ਪਤਨੀ ਰੋਜ਼ ਘਰ ''ਚ ਰੱਖਦੀ ਸੀ ਕਲੇਸ਼, ਦੁਖ਼ੀ ਹੋਏ 3 ਬੱਚਿਆਂ ਦੇ ਪਿਓ ਨੇ ਲਿਆ ਫਾਹਾ

Thursday, Nov 05, 2020 - 10:16 AM (IST)

ਪਤਨੀ ਰੋਜ਼ ਘਰ ''ਚ ਰੱਖਦੀ ਸੀ ਕਲੇਸ਼, ਦੁਖ਼ੀ ਹੋਏ 3 ਬੱਚਿਆਂ ਦੇ ਪਿਓ ਨੇ ਲਿਆ ਫਾਹਾ

ਡੇਰਾਬੱਸੀ (ਅਨਿਲ) : ਪਿੰਡ ਖੇੜੀ ਸੁੰਡਰਾ ਵਿਖੇ ਪਤਨੀ ਤੋਂ ਤੰਗ-ਪਰੇਸ਼ਾਨ ਆ ਕੇ ਤਿੰਨ ਬੱਚਿਆਂ ਦੇ ਪਿਓ ਨੇ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਪੁਲਸ ਨੇ ਮ੍ਰਿਤਕ ਸੁਨੀਲ ਕੁਮਾਰ ਦੇ ਪਿਤਾ ਦੂਲੋ ਰਾਮ ਪੁੱਤਰ ਸਪਰੂ ਰਾਮ ਹਾਲ ਵਾਸੀ ਨੇੜੇ ਸਾਈਂ ਮੰਦਰ ਸ਼ਿਵ ਕਾਲੋਨੀ ਪਿੰਜੌਰ ਜ਼ਿਲ੍ਹਾ ਪੰਚਕੂਲਾ ਦੇ ਬਿਆਨਾਂ ’ਤੇ ਉਸ ਦੀ ਪਤਨੀ ਪ੍ਰੀਤੀ ਪੁੱਤਰ ਕੇਵਲ ਰਾਮ ਵਾਸੀ ਪਿੰਡ ਦਨਦੇੜਾ ਥਾਣਾ ਰਾਜਗੜ੍ਹ ਜ਼ਿਲ੍ਹਾ ਸਿਰਮੌਰ ਹਿਮਾਚਲ ਪ੍ਰਦੇਸ਼ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ, ਜਿਸ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਪੁਲਸ ਨੂੰ ਇਕ ਦਿਨ ਦੇ ਰਿਮਾਂਡ ਲਈ ਸੌਂਪ ਦਿੱਤਾ।

ਇਹ ਵੀ ਪੜ੍ਹੋ : ਬਾਥਰੂਮ ਗਏ ਬਜ਼ੁਰਗ ਨੂੰ ਇਕੱਲਾ ਦੇਖ ਨੌਜਵਾਨਾਂ ਨੇ ਕੀਤਾ ਸ਼ਰਮਨਾਕ ਕਾਰਾ, ਰੌਲਾ ਪੈਣ 'ਤੇ ਭੱਜੇ

ਏ. ਐੱਸ. ਆਈ. ਬਲਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੁਨੀਲ ਦਾ ਵਿਆਹ ਪ੍ਰੀਤੀ ਨਾਲ ਕਰੀਬ 7 ਸਾਲ ਪਹਿਲਾਂ ਹੋਇਆ ਸੀ । ਉਸ ਦੇ 2 ਕੁੜੀਆਂ ਅਤੇ ਇਕ ਪੁੱਤਰ ਹੈ। ਪਿਤਾ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਉਸ ਦੇ ਪੁੱਤਰ ਨਾਲ ਉਸ ਦੀ ਪਤਨੀ ਝਗੜਾ ਕਰਦੀ ਆ ਰਹੀ ਹੈ।

ਇਹ ਵੀ ਪੜ੍ਹੋ : ਪਟਿਆਲਾ 'ਚ 'ਨਕਲੀ ਨੋਟ' ਛਾਪਣ ਵਾਲਾ ਗਿਰੋਹ ਬੇਨਕਾਬ, ਪੁਲਸ ਦੀ ਚਾਲ ਨੇ ਸਾਹਮਣੇ ਲਿਆਂਦੀ ਸੱਚਾਈ

ਘਟਨਾ ਵਾਲੀ ਰਾਤ ਵੀ ਉਸ ਦੀ ਪਤਨੀ ਨੇ ਉਸ ਨਾਲ ਲੜਾਈ-ਝਗੜਾ ਕੀਤਾ, ਜਿਸ ਤੋਂ ਤੰਗ ਆ ਕੇ ਉਸ ਦੇ ਪੁੱਤਰ ਨੇ ਪੱਖੇ ਨਾਲ ਚੁੰਨੀ ਬੰਨ੍ਹੇ ਕੇ ਰਾਤ ਨੂੰ ਫ਼ਾਹਾ ਲੈ ਲਿਆ। ਪੁਲਸ ਨੇ ਡੇਰਾਬੱਸੀ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਕਰਵਾਉਣ ਮਗਰੋਂ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ।
ਇਹ ਵੀ ਪੜ੍ਹੋ : ਡਿਜੀਟਲ ਲਾਈਸੈਂਸ ਬਣਵਾਉਣ ਵਾਲਿਆਂ ਲਈ ਜ਼ਰੂਰੀ ਖ਼ਬਰ, ਇਸ ਤਾਰੀਖ਼ ਤੱਕ ਕਰ ਸਕੋਗੇ ਅਪਲਾਈ
 


author

Babita

Content Editor

Related News