ਮਾਲੇਰਕੋਟਲਾ ’ਚ ਪੁਲਸ ਦੀ ਵੱਡੀ ਕਾਰਵਾਈ, 41 ਮੁਲਜ਼ਮ ਕੀਤੇ ਗ੍ਰਿਫ਼ਤਾਰ
Monday, Feb 19, 2024 - 06:45 PM (IST)
ਮਲੇਰਕੋਟਲਾ (ਜ਼ਹੂਰ/ਸ਼ਹਾਬੂਦੀਨ) : ਮਾਲੇਰਕੋਟਲਾ ਪੁਲਸ ਨੇ ਅੱਜ ਵੱਡੀ ਕਾਰਵਾਈ ਕਰਦੇ ਹੋਏ ਲੋੜੀਂਦੇ ਅਪਰਾਧੀਆਂ ਨੂੰ ਫੜਨ ਲਈ ਸਵੇਰੇ-ਸਵੇਰੇ ਵੱਡੇ ਪੱਧਰ ’ਤੇ ਛਾਪੇ ਮਾਰੀ ਮੁਹਿੰਮ ਚਲਾਈ। ਇਸ ਦੌਰਾਨ ਪੁਲਸ ਵਲੋਂ 100 ਤੋਂ ਵੱਧ ਥਾਵਾਂ ’ਤੇ ਛਾਪੇਮਾਰੀ ਕਰਕੇ 41 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜੋ ਗ੍ਰਿਫ਼ਤਾਰੀ ਤੋਂ ਬਚ ਰਹੇ ਸਨ। ਜ਼ਿਲ੍ਹੇ ਦੀਆਂ ਸਾਰੀਆਂ ਪੁਲਸ ਸਬ-ਡਵੀਜ਼ਨਾਂ ਵਿਚ ਡੀ. ਐੱਸ. ਪੀਜ਼ ਅਤੇ ਐੱਸ.ਐੱਚ. ਓਜ਼. ਦੀ ਅਗਵਾਈ ਵਿਚ ਟੀਮਾਂ ਵੱਲੋਂ ਸਵੇਰੇ ਤੜਕੇ ਤੋਂ ਹੀ ਵਿਆਪਕ ਛਾਪੇਮਾਰੀ ਕੀਤੀ ਗਈ। ਇਸ ਕਾਰਵਾਈ ਦੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਕਪਤਾਨ ਪੁਲਸ ਮਾਲੇਰਕੋਟਲਾ ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਮਾਲੇਰਕੋਟਲਾ ਨੂੰ ਅਪਰਾਧ ਮੁਕਤ ਜ਼ਿਲ੍ਹਾ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਅੱਜ ਅਸੀਂ 41 ਲੋੜੀਂਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਿ 56 ਵੱਖ-ਵੱਖ ਮਾਮਲਿਆਂ ਵਿਚ ਨਾਮਜ਼ਦ ਸਨ। ਗ੍ਰਿਫਤਾਰ ਕੀਤੇ ਗਏ 41 ਵਿਅਕਤੀਆਂ ਵਿਚੋਂ 15 ਪਹਿਲਾਂ ਹੀ ਲੰਬਿਤ ਵਾਰੰਟਾਂ ਨਾਲ ਪੁਲਸ ਨੂੰ ਲੋੜੀਂਦੇ ਸਨ, 9 ਇਸ ਸਮੇਂ ਜੇਲ੍ਹ ਵਿਚ ਸਜ਼ਾ ਕੱਟ ਰਹੇ ਸਨ, 1 ਮੁਲਜ਼ਮ ਦੀ ਪਹਿਲਾਂ ਮੌਤ ਹੋ ਗਈ ਸੀ ਅਤੇ 16 ਵਿਅਕਤੀਆਂ ਦੀਆਂ ਐੱਫ. ਆਈ. ਆਰ. ਰੱਦ ਹੋ ਗਈਆਂ ਸਨ ਅਤੇ ਉਹ ਹੁਣ ਜਾਂਚ ਵਿਚ ਸ਼ਾਮਲ ਕੀਤੇ ਗਏ ਹਨ।
