਹੈ। ਮੌਕੇ 'ਤੇ ਪੁੱਜੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੁੱਝ ਦਿਨਾਂ ਤੋਂ ਉਨ੍ਹਾਂ ਦਾ ਘਰੇਲੂ ਮਸਲਾ ਚੱਲ ਰਿਹਾ ਸੀ ਪਰ ਮ੍ਰਿਤਕ ਨੇ ਪਰਿਵਾਰ ਨਾਲ ਕੋਈ ਗੱਲ ਸਾਂਝੀ ਨਹੀਂ ਕੀਤੀ ਸੀ।

ਇਹ ਵੀ ਪੜ੍ਹੋ : 'ਭਗਵੰਤ ਮਾਨ' ਨੇ ਖ਼ੁਸ਼ ਕੀਤੇ ਪੰਜਾਬ ਦੇ ਨੌਜਵਾਨ, ਪਹਿਲੀ ਕੈਬਨਿਟ ਬੈਠਕ 'ਚ ਕਰ ਦਿੱਤਾ ਵੱਡਾ ਐਲਾਨ

ਮ੍ਰਿਤਕ ਦੇ ਪੁੱਤਰ ਨੇ ਦੱਸਿਆ ਕਿ ਬਲਬੀਰ ਸਿੰਘ ਦਾ ਆਪਣੇ ਮਾਮੇ ਨਾਲ ਕੋਈ ਘਰੇਲੂ ਮਾਮਲਾ ਚੱਲ ਰਿਹਾ ਸੀ, ਜਿਸ ਕਾਰਨ ਸਵੇਰੇ 5 ਵਜੇ 2 ਬੰਦੇ ਉਨ੍ਹਾਂ ਦੇ ਘਰ ਆਏ ਅਤੇ ਉਨ੍ਹਾਂ ਨੇ ਉਸ ਦੇ ਪਿਤਾ ਦੇ ਥੱਪੜ ਮਾਰ ਦਿੱਤੇ। ਇਸ ਤੋਂ ਬਾਅਦ ਉਕਤ ਬੰਦੇ ਉਸ ਦੇ ਪਿਤਾ ਨੂੰ ਨਾਲ ਲੈ ਕੇ ਚਲੇ ਗਏ।

ਇਹ ਵੀ ਪੜ੍ਹੋ : ਪੰਜਾਬ ਕੈਬਨਿਟ 'ਚ ਥਾਂ ਨਾ ਮਿਲਣ 'ਤੇ 'ਅਮਨ ਅਰੋੜਾ' ਦਾ ਬਿਆਨ ਆਇਆ ਸਾਹਮਣੇ, ਮੀਡੀਆ ਨੂੰ ਆਖੀ ਇਹ ਗੱਲ

ਫਿਰ 8 ਵਜੇ ਦੇ ਕਰੀਬ ਉਨ੍ਹਾਂ ਨੂੰ ਫੋਨ ਆਇਆ ਕਿ ਉਸ ਦੇ ਪਿਤਾ ਨੇ ਖ਼ੁਦਕੁਸ਼ੀ ਕਰ ਲਈ ਹੈ। ਮੌਕੇ 'ਤੇ ਪਹੁੰਚੇ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News