ਬੀਰੋਕੇ ਖ਼ੁਰਦ ਵਿਖੇ ਅਮਾਨ-ਅਮਾਨ ਨਾਲ ਨੇਪਰੇ ਚੜ੍ਹੀਆਂ ਚੋਣਾਂ, ਮੱਖਣ ਸਿੰਘ ਬਣੇ ਸਰਪੰਚ

Tuesday, Oct 15, 2024 - 06:45 PM (IST)

ਬੁਢਲਾਡਾ (ਬਾਂਸਲ)- ਪਿੰਡ ਬੀਰੋਕੇ ਖ਼ੁਰਦ ਵਿਖੇ ਪੰਚਾਇਤੀ ਚੋਣਾਂ ਪਿੰਡ ਵਾਸੀਆਂ ਵੱਲੋਂ ਭਾਈਚਾਰਕ ਸਾਂਝ ਨੂੰ ਮਜ਼ਬੂਤ ਰੱਖਦੇ ਹੋਏ ਅਮਨ-ਅਮਾਨ ਨਾਲ ਨੇਪਰੇ ਚੜ੍ਹੀਆਂ, ਜਿਸ ਵਿੱਚ ਪ੍ਰਸ਼ਾਸ਼ਨ ਅਤੇ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਪੂਰੀ ਸੁਰੱਖਿਆ ਹੇਠ ਚੋਣਾਂ ਕਰਵਾਈਆਂ ਗਈਆਂ। 

ਪਿੰਡ ਬੀਰੋਕੇ ਖੁਰਦ ਦੇ ਵੋਟਰਾਂ ਵੱਲੋਂ ਸਰਪੰਚ ਉਮੀਦਵਾਰ ਮੱਖਣ ਸਿੰਘ 772 ਵੋਟਾਂ ਪ੍ਰਾਪਤ ਕਰ ਕੇ ਜੇਤੂ ਰਹੇ, ਉੱਥੇ ਹੀ ਉਨ੍ਹਾਂ ਦੇ ਸਮਰਥਕਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਉਥੇ ਉਨ੍ਹਾਂ ਵੱਲੋਂ ਪਿੰਡ ਵਾਸੀਆਂ ਤੇ ਸਮਰਥਕਾਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ। 

PunjabKesari

ਇਸ ਮੌਕੇ ਜੇਤੂ ਮੱਖਣ ਸਿੰਘ ਨੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਿੰਡ ਵਾਸੀਆਂ ਨੇ ਚੋਣਾਂ ਦੌਰਾਨ ਜੋ ਪਿਆਰ ਦਿੱਤਾ ਹੈ, ਉਸ ਲਈ ਉਹ ਪਿੰਡ ਵਾਸੀਆਂ ਦੇ ਹਮੇਸ਼ਾ ਰਿਣੀ ਰਹਿਣਗੇ ਤੇ ਉਹ ਪਿੰਡ ਦੇ ਵਿਕਾਸ ਅਤੇ ਤਰੱਕੀ ਲਈ ਹਮੇਸ਼ਾ ਮੌਜੂਦ ਰਹਿਣਗੇ। 

ਇਹ ਵੀ ਪੜ੍ਹੋ- ਵੱਡੀ ਖ਼ਬਰ ; ਚੋਣਾਂ ਦੌਰਾਨ ਬੈਲੇਟ ਬਾਕਸ 'ਚ ਸੁੱਟੀ ਗਈ ਸਿਆਹੀ, ਪੇਪਰ ਹੋਏ ਖ਼ਰਾਬ

ਇਸ ਮੌਕੇ ਸਾਬਕਾ ਸਰਪੰਚ ਤੇਜਾ ਸਿੰਘ, ਭੋਲਾ ਸਿੰਘ, ਸੇਵਕ ਸਿੰਘ, ਗੁਰਦਿਆਲ ਸਿੰਘ, ਜਗਸੀਰ ਸਿੰਘ ਸੀਰਾ, ਅਜਾਇਬ ਸਿੰਘ ਸੈਕਟਰੀ, ਜਗਤਾਰ ਸਿੰਘ ਭੇਰੀ, ਗੁਰਪਿਆਰ ਸਿੰਘ ਤੋਂ ਇਲਾਵਾ ਨਵੇਂ ਚੁਣੇ ਗਏ ਪੰਚ ਗੁਰਸੇਵਕ ਸਿੰਘ ਗਰਚਾ, ਸੁਰਿੰਦਰ ਛੀਂਦਾ, ਨਸੀਬ ਕੌਰ, ਚਰਨਜੀਤ ਕੌਰ, ਮਨਿੰਦਰ ਕੌਰ, ਮਲਕੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News