ਇਹ ਵੀ ਪੜ੍ਹੋ : ਪੰਜਾਬ ਵਿਚ ਇਕ ਹੋਰ ਵੱਡਾ ਐਨਕਾਊਂਟਰ, ਮਾਰਿਆ ਗਿਆ ਚੋਟੀ ਦਾ ਗੈਂਗਸਟਰ
ਐੱਸ. ਐੱਸ. ਪੀ. ਖੱਖ ਨੇ ਅੱਗੇ ਕਿਹਾ ਕਿ ਸਾਡੀਆਂ ਟੀਮਾਂ ਨੇ ਤੜਕੇ 4 ਵਜੇ ਤੋਂ 100 ਤੋਂ ਵੱਧ ਥਾਵਾਂ ’ਤੇ ਛਾਪੇਮਾਰੀ ਕੀਤੀ। ਅੱਜ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਚੋਰੀ, ਡਕੈਤੀ, ਹਮਲਾ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਧੋਖਾਧੜੀ ਅਤੇ ਇੱਥੋਂ ਤੱਕ ਕਿ ਕਤਲ ਵਰਗੇ ਅਪਰਾਧਾਂ ਲਈ ਲੋੜੀਂਦੇ ਸਨ। ਫੜੇ ਗਏ ਮੁਲਜ਼ਮਾਂ ਨੂੰ ਸਥਾਨਕ ਅਦਾਲਤ ਵਿਚ ਪੇਸ਼ ਕਰਕੇ ਉਨ੍ਹਾਂ ਦਾ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਤੜਕੇ ਛਾਪੇਮਾਰੀ ਮਾਲੇਰਕੋਟਲਾ ਪੁਲਸ ਵੱਲੋਂ ਲੋੜੀਂਦੇ ਅਪਰਾਧੀਆਂ ਨੂੰ ਉਨ੍ਹਾਂ ਦੇ ਛੁਪਣਗਾਹਾਂ ਤੋਂ ਬਾਹਰ ਫੜਨ ਲਈ ਲਾਗੂ ਕੀਤੀ ਗਈ ਇਕ ਪ੍ਰਭਾਵਸ਼ਾਲੀ ਰਣਨੀਤੀ ਹੈ। ਮਾਲੇਰਕੋਟਲਾ ਪੁਲਸ ਨੇ ਖੇਤਰ ਵਿਚ ਅਪਰਾਧ ਦਰ ਨੂੰ ਕਾਬੂ ਕਰਨ ਦੇ ਆਪਣੇ ਯਤਨਾਂ ਦੇ ਹਿੱਸੇ ਵਜੋਂ ਭਵਿੱਖ ਵਿਚ ਵੀ ਅਜਿਹੇ ਛਾਪੇਮਾਰੀ ਜਾਰੀ ਰੱਖਣ ਦਾ ਦਾਵਾ ਕੀਤਾ ਹੈ।
ਇਹ ਵੀ ਪੜ੍ਹੋ : ਵੀ. ਆਈ. ਪੀ. ਸੁਰੱਖਿਆ ’ਚ ਤਾਇਨਾਤ ਇੰਸਪੈਕਟਰ ਜੋੜੇ ਨੂੰ ਲੈ ਕੇ ਸਨਸਨੀਖੇਜ਼ ਖ਼ੁਲਾਸਾ
ਇਨ੍ਹਾਂ ਮੁਲਜ਼ਮਾਂ ਨੂੰ ਕੀਤਾ ਗਿਆ ਕਾਬੂ
ਫੜੇ ਗਏ ਮੁਲਜ਼ਮਾਂ ਦੀ ਪਛਾਣ ਹਾਸੀਮ ਪੁੱਤਰ ਬੱਬੂ ਤੇਲੀ ਵਾਸੀ ਕੱਚਾ ਕੋਟ ਮਲੇਰਕੋਟਲਾ, ਸਿੰਦਰ ਸਿੰਘ ਵਾਸੀ ਚੰਦਰ ਦੀ ਬਸਤੀ ਨੇੜੇ ਕਮਲ ਸਿਨੇਮਾ ਮਾਲੇਰਕੋਟਲਾ, ਸੂਫ਼ੀਆਨ ਉਰਫ਼ ਕਾਕਾ ਪੁੱਤਰ ਲਿਆਕਤ ਅਲੀ ਉਰਫ਼ ਲੱਖੇਵਾਲਾ ਵਾਸੀ ਕੋਟਲਾ ਚਾਦਰਾ ਬਸਤੀ ਕਮਾਲ, ਜਸਪ੍ਰੀਤ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਰਾਏਕੋਟ ਰੋਡ ਮਾਲੇਰਕੋਟਲਾ, ਆਮਿਰ ਪੁੱਤਰ ਮੁਹੰਮਦ ਮੁਨੀਰ ਵਾਸੀ ਗੇਟ ਬਾਗ ਵਾਲਾ ਨੇੜੇ ਸੱਟਾ ਚੌਕ ਮਲੇਰਕੋਟਲਾ, ਮੁਹੰਮਦ ਸਹਿਜਾਦ ਪੁੱਤਰ ਨਜਮਦੀਨ ਵਾਸੀ ਧੋਬਘਾਟ ਬੇਰੀਆ ਮਾਲੇਰਕੋਟਲਾ, ਮੁਹੰਮਦ ਉਸਮਾਨ ਉਰਫ਼ ਲੱਲਾ ਪੁੱਤਰ ਮੁਹੰਮਦ ਹਾਮਿਦ ਉਰਫ਼ ਗਾਲੂ ਵਾਸੀ ਡੂਮ ਵਾਲੀ ਗਲੀ ਸੁਨਾਮੀ ਗੇਟ, ਹਾਸੀਮ ਪੁੱਤਰ ਕਾਲਾ ਵਾਸੀਆਨ ਗਰੀਬ ਨਗਰ ਮਾਲੇਰਕੋਟਲਾ, ਹਾਰੂਨ ਉਰਫ਼ ਬਿੱਟੂ ਪੁੱਤਰ ਮੁਹੰਮਦ ਫਕੀਰੀਆ ਵਾਸੀ ਮੁਹੱਲਾ ਭੂਮਸੀ ਮਲੇਰਕੋਟਲਾ, ਸੁਮਿਤ ਸਹੋਤਾ ਉਰਫ਼ ਕਾਕਾ ਪੁੱਤਰ ਕਿਰਨ ਕੁਮਾਰ ਵਾਸੀ ਲਵਕੁਸ਼ ਨਗਰ ਨੇੜੇ ਕੁਟੀ ਰੋਡ ਮਾਲੇਰਕੋਟਲਾ, ਨਛੱਤਰ ਸਿੰਘ ਪੁੱਤਰ ਗੱਜਣ ਸਿੰਘ ਵਾਸੀ ਮਾਨਖੇੜੀ, ਅਨੂਪ ਸਿੰਘ ਪੁੱਤਰ ਹਰਮੀਤ ਸਿੰਘ ਵਾਸੀ ਸ਼ੇਰਗੜ੍ਹ ਚੀਮਾ ਥਾਣਾ ਸੰਦੌੜ, ਹਰਜੋਤ ਸਿੰਘ ਪੁੱਤਰ ਜਰਨੈਲ ਸਿੰਘ, ਗੁਰਿੰਦਰ ਸਿੰਘ ਪੁੱਤਰ ਕੁਲਵਿੰਦਰ ਸਿੰਘ ਅਤੇ ਤਿਲਕ ਰਾਜ ਵਾਸੀਆਨ ਸ਼ੇਰਵਾਨੀ ਕੋਟ ਦੇ ਰੂਪ ’ਚ ਹੋਈ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਜਾਰੀ ਹੋਈ ਵੱਡੀ ਚਿਤਾਵਨੀ, ਹਨੇਰੀ-ਤੂਫਾਨ ਨਾਲ ਮੋਹਲੇਧਾਰ ਮੀਂਹ ਦਾ ਅਲਰਟ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